32 ਸਾਲਾਂ ਤੋਂ ਸਮੁੰਦਰ 'ਚ ਤੈਰ ਰਹੀ ਸੀ ਬੋਤਲ, ਅੰਦਰ ਸੀ ਚਿੱਠੀ, ਮੈਸੇਜ ਪੜ੍ਹ ਕੇ ਲੋਕ ਹੋਏ ਭਾਵੁਕ | Trending Bottle with letter in it found after 32 years later in new york know full news in Punjabi Punjabi news - TV9 Punjabi

Viral NewsL 32 ਸਾਲਾਂ ਤੋਂ ਸਮੁੰਦਰ ‘ਚ ਤੈਰ ਰਹੀ ਸੀ ਬੋਤਲ, ਅੰਦਰ ਸੀ ਚਿੱਠੀ, ਪੜ੍ਹ ਕੇ ਭਾਵੁਕ ਹੋਏ ਲੋਕ

Updated On: 

05 Feb 2024 14:17 PM

ਇਹ ਪੱਤਰ 9ਵੀਂ ਜਮਾਤ ਵਿੱਚ ਪੜ੍ਹਦੇ ਦੋ ਵਿਦਿਆਰਥੀਆਂ ਨੇ ਲਿਖਿਆ ਸੀ। ਬੱਚਿਆਂ ਨੇ ਸਾਈਂਸ ਪ੍ਰੋਜੈਕਟ ਦੇ ਤੌਰ 'ਤੇ ਇਸ ਬੋਤਲ ਨੂੰ ਲੌਂਗ ਆਈਲੈਂਡ ਨੇੜੇ ਐਟਲਾਂਟਿਕ ਮਹਾਸਾਗਰ ਵਿੱਚ ਸੁੱਟ ਦਿੱਤਾ ਸੀ। ਪੱਤਰ ਵਿੱਚ ਉਨ੍ਹਾਂ ਨੇ ਲਿਖਿਆ ਸੀ ਕਿ ਦਿੱਤੀ ਗਈ ਜਾਣਕਾਰੀ ਭਰੋ ਅਤੇ ਬੋਤਲ ਨੂੰ ਦਿੱਤੇ ਪਤੇ 'ਤੇ ਵਾਪਸ ਕਰੋ। ਜਦੋਂ ਲੋਕਾਂ ਨੂੰ ਇਸ ਬੋਤਲਬੰਦ ਚਿੱਠੀ ਬਾਰੇ ਫੇਸਬੁੱਕ ਰਾਹੀਂ ਪਤਾ ਲੱਗਾ ਤਾਂ ਉਹ ਇਸ ਨੂੰ ਪੜ੍ਹ ਕੇ ਭਾਵੁਕ ਹੋ ਗਏ।

Viral NewsL 32 ਸਾਲਾਂ ਤੋਂ ਸਮੁੰਦਰ ਚ ਤੈਰ ਰਹੀ ਸੀ ਬੋਤਲ, ਅੰਦਰ ਸੀ ਚਿੱਠੀ, ਪੜ੍ਹ ਕੇ ਭਾਵੁਕ ਹੋਏ ਲੋਕ

32 ਸਾਲਾਂ ਤੋਂ ਸਮੁੰਦਰ 'ਚ ਤੈਰ ਰਹੀ ਸੀ ਬੋਤਲ, ਅੰਦਰ ਸੀ ਚਿੱਠੀ, ਸੰਦੇਸ਼ ਪੜ੍ਹ ਕੇ ਲੋਕ ਹੋਏ ਭਾਵੁਕ Pic Credit: Facebook/@AdamTravis

Follow Us On

ਕਈ ਵਾਰ ਸਮੁੰਦਰ ਦੇ ਕੰਢੇ ‘ਤੇ ਦਹਾਕਿਆਂ ਪੁਰਾਣੀ ਕੋਈ ਚੀਜ਼ ਮਿਲਦੀ ਹੈ, ਜੋ ਹੈਰਾਨ ਕਰਨ ਵਾਲੀ ਹੁੰਦੀ ਹੈ। ਹਾਲ ਹੀ ‘ਚ ਨਿਊਯਾਰਕ ਦੇ ਸ਼ਿਨੇਕਾਕ ਬੇਅ ‘ਚ ਅਜਿਹਾ ਹੀ ਕੁਝ ਦੇਖਣ ਨੂੰ ਮਿਲਿਆ। ਇਹ ਕੱਚ ਦੀ ਬੋਤਲ ਸੀ। ਹੁਣ ਤੁਸੀਂ ਸੋਚੋਗੇ ਕਿ ਇਸ ਵਿੱਚ ਕੀ ਖਾਸ ਹੈ, ਤਾਂ ਇਹ ਕੋਈ ਆਮ ਬੋਤਲ ਨਹੀਂ ਸੀ, ਸਗੋਂ ਇਹ ਪਿਛਲੇ 32 ਸਾਲਾਂ ਤੋਂ ਸਮੁੰਦਰ ਵਿੱਚ ਤੈਰ ਰਹੀ ਸੀ, ਅਤੇ ਇਸ ਵਿੱਚ ਇੱਕ ਪੱਤਰ ਵੀ ਸੀ। ਹਾਂ, ਤੁਸੀਂ ਇਸਨੂੰ ਸਹੀ ਪੜ੍ਹਿਆ ਹੈ। ਚਿੱਠੀ ਲਿਖਣ ਤੋਂ ਬਾਅਦ ਕਿਸੇ ਨੇ ਇਸ ਨੂੰ ਬੋਤਲ ਵਿਚ ਬੰਦ ਕਰਕੇ ਐਟਲਾਂਟਿਕ ਮਹਾਸਾਗਰ ਵਿਚ ਸੁੱਟ ਦਿੱਤਾ।

ਇਹ ਪੱਤਰ 1992 ਵਿੱਚ ਨਿਊਯਾਰਕ ਦੇ ਮੈਟੀਟਕ ਹਾਈ ਸਕੂਲ ਦੀ 9ਵੀਂ ਜਮਾਤ ਵਿੱਚ ਪੜ੍ਹਦੇ ਸ਼ੌਨ ਅਤੇ ਬੈਨੀ ਨਾਂ ਦੇ ਵਿਦਿਆਰਥੀਆਂ ਨੇ ਲਿਖਿਆ ਸੀ। ਵਿਦਿਆਰਥੀਆਂ ਨੇ ਅਰਥ ਸਾਈਂਸ ਪ੍ਰੋਜੈਕਟ ਦੇ ਤੌਰ ‘ਤੇ ਇਸ ਬੋਤਲ ਨੂੰ ਲੌਂਗ ਆਈਲੈਂਡ ਨੇੜੇ ਐਟਲਾਂਟਿਕ ਮਹਾਂਸਾਗਰ ਵਿੱਚ ਸੁੱਟਿਆ ਸੀ। ਪੱਤਰ ਵਿੱਚ ਵਿਦਿਆਰਥੀਆਂ ਨੇ ਲਿਖਿਆ ਸੀ ਕਿ ਉਹ ਦਿੱਤੀ ਗਈ ਜਾਣਕਾਰੀ ਭਰ ਕੇ ਬੋਤਲ ਦਿੱਤੇ ਪਤੇ ਤੇ ਵਾਪਸ ਕਰ ਦੇਣ। ਉਸ ਨੇ ਸਕੂਲ ਦਾ ਪਤਾ ਲਿਖਿਆ।

nypost ਮੁਤਾਬਕ ਐਡਮ ਟਰੇਵਿਸ ਨਾਂ ਦੇ ਵਿਅਕਤੀ ਨੂੰ ਇਹ ਬੋਤਲਬੰਦ ਪੱਤਰ ਸ਼ਿਨੇਕੌਕ ਬੇਅ ਵਿੱਚ ਮਿਲਿਆ। ਇਸ ਤੋਂ ਬਾਅਦ, ਉਸਨੇ ਮੈਟੀਟੱਕ ਹਾਈ ਸਕੂਲ ਐਲੂਮਨੀ ਨਾਮਕ ਫੇਸਬੁੱਕ ਪੇਜ ‘ਤੇ ਬੋਤਲ ਅਤੇ ਪੱਤਰ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ। ਚਿੱਠੀ ਲਿਖਣ ਵਾਲੇ ਵਿਦਿਆਰਥੀਆਂ ‘ਚੋਂ ਇਕ ਬੈਨੀ ਡੋਰੋਸਕੀ ਨੇ ਜਦੋਂ ਪੋਸਟ ਦੇਖੀ ਤਾਂ ਉਹ ਭਾਵੁਕ ਹੋ ਗਏ। ਪੋਸਟ ਵਿੱਚ ਅਰਥ ਸਾਈਂਸ ਦੇ ਅਧਿਆਪਕ ਰਿਚਰਡ ਈ ਬਰੂਕਸ ਨੂੰ ਯਾਦ ਕੀਤਾ ਗਿਆ ਹੈ।

ਬੈਨੀ ਨੇ ਲਿਖਿਆ, ਮਿਸਟਰ ਬਰੂਕਸ ਇੱਕ ਸ਼ਾਨਦਾਰ ਅਧਿਆਪਕ ਸਨ। ਯਕੀਨ ਨਹੀਂ ਆ ਰਿਹਾ ਕਿ ਇਹ 32 ਸਾਲ ਪੁਰਾਣਾ ਹੈ। ਮੈਂ ਉਸ ਵਿਅਕਤੀ ਨੂੰ ਮਿਲਣਾ ਚਾਹੁੰਦਾ ਹਾਂ ਜਿਸ ਨੇ ਬੋਤਲ ਲੱਭੀ ਹੈ. ਉਸ ਦੀ ਇੱਛਾ ਵੀ ਪੂਰੀ ਹੋ ਗਈ ਜਦੋਂ ਐਡਮ ਨੇ ਉਸ ਦੀ ਟਿੱਪਣੀ ਦਾ ਜਵਾਬ ਦਿੱਤਾ। ਉਸਨੇ ਬੈਨੀ ਨੂੰ ਦੱਸਿਆ ਕਿ ਜਦੋਂ ਉਹ ਡਕ ਹੰਟਿੰਗ ਇਕਵੀਪਮੇਂਟ ਦੀ ਸਫਾਈ ਕਰ ਰਿਹਾ ਸੀ, ਤਾਂ ਉਸਨੇ ਮਲਬੇ ਦੇ ਢੇਰ ਦੇ ਉੱਪਰ ਇੱਕ ਬੋਤਲਬੰਦ ਪੱਤਰ ਦੇਖਿਆ।

ਇਸ ਦੇ ਨਾਲ ਹੀ ਟੀਚਰ ਬਰੂਕਸ ਦਾ ਬੇਟਾ ਜੌਨ ਇਹ ਪੋਸਟ ਦੇਖ ਕੇ ਕਾਫੀ ਭਾਵੁਕ ਹੋ ਗਏ। ਉਸ ਨੇ ਕਿਹਾ, ਮੈਂ ਬਹੁਤ ਭਾਵੁਕ ਹਾਂ। ਪਾਪਾ ਵਿਦਿਆਰਥੀਆਂ ਨਾਲ ਅਜਿਹੀਆਂ ਐਕਟੀਵੀਟੀ ਕਰਨਾ ਬਹੁਤ ਪਸੰਦ ਸੀ। ਇਹ ਮੇਰੇ ਲਈ ਕਿਸੇ ਮੋਮੈਂਟੋ ਤੋਂ ਘੱਟ ਨਹੀਂ ਹੈ। ਇਸ ਤੋਂ ਬਾਅਦ ਜੌਨ ਨੇ ਐਡਮ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਹੁਣ ਇਸ ਦੁਨੀਆ ‘ਚ ਨਹੀਂ ਰਹੇ। ਉਨ੍ਹਾਂ ਦੀ ਪਿਛਲੇ ਸਾਲ ਅਲਜ਼ਾਈਮਰ ਨਾਲ ਮੌਤ ਹੋ ਗਈ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਇਹ ਪਹਿਲੀ ਵਾਰ ਨਹੀਂ ਹੈ ਕਿ ਸਮੁੰਦਰ ਵਿੱਚ ਬੋਤਲਬੰਦ ਪੱਤਰ ਤੈਰਦਾ ਹੋਇਆ ਮਿਲਿਆ ਹੈ। ਇਸ ਤੋਂ ਪਹਿਲਾਂ 1997 ਵਿੱਚ ਵੀ ਅਜਿਹੀ ਖ਼ਬਰ ਸਾਹਮਣੇ ਆਈ ਸੀ। ਜਦੋਂ ਮੈਸੇਚਿਉਸੇਟਸ ਦੇ ਇੱਕ ਪੰਜਵੀਂ ਜਮਾਤ ਦੇ ਵਿਦਿਆਰਥੀ ਦੁਆਰਾ ਲਿਖਿਆ ਇੱਕ ਬੋਤਲਬੰਦ ਸੰਦੇਸ਼ ਫਰਾਂਸ ਦੇ ਵੈਂਡੀ ਵਿੱਚ ਮਿਲਿਆ। ਇਸ ਤੋਂ ਇਲਾਵਾ 1972 ‘ਚ ਲਿਖੀ ਚਿੱਠੀ 2019 ‘ਚ ਮਿਲੀ ਸੀ।

Exit mobile version