Ramp Walk: ਪਹਿਲਾਂ ਡਿੱਗੀ, ਫਿਰ ਉੱਠ ਕੇ ਰੈਂਪ ‘ਤੇ ਵਿਖੇਰਿਆ ਜਾਦੂ , 8 ਸਾਲ ਦੀ ਬੱਚੀ ਦਾ ਕਾਨਫੀਡੈਂਸ ਦੇਖ ਕੇ ਲੋਕਾਂ ਨੇ ਬਜਾਈ ਤਾੜੀਆਂ
Viral Video: ਅੱਜ ਦੇ ਜ਼ਮਾਨੇ ਵਿੱਚ Confidence ਹੋਣਾ ਬਹੁਤ ਜ਼ਰੂਰੀ ਹੈ। Confidence ਨਾਲ ਤੁਸੀਂ ਲੋਕਾਂ ਦੇ ਦਿਲ ਅਤੇ ਜ਼ਮਾਨਾ ਦੋਵੇ ਜਿੱਤ ਸਕਦੇ ਹੋ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ 8 ਸਾਲ ਦੀ ਬੱਚੀ ਇੱਕ ਫੈਸ਼ਨ ਸ਼ੋਅ ਲਈ ਰੈਂਪ ਵਾਕ ਕਰ ਰਹੀ ਹੈ। ਜਿਵੇਂ ਹੀ ਉਹ ਸਟੇਜ 'ਤੇ ਚੱਲਣ ਲਈ ਆਉਂਦੀ ਹੈ, ਉਹ ਠੋਕਰ ਖਾ ਕੇ ਡਿੱਗ ਜਾਂਦੀ ਹੈ। ਅੱਗੇ ਕੀ ਹੁੰਦਾ ਹੈ ਇਹ ਦੇਖਣ ਯੋਗ ਹੈ।
8 ਸਾਲ ਦੀ ਬੱਚੀ ਨੇ ਰੈਂਪ 'ਤੇ ਬਿਖੇਰਿਆ ਜਾਦੂ Pic Credit: Instagram-geethu.sajikumar
ਲੋਕਾਂ ਨੇ ਕੀਤੀ ਨਿੱਕੀ ਕੁੜੀ ਦੀ ਸ਼ਲਾਘਾ
ਇਹ ਵੀਡੀਓ ਵਾਇਰਲ ਹੋ ਰਿਹਾ ਹੈ ਅਤੇ @geethu.sajikumar ਦੇ ਨਾਮ ਨਾਲ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਹੁਣ ਤੱਕ ਕਰੀਬ 14 ਲੱਖ ਲੋਕ ਪਸੰਦ ਕਰ ਚੁੱਕੇ ਹਨ। ਇਸ ਵੀਡੀਓ ‘ਤੇ ਲੋਕਾਂ ਵੱਲੋਂ ਕਾਫੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਟਿੱਪਣੀ ਕਰਦੇ ਹੋਏ, ਇੱਕ ਯੂਜ਼ਰ ਨੇ ਲਿਖਿਆ, ‘ਕਾਨਫੀਡੇਂਸ ਲੇਵਲ ਘੈਂਟ ਹੈ।’ ਇਕ ਹੋਰ ਯੂਜ਼ਰ ਨੇ ਕੁਮੈਂਟ ਕੀਤੀ ਹੈ, ‘ਉਹ ਸਟਾਰ ਹੈ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਕਿਰਪਾ ਕਰਕੇ ਬੱਚਿਆਂ ਨੂੰ ਅਜਿਹੇ ਬੇਟੀ ਬਚਾਓ ਪ੍ਰੋਗਰਾਮਾਂ ਤੋਂ ਦੂਰ ਰੱਖੋ ਉਨ੍ਹਾਂ ਦੇ ਅੰਦਰ ਬਚਪਨਾ ਰਹਿਣ ਦਿਓ।
Follow Us
