ਕੀ ਤੁਸੀਂ ਦੇਖਿਆ ਹੈ ਉੱਡਣ ਵਾਲਾ ਉੱਠ, ਜੇ ਨਹੀਂ ਦੇਖਿਆ ਤਾਂ ਦੇਖ ਲਓ!
ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਊਠ ਦੇ ਹਵਾ ਵਿੱਚ ਉੱਡਣ ਦੀ ਕਲਪਨਾ ਵੀ ਨਹੀਂ ਕੀਤੀ ਸੀ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਊਠ ਵੱਡੇ ਖੰਭਾਂ ਵਾਲੇ ਪੰਛੀ ਦੀ ਤਰ੍ਹਾਂ ਉੱਡ ਰਿਹਾ ਹੈ ਅਤੇ ਇਹ ਦੁਬਈ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਤੋਂ ਵੀ ਉੱਚੇ ਅਸਮਾਨ 'ਚ ਉੱਡ ਰਿਹਾ ਹੈ। ਅਜਿਹੀਆਂ ਤਸਵੀਰਾਂ ਆਮ ਲੋਕਾਂ ਦੀ ਕਲਪਨਾ ਤੋਂ ਪਰ੍ਹੇ ਦੀਆਂ ਹਨ। ਜੋ ਹੁਣ ਸ਼ੋਸਲ ਮੀਡੀਆ ਤੇ ਕਾਫ਼ੀ ਚਰਚਾਵਾਂ ਵਿੱਚ ਹੈ।
Trending : ਆਰਟੀਫਿਸ਼ਲ ਇੰਟੈਲੀਜੈਂਸ (AI) ਦੇ ਆਉਣ ਨਾਲ ਲੋਕਾਂ ਦੀ ਕਲਪਨਾ ਨੂੰ ਖੰਭ ਲੱਗ ਗਏ ਹਨ। AI ਉਹ ਚੀਜ਼ਾਂ ਦਿਖਾ ਰਿਹਾ ਹੈ ਜਿਸ ਬਾਰੇ ਮਨੁੱਖ ਕਦੇ ਸੋਚ ਵੀ ਨਹੀਂ ਸਕਦਾ ਸੀ। ਹਾਲ ਹੀ ‘ਚ ਸੋਸ਼ਲ ਮੀਡੀਆ ‘ਤੇ ਇਕ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ‘ਚ ਇੱਕ AI ਕਲਾਕਾਰ ਨੇ ਇੱਕ ਊਠ ਨੂੰ ਵੱਡੇ ਖੰਭਾਂ ਨਾਲ ਹਵਾ ‘ਚ ਉੱਡਦਾ ਦਿਖਾਇਆ ਹੈ। ਲੋਕਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਰੇਗਿਸਤਾਨ ਦਾ ਜਹਾਜ਼ ਕਹਾਉਣ ਵਾਲਾ ਊਠ ਕਦੇ ਅਸਮਾਨ ਵਿਚ ਉੱਡਦਾ ਨਜ਼ਰ ਆਵੇਗਾ। ਅਸੀਂ ਹਮੇਸ਼ਾ ਊਠ ਨੂੰ ਰੇਤ ‘ਚ ਹੌਲੀ-ਹੌਲੀ ਤੁਰਦੇ ਦੇਖਿਆ ਹੈ ਪਰ ਅੱਜ AI ਨੇ ਊਠ ਨੂੰ ਵੀ ਉੱਡਦਾ ਦਿਖਾਇਆ ਹੈ।
ਸ਼ੋਸਲ ਮੀਡੀਆ ਤੇ ਵਾਇਰਲ ਪੋਸਟ
ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਕਾਫੀ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਦੇ ਊਠ ਦੇ ਹਵਾ ਵਿੱਚ ਉੱਡਣ ਦੀ ਕਲਪਨਾ ਵੀ ਨਹੀਂ ਕੀਤੀ ਸੀ। ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਊਠ ਵੱਡੇ ਖੰਭਾਂ ਵਾਲੇ ਪੰਛੀ ਦੀ ਤਰ੍ਹਾਂ ਉੱਡ ਰਿਹਾ ਹੈ ਅਤੇ ਇਹ ਦੁਬਈ ਦੀਆਂ ਸਭ ਤੋਂ ਉੱਚੀਆਂ ਇਮਾਰਤਾਂ ਤੋਂ ਵੀ ਉੱਚੇ ਅਸਮਾਨ ‘ਚ ਉੱਡ ਰਿਹਾ ਹੈ। ਇਨ੍ਹਾਂ ਤਸਵੀਰਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਜੀਓ ਜੌਨ ਮੂਲੂਰ ਨਾਂ ਦੇ ਕਲਾਕਾਰ ਨੇ ਬਣਾਇਆ ਹੈ ਅਤੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ।
ਇਹ ਵੀ ਪੜ੍ਹੋ
ਆਰਟਿਸਟ ਨੇ ਲਿਖਿਆ ‘ਕੈਮਲਬਰਡ’
ਤਸਵੀਰਾਂ ਸ਼ੇਅਰ ਕਰਦੇ ਹੋਏ ਕਲਾਕਾਰ ਨੇ ਕੈਪਸ਼ਨ ‘ਚ ਲਿਖਿਆ ਹੈ- ‘ਕੈਮਲਬਰਡ’ ਦੁਬਈ ਦੇ ਅਸਮਾਨ ‘ਚ ਖੂਬਸੂਰਤੀ ਨਾਲ ਗਲਾਈਡਿੰਗ ਕਰ ਰਿਹਾ ਹੈ। ਇਸ ਸ਼ਾਨਦਾਰ ਜੀਵ ਨੂੰ ਦੇਖ ਕੇ ਇੱਕ ਅਜਿਹੇ ਖੇਤਰ ਵਿੱਚ ਇੱਕ ਝਲਕ ਵਾਂਗ ਮਹਿਸੂਸ ਹੋਇਆ ਜਿੱਥੇ ਕਲਪਨਾ ਉੱਡਾਰੀ ਭਰਦੀ ਹੈ।