Shaheedi Jor Mela: ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਬੁਰਜ ਖਲੀਫ਼ਾ ਤੋਂ ਵੀ ਕੀਤਾ ਗਿਆ ਯਾਦ
ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਸਾਹਿਬਜਾਦਿਆਂ ਦਾ ਸੰਘਰਸ਼ ਆਨੰਦਪੂਰ ਸਾਹਿਬ ਦੇ ਕਿਲ੍ਹੇ ਤੋਂ ਸ਼ੁਰੂ ਹੋਇਆ। ਮੁਗਲਾਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਕਾਰ ਕਈ ਮਹੀਨਿਆਂ ਤੋਂ ਜੰਗ ਚੱਲ ਰਹੀ ਸੀ। ਮੁਗਲ ਤਰ੍ਹਾਂ-ਤਰ੍ਹਾਂ ਦੀ ਰਾਜਨੀਤਿ ਬਣਾ ਰਹੇ ਸੀ,ਪਰ ਗੁਰੂ ਗੋਬਿੰਦ ਸਿੰਘ ਜੀ ਵੀ ਹਾਰ ਮੰਨਣ ਨੂੰ ਤਿਆਰ ਨਹੀਂ ਸੀ। ਉਨ੍ਹਾਂ ਦੀ ਹਿੰਮਤ ਤੋਂ ਔਰੰਗਜ਼ੇਬ ਵੀ ਹੈਰਾਨ ਸੀ।
ਗੁਰੂ ਗੋਬਿੰਦ ਸਿੰਘ ਜੀ ਦੇ ਸਪੁੱਤਰ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੇ ਫਤਿਹਗੜ੍ਹ ਦੀ ਧਰਤੀ ਤੇ ਸ਼ਹਾਦਤ ਦਾ ਜਾਮ ਪੀਤਾ ਸੀ। ਉਹ ਹਸਦਿਆਂ-ਹਸਦਿਆਂ ਆਪਣੀਆਂ ਜਾਨਾਂ ਕੁਰਬਾਨ ਕਰ ਗਏ ਪਰ ਮੁਗਲਾਂ ਦੇ ਸਾਹਮਣੇ ਨਹੀਂ ਝੁੱਕੇ। ਮੁਗਲਾਂ ਨੇ ਉਨ੍ਹਾਂ ਨੂੰ ਮੁਸਲਿਮ ਧਰਮ ਕਬੂਲ ਕਰਨ ਦੀ ਸ਼ਰਤ ਦੇ ਬਦਲੇ ਉਨ੍ਹਾਂ ਨੂੰ ਜਿਉਂਦਾ ਛੱਡਣ ਲਈ ਕਿਹਾ,ਪਰ ਸਾਹਿਬਜਾਦਿਆਂ ਨੂੰ ਸ਼ਹਾਦਤ ਮਨਜ਼ੂਰ ਸੀ, ਪਰ ਉਸ ਦੀ ਸ਼ਰਤ ਨਹੀਂ।
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਅੱਜ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਯਾਦ ਕੀਤਾ ਜਾ ਰਿਹਾ ਹੈ। ਦੁਬਈ ਸਥਿਤ ਬੁਰਜ ਖਲੀਫਾ ਤੋਂ ਵੀ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਸਲਾਮ ਕੀਤਾ ਗਿਆ। ਇਹ ਵਿਲਖਣ ਨਜ਼ਾਰਾ ਵੇਖ ਕੇ ਹਰ ਕੋਈ ਭਾਵੁੱਕ ਨਜ਼ਰ ਆ ਰਿਹਾ ਸੀ।
ਗੰਗੂ ਬ੍ਰਾਹਮਣ ਨੇ ਕੀਤਾ ਧੋਖਾ
ਗੁਰੂਗੋਬਿੰਦ ਸਿੰਘ ਦੇ ਛੋਟੇ ਸਾਹਿਬਜਾਦੇ ਜ਼ੋਰਾਵਰ ਸਿੰਘ ਅਤੇ ਸਾਹਿਬਜਾਦੇ ਫਤਿਹ ਸਿੰਘ ਜਦੋਂ ਦਾਦੀ ਮਾਂ ਗੁਜਰੀ ਦੇਵੀ ਨਾਲ ਚਲੇ ਗਏ ਤਾਂ ਵੱਡੇ ਬੇਟੇ ਪਿਤਾ ਦੇ ਨਾਲ ਸਰਸਾ ਨਦੀ ਨੂੰ ਪਾਰ ਕਰਨ ਤੋਂ ਬਾਅਦ ਚਮਕੌਰ ਸਾਹਿਬ ਗੜ੍ਹ ਪਹੁੰਚ ਗਏ। ਦਾਦੀ ਮਾਤਾ ਦੇ ਨਾਲ ਦੋਵੇਂ ਛੋਟੇ ਸਾਹਿਬਜਾਦੇ ਜੰਗਲ ਤੋਂ ਗੁਜ਼ਰਦੇ ਹੋਏ ਇੱਕ ਗੁਫਾ ਤੱਕ ਪਹੁੰਚ ਗਏ ਅਤੇ ਉੱਥੇ ਹੀ ਰੁਕੇ। ਉਨ੍ਹਾਂ ਦੇ ਪਹੁੰਚਣ ਦੀ ਇਹ ਖ਼ਬਰ ਲੰਗਰ ਦੀ ਸੇਵਾ ਕਰਨ ਵਾਲੇ ਗੰਗੂ ਬ੍ਰਾਹਮਣ ਨੂੰ ਮਿਲੀ ਤਾਂ ਉਹ ਉਨ੍ਹਾਂ ਨੂੰ ਆਪਣੇ ਘਰ ਲੈ ਆਇਆ।
छोटे साहिबज़ादों की लासानी शहादत को बुर्ज खलीफा से सलाम किया गया🙏 pic.twitter.com/y3fL4GwyTu
— KUSUM CHOPRA (@kusumchopra2001) December 27, 2023
ਇਹ ਵੀ ਪੜ੍ਹੋ
Tribute paid to the martyred sons of Sri Guru Gobind Singh ji (Chaar Sahebzaade) at Burj Khalifa,Dubai🙏
♥️♥️♥️ pic.twitter.com/cENPydSLw4— Mani (@1mani1pbi) December 26, 2020
ਗੰਗੂ ਨੇ ਪਹਿਲਾਂ ਮਾਤਾ ਗੁਜਰੀ ਦੇਵੀ ਕੋਲ ਰੱਖੀਆਂ ਅਸ਼ਰਫੀਆਂ ਚੋਰੀ ਕੀਤੀਆਂ। ਫਿਰ ਹੋਰ ਅਸ਼ਰਫੀਆਂ ਦੇ ਲਾਲਚ ਕਾਰਨ ਉਨ੍ਹਾਂ ਦੀ ਮੌਜੂਦਗੀ ਦੀ ਸੂਚਨਾ ਕੋਤਵਾਲ ਨੂੰ ਦੈ ਦਿੱਤੀ। ਕੋਤਵਾਲ ਨੇ ਬਹੁਤ ਸਾਰੇ ਸਿਪਾਹੀ ਭੇਜੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਕੈਦੀ ਬਣਾ ਲਿਆ। ਅਗਲੀ ਸਵੇਰ ਉਨ੍ਹਾਂ ਨੂੰ ਸਰਹੰਦ ਦੇ ਬਸੀ ਥਾਣੇ ਲਿਜਾਇਆ ਗਿਆ। ਸੈਂਕੜੇ ਲੋਕ ਉਨ੍ਹਾਂ ਦੇ ਸਮਰਥਨ ਵਿੱਚ ਉਨ੍ਹਾਂ ਦੇ ਨਾਲ ਚੱਲ ਰਹੇ ਸਨ।
ਸਰਹੰਦ ਵਿੱਚ ਮਾਤਾ ਗੁਜਰੀ ਜੀ ਅਤੇ ਸਾਹਿਬਜਾਦਿਆਂ ਨੂੰ ਅਜਿਹੀ ਠੰਡੀ ਥਾਂ ‘ਤੇ ਰੱਖਿਆ ਗਿਆ, ਜਿੱਥੇ ਵੱਡੇ-ਵੱਡੇ ਲੋਕ ਹਾਰ ਮੰਨ ਜਾਂਦੇ। ਉਨ੍ਹਾਂ ਨੂੰ ਡਰਾਇਆ ਵੀ ਗਿਆ ਪਰ ਮਾਤਾ ਗੁਜਰੀ ਦੇਵੀ ਜੀ ਅਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੇ ਹਾਰ ਨਹੀਂ ਮੰਨੀ।
ਸ਼ਹੀਦ ਹੋਏ ਪਰ ਨਹੀਂ ਮੰਨੀ ਮੁਗਲਾਂ ਦੀ ਸ਼ਰਤ
ਸਾਰਿਆਂ ਨੂੰ ਨਵਾਬ ਵਜੀਰ ਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ। ਵਜੀਰ ਖਾਨ ਨੇ ਸਾਹਿਬਜਾਦਿਆਂ ਅੱਗੇ ਸ਼ਰਤ ਰੱਖੀ,ਕਿਹਾ- ਜੇਕਰ ਤੁਸੀਂ ਮੁਸਲਿਮ ਧਰਮ ਨੂੰ ਸਵੀਕਾਰ ਲੈਂਦੇ ਹੋ ਤਾਂ ਤੁਹਾਡੀ ਮੁੰਹ ਮੰਗੀ ਮੁਰਾਦ ਪੂਰੀ ਕੀਤੀ ਜਾਵੇਗੀ ਅਤੇ ਤੁਹਾਨੂੰ ਛੱੜ ਦਿੱਤਾ ਜਾਵੇਗਾ। ਸਾਹਿਬਜਾਦਿਆਂ ਨੇ ਇਸ ਸ਼ਰਤ ਦਾ ਵਿਰੋਧ ਕੀਤਾ ਅਤੇ ਕਿਹਾ ਸਾਨੂੰ ਸਾਡਾ ਧਰਮ ਸਭ ਤੋਂ ਵੱਧ ਪਿਆਰਾ ਹੈ।
Tributes paid to 4 martyred sons of Guru Gobind Singh (Chaar Saahibzaade) at Burj Khalifa,Dubai who sacrificed their lives to save Dharma whilst battling forced conversion against Mughal rulers.#बलिदान_तेरा_अभिमान_मेरा pic.twitter.com/N6R8qfJU8f
— Ashish Jaggi (@AshishJaggi) December 26, 2020
ਇਹ ਸੁਣ ਕੇ ਨਵਾਬ ਭੜਕ ਗਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ। ਇਹ ਸੁਣਦੇ ਹੀ ਕਾਜ਼ੀ ਨੇ ਫਤਵਾ ਤਿਆਰ ਕਰ ਦਿੱਤਾ। ਇਸ ਵਿੱਚ ਲਿਖਿਆ ਸੀ ਕਿ ਬੱਚੇ ਬਗਾਵਤ ਕਰ ਰਹੇ ਸਨ, ਇਸ ਲਈ ਉਨ੍ਹਾਂ ਨੂੰ ਜ਼ਿੰਦਾ ਚਿਨਵਾ ਦਿੱਤਾ ਜਾਵੇ।
ਅਗਲੇ ਦਿਨ ਸਜ਼ਾ ਦੇਣ ਤੋਂ ਪਹਿਲਾਂ, ਉਨ੍ਹਾਂ ਨੂੰ ਦੋਬਾਰਾ ਮੁਸਲਮਾਨ ਧਰਮ ਕਬੂਲ ਕਰਨ ਦਾ ਲਾਲਚ ਦਿੱਤਾ ਗਿਆ, ਪਰ ਉਹ ਆਪਣੀ ਗੱਲ ‘ਤੇ ਅਡਿੱਗ ਰਹੇ। ਇਹ ਸੁਣ ਕੇ ਜੱਲਾਦ ਨੇ ਸਾਹਿਬਜ਼ਾਦਿਆਂ ਨੂੰ ਕੰਧ ਨਾਲ ਚਿੰਣਨਾ ਸ਼ੁਰੂ ਕਰ ਦਿੱਤਾ। ਕੁਝ ਸਮੇਂ ਬਾਅਦ ਦੋਵੇਂ ਬੇਹੋਸ਼ ਹੋ ਗਏ ਅਤੇ ਸ਼ਹੀਦ ਹੋ ਗਏ।