ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਵਿੱਚ ਬਣਿਆ ਗੁਰਦੁਆਰਾ ਫਤਹਿਗੜ੍ਹ ਸਾਹਿਬ, ਜਾਣੋ ਪੂਰਾ ਇਤਿਹਾਸ

Published: 

25 Dec 2023 17:36 PM

ਸ੍ਰੀ ਫਤਿਹਗੜ ਸਾਹਿਬ ਦੇ ਦਰਬਾਰ ਸਾਹਿਬ ਦੇ ਹੇਠਾਂ ਸਥਿਤ ਹੈ ਸ੍ਰੀ ਭੋਰਾ ਸਾਹਿਬ ਜੋ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦਾ ਸ਼ਹੀਦੀ ਸਥਾਨ ਹੈ, ਜਿੱਥੇ 13 ਪੋਹ 1704 ਵਿੱਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਦੋਨਾਂ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ 9 ਸਾਲ ਬਾਬਾ ਫਤਿਹ ਸਿੰਘ 7 ਸਾਲ ਜੀ ਨੂੰ ਸਰਹਿੰਦ ਦੇ ਨਵਾਬ ਵਜੀਰ ਖਾਨ ਦੇ ਹੁਕਮ ਨਾਲ ਜਿੰਦਾ ਦੀਵਾਰ ਵਿੱਚ ਚਿਣਵਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਵਯੋਗ ਵਿੱਚ ਮਾਤਾ ਗੁਜਰੀ ਜੀ ਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ ਸਨ।

ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਵਿੱਚ ਬਣਿਆ ਗੁਰਦੁਆਰਾ ਫਤਹਿਗੜ੍ਹ ਸਾਹਿਬ, ਜਾਣੋ ਪੂਰਾ ਇਤਿਹਾਸ
Follow Us On

ਨਿੱਕੀਆਂ ਜਿੰਦਾ ਵੱਡੇ ਸਾਕੇ ਇਤਿਹਾਸ ਦੇ ਪੰਨਿਆਂ ਵਿੱਚ ਜਦੋਂ ਵੀ ਮਹਾਨ ਸ਼ਹਾਦਤਾਂ ਦਾ ਜ਼ਿਕਰ ਹੁੰਦਾ ਹੈ ਤਾਂ ਉਨ੍ਹਾਂ ਦੀ ਸ਼ੁਰੂਆਤ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜਾਦੇ ਤੇ ਮਾਤਾ ਗੁਜਰੀ ਜੀ ਤੋਂ ਹੁੰਦੀ ਹੈ। ਸ੍ਰੀ ਫਤਿਹਗੜ ਸਾਹਿਬ ਦੀ ਇਤਿਹਾਸਿਕ ਧਰਤੀ ਜੋ ਜਿੱਥੇ ਸੰਸਾਰ ਵਿੱਚ ਲਾਸਾਨੀ ਸ਼ਹਾਦਤ ਦੇ ਕਾਰਨ ਜਾਣੀ ਜਾਂਦੀ ਹੈ ਉਥੇ ਹੀ ਇਹ ਧਰਤੀ ਸੰਸਾਰ ਦੀ ਸਭ ਤੋਂ ਮਹਿੰਗੀ ਧਰਤੀ ਵੀ ਹੈ , ਜਿੱਥੇ ਬਾਬਾ ਜੋਰਾਵਰ ਸਿੰਘ 9 ਸਾਲ ਅਤੇ ਬਾਬਾ ਫਤਿਹ ਸਿੰਘ ਜੀ 7 ਸਾਲ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਦੀ ਯਾਦ ਵਿੱਚ ਸ੍ਰੀ ਫਤਿਹਗੜ ਸਾਹਿਬ ਵਿੱਚ ਹਰ ਸਾਲ ਤਿੰਨ ਦਿਨਾਂ ਦਾ ਸ਼ਹੀਦ ਜੋੜ ਮੇਲ ਹੁੰਦਾ ਹੈ। ਇਸ ਕੁਰਬਾਨੀ ਦੇ ਨਾਲ ਜੁੜੀ ਧਰਤੀ ਸ੍ਰੀ ਫਤਿਹਗੜ ਸਾਹਿਬ ਸੰਸਾਰ ਦੇ ਨਕਸ਼ੇ ‘ਤੇ ਆਪਣਾ ਇੱਕ ਖਾਸ ਸਥਾਨ ਰੱਖਦੀ ਹੈ।

ਜਾਣੋ ਫਤਿਹਗੜ੍ਹ ਸਾਹਿਬ ਦਾ ਪੂਰਾ ਇਤਿਹਾਸ

ਫਤਿਹਗੜ੍ਹ ਸਾਹਿਬ ਦੇ ਨਾਮ ਤੋਂ ਹੀ ਸਪੱਸ਼ਟ ਹੁੰਦਾ ਹੈ ਫਤਿਹ ਭਾਵ ਜਿੱਤ ਅਤੇ ਗੜ ਭਾਵ ਕਿਲਾ ਸਧਾਰਣ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਜਿੱਤਿਆ ਹੋਇਆ ਕਿਲਾ। ਫਤਿਹਗੜ ਸ਼ਬਦ ਦੇ ਨਾਲ ਸਾਹਿਬ ਜੁੜਨ ਦੇ ਨਾਲ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਹ ਧਰਤੀ ਕਿੰਨੀ ਪਵਿਤਰ ਅਤੇ ਸਨਮਾਨ ਲਾਇਕ ਹੈ। ਸ੍ਰੀ ਫਤਿਹਗੜ ਸਾਹਿਬ ਨੂੰ ਇਹ ਨਾਮ ਇੰਜ ਹੀ ਨਹੀਂ ਮਿਲਿਆ, ਸਗੋਂ ਇਸ ਪ੍ਰਾਪਤੀ ਲਈ 300 ਸਾਲ ਦਾ ਲੰਮਾ ਸੰਘਰਸ਼ ਕਰਨਾ ਪਿਆ ਹੈ। ਪਹਿਲਾਂ ਸਰਹਿੰਦ ਦਾ ਸ਼ਾਹੀਰ ਕਿਲਾ, ਫਿਰ ਫਤਿਹਗੜ ਸਾਹਿਬ ਅਤੇ ਬਾਅਦ ਵਿੱਚ ਇੱਕ ਸ਼ਹਿਰ ਦਾ ਰੂਪ ਧਾਰਨ ਕਰ ਚੁੱਕਿਆ ਇਹ ਸਥਾਨ ਅੱਜ ਪੂਰਾ ਜਿਲਾ ਬਣ ਚੁਕਿਆ ਹੈ। ਇਸ ਧਰਤੀ ਦੀ ਮਹਾਨਤਾ ਇੱਥੇ ਬਣੇ ਗੁਰਦੁਆਰਾ ਸਾਹਿਬ ਦੇ ਕਾਰਨ ਹੋਰ ਵੀ ਵੱਧ ਜਾਂਦੀ ਹੈ। ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸੂਬਾ ਸਰਹਿੰਦ ਦੇ ਵੱਲੋਂ ਜਿੱਥੇ ਜਿੰਦਾ ਦੀਵਾਰਾਂ ਵਿੱਚ ਚਿਣਵਾ ਦਿੱਤਾ ਗਿਆ ਸੀ, ਉਸ ਜਗ੍ਹਾ ਗੁਰਦੁਆਰਾ ਸ੍ਰੀ ਫਤਿਹਗੜ ਸਾਹਿਬ ਸਥਿਤ ਹੈ।

13 ਪੋਹ ਨੂੰ ਛੋਟੇ ਸਾਹਿਬਜਾਦੀਆਂ ਦੀ ਸ਼ਹਾਦਤ

ਉਥੇ ਹੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਦਰਬਾਰ ਸਾਹਿਬ ਦੇ ਹੇਠਾਂ ਸਥਿਤ ਹੈ ਸ੍ਰੀ ਭੋਰਾ ਸਾਹਿਬ ਜੋ ਬਾਬਾ ਜੋਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਦਾ ਸ਼ਹੀਦੀ ਸਥਾਨ ਹੈ, ਜਿੱਥੇ 13 ਪੋਹ 1704 ਵਿੱਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਦੋਨਾਂ ਛੋਟੇ ਸਾਹਿਬਜਾਦੇ ਬਾਬਾ ਜੋਰਾਵਰ ਸਿੰਘ 9 ਸਾਲ ਬਾਬਾ ਫਤਿਹ ਸਿੰਘ 7 ਸਾਲ ਜੀ ਨੂੰ ਸਰਹਿੰਦ ਦੇ ਨਵਾਬ ਵਜੀਰ ਖਾਨ ਦੇ ਹੁਕਮ ਨਾਲ ਜਿੰਦਾ ਦੀਵਾਰ ਵਿੱਚ ਚਿਣਵਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਵਯੋਗ ਵਿੱਚ ਮਾਤਾ ਗੁਜਰੀ ਜੀ ਨੇ ਵੀ ਆਪਣੇ ਪ੍ਰਾਣ ਤਿਆਗ ਦਿੱਤੇ ਸਨ , ਇਸ ਲਈ ਇਸ ਸਥਾਨ ਨੂੰ ਭੋਰਾ ਸਾਹਿਬ ਦੇ ਨਾਮ ਨਾਲ ਨਹੀਂ ਸਗੋਂ ਸ਼ਹੀਦੀ ਸਥਾਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ।