ਦੁਬਈ ਤੋਂ ਪਹੁੰਚੇ ਦੋ ਯਾਤਰੀਆਂ ਤੋਂ ਚੰਡੀਗੜ੍ਹ ਏਅਰਪੋਰਟ ‘ਤੇ ਕਸਟਮ ਵਿਭਾਗ ਨੇ ਫੜ੍ਹਿਆ 1.07 ਕਰੋੜ ਦਾ ਸੋਨਾ

Updated On: 

21 Nov 2023 07:32 AM

ਇਕ ਯਾਤਰੀ ਕੋਲੋਂ ਆਇਤਾਕਾਰ ਕ੍ਰੈਡਿਟ ਕਾਰਡ ਵਰਗਾ ਇਕ ਸੋਨੇ ਦਾ ਬਿਸਕੁਟ ਅਤੇ ਪੰਜ ਸੋਨੇ ਦੀਆਂ ਚੂੜੀਆਂ ਬਰਾਮਦ ਹੋਈਆਂ ਹਨ। ਇਨ੍ਹਾਂ ਦਾ ਕੁੱਲ ਵਜ਼ਨ 1270 ਗ੍ਰਾਮ ਸੀ, ਜਿਸ ਦੀ ਬਾਜ਼ਾਰੀ ਕੀਮਤ 67.71 ਲੱਖ ਰੁਪਏ ਹੈ। ਇਸ ਸਬੰਧੀ ਕਸਟਮ ਅਧਿਕਾਰੀਆਂ ਨੇ ਦੱਸਿਆ ਕਿ ਫੜੇ ਗਏ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ।

ਦੁਬਈ ਤੋਂ ਪਹੁੰਚੇ ਦੋ ਯਾਤਰੀਆਂ ਤੋਂ ਚੰਡੀਗੜ੍ਹ ਏਅਰਪੋਰਟ ਤੇ ਕਸਟਮ ਵਿਭਾਗ ਨੇ ਫੜ੍ਹਿਆ 1.07 ਕਰੋੜ ਦਾ ਸੋਨਾ
Follow Us On

ਪੰਜਾਬ ਨਿਊਜ। ਕਸਟਮ ਵਿਭਾਗ ਨੇ ਚੰਡੀਗੜ੍ਹ (Chandigarh) ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਦੋ ਯਾਤਰੀਆਂ ਕੋਲੋਂ 1.07 ਕਰੋੜ ਰੁਪਏ ਦਾ ਸੋਨਾ ਜ਼ਬਤ ਕੀਤਾ ਹੈ। ਜਾਣਕਾਰੀ ਮੁਤਾਬਕ 17 ਨਵੰਬਰ ਨੂੰ ਜਦੋਂ ਦੁਬਈ ਤੋਂ ਚੰਡੀਗੜ੍ਹ ਆ ਰਹੀ ਇੰਡੀਗੋ ਦੀ ਫਲਾਈਟ ਚੰਡੀਗੜ੍ਹ ਏਅਰਪੋਰਟ ‘ਤੇ ਉਤਰੀ ਤਾਂ ਉਥੇ ਮੌਜੂਦ ਕਸਟਮ ਅਧਿਕਾਰੀਆਂ ਨੂੰ ਦੋ ਯਾਤਰੀਆਂ ‘ਤੇ ਸ਼ੱਕ ਹੋਇਆ।

ਇਸ ਤੋਂ ਬਾਅਦ ਜਦੋਂ ਉਨ੍ਹਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਪਹਿਲੇ ਯਾਤਰੀ ਕੋਲੋਂ ਤਿੰਨ ਚਾਂਦੀ ਦੀਆਂ ਸੋਨੇ ਦੀਆਂ ਚੂੜੀਆਂ ਅਤੇ ਦੋ ਸੋਨੇ ਦੀਆਂ ਚੇਨਾਂ (Gold chains) ਬਰਾਮਦ ਹੋਈਆਂ। ਜਿਸ ਦਾ ਕੁੱਲ ਵਜ਼ਨ 750 ਗ੍ਰਾਮ ਸੀ।

ਇੱਕ ਸੋਨੇ ਦਾ ਬਿਸਕੁਟ ਤੇ ਪੰਜ ਚੁੜੀਆਂ ਮਿਲੀਆਂ

ਪਹਿਲੇ ਯਾਤਰੀ ਤੋਂ ਬਰਾਮਦ ਕੀਤੇ ਗਏ ਸੋਨੇ ਦੀ ਬਾਜ਼ਾਰੀ ਕੀਮਤ 39.98 ਲੱਖ ਰੁਪਏ ਹੈ। ਦੂਜੇ ਯਾਤਰੀ ਦੀ ਜਾਂਚ ਕੀਤੀ ਤਾਂ ਉਸ ਕੋਲੋਂ 520 ਗ੍ਰਾਮ ਵਜ਼ਨ ਵਾਲਾ ਆਇਤਾਕਾਰ ਕ੍ਰੈਡਿਟ ਕਾਰਡ ਵਰਗਾ ਇੱਕ ਸੋਨੇ ਦਾ ਬਿਸਕੁਟ ਅਤੇ ਪੰਜ ਸੋਨੇ ਦੀਆਂ ਚੂੜੀਆਂ ਬਰਾਮਦ ਹੋਈਆਂ। ਇਨ੍ਹਾਂ ਦਾ ਕੁੱਲ ਵਜ਼ਨ 1270 ਗ੍ਰਾਮ ਸੀ, ਜਿਸ ਦੀ ਬਾਜ਼ਾਰੀ ਕੀਮਤ 67.71 ਲੱਖ ਰੁਪਏ ਹੈ। ਇਸ ਸਬੰਧੀ ਕਸਟਮ ਅਧਿਕਾਰੀਆਂ (Customs officials) ਨੇ ਦੱਸਿਆ ਕਿ ਫੜੇ ਗਏ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ।