ਦੁਬਈ ਗਏ ਨੌਜਵਾਨ ਨੂੰ ਅਦਾਲਤ ਨੇ ਸੁਣਾਈ ਸਜ਼ਾ, 50 ਲੱਖ ਜੁਰਮਾਨਾ ਨਹੀਂ ਤਾਂ ਮਿਲੇਗੀ ਮੌਤ

Updated On: 

03 Jan 2024 17:26 PM

ਇੱਕ ਪੰਜਾਬੀ ਨੌਜਵਾਨ ਸੜਕ ਹਾਦਸੇ 'ਚ ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ ਸੀ। ਇਸ ਦੇ 2 ਸਾਲ ਬਾਅਦ ਇਸ ਨੌਜਵਾਨ'ਤੇ 50 ਲੱਖ ਰੁਪਏ ਜੁਰਮਾਨਾ ਜਾਂ ਮੌਤ ਦੀ ਸਜ਼ਾ ਸੁਣਾਈ ਗਈ ਸੀ। ਉਥੋਂ ਦੀ ਅਦਾਲਤ ਵੱਲੋਂ 50 ਲੱਖ ਰੁਪਏ ਜੁਰਮਾਨਾ ਜਾਂ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ 5 ਸਾਲ ਪਹਿਲਾਂ ਘਰ ਦੀ ਆਰਥਿਕ ਤੰਗੀ ਕਾਰਨ ਸੁਖਚੈਨ ਸਿੰਘ ਨੂੰ ਕਰਜ਼ਾ ਲੈ ਕੇ ਦੁਬਈ ਭੇਜ ਦਿੱਤਾ ਗਿਆ ਸੀ।

ਦੁਬਈ ਗਏ ਨੌਜਵਾਨ ਨੂੰ ਅਦਾਲਤ ਨੇ ਸੁਣਾਈ ਸਜ਼ਾ, 50 ਲੱਖ ਜੁਰਮਾਨਾ ਨਹੀਂ ਤਾਂ ਮਿਲੇਗੀ ਮੌਤ
Follow Us On

ਆਪਣੇ ਚੰਗੇ ਭਵਿੱਖ ਲਈ ਅਤੇ ਆਪਣੇ ਘਰ ਦੀ ਆਰਥਿਕ ਹਾਲਤ ਨੂੰ ਸੁਧਾਰਨ ਲਈ ਪੰਜਾਬੀਆਂ ਦਾ ਵਿਦੇਸ਼ਾਂ ਨੂੰ ਪਰਵਾਸ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਹਾਲਾਂਕਿ, ਪੰਜਾਬ ਤੋਂ ਦੁਬਈ (Dubai) ਵਰਗੇ ਵਿਦੇਸ਼ ਜਾਣ ਵਾਲੇ ਕਈ ਲੋਕ ਅਜਿਹੀ ਮੁਸੀਬਤ ਵਿੱਚ ਫਸ ਜਾਂਦੇ ਹਨ ਜਿੱਥੇ ਉਨ੍ਹਾਂ ਦੀ ਜਾਨ ਵੀ ਦਾਅ ‘ਤੇ ਲੱਗ ਜਾਂਦੀ ਹੈ। ਅਜਿਹਾ ਹੀ ਇੱਕ ਮਾਮਲਾ ਜਲੰਧਰ ਦੇ ਕਸਬਾ ਮਲਸੀਆਂ ਅਧੀਨ ਪੈਂਦੇ ਪਿੰਡ ਕਾਟੀ ਬਡੇਚ ਤੋਂ ਸਾਹਮਣੇ ਆਇਆ ਹੈ। ਇੱਥੋਂ ਦੇ ਪਿੰਡ ਦੇ ਹੀ ਇੱਕ ਨੌਜਵਾਨ ਸੜਕ ਹਾਦਸੇ ‘ਚ ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ ਸੀ। ਇਸ ਦੇ 2 ਸਾਲ ਬਾਅਦ ਇਸ ਨੌਜਵਾਨ’ਤੇ 50 ਲੱਖ ਰੁਪਏ ਜੁਰਮਾਨਾ ਜਾਂ ਮੌਤ ਦੀ ਸਜ਼ਾ ਸੁਣਾਈ ਗਈ ਸੀ।

ਜਲੰਧਰ (Jalandhar) ਦੇ ਕਸਬਾ ਮਲਸੀਆਂ ਅਧੀਨ ਪੈਂਦੇ ਪਿੰਡ ਕਾਟੀ ਬਡੇਚ ਤੋਂ ਦੁਬਈ ਤੋਂ ਆਏ ਇੱਕ ਨੌਜਵਾਨ ਇਸ ਸਬੰਧੀ ਪ੍ਰੈਸ ਕਾਨਫਰੰਸ ਕੀਤੀ ਹੈ। ਪ੍ਰੈਸ ਕਾਨਫਰੰਸ ਵਿੱਚ ਪਰਿਵਾਰਕ ਮੈਂਬਰ ਅਤੇ ਗੁਰਦੁਆਰਾ ਸ੍ਰੀ ਸਿਰਦਾਨਾ ਸਾਹਿਬ ਦੇ ਗ੍ਰੰਥੀ ਬਾਬਾ ਗੁਰਮੇਜ ਸਿੰਘ ਨੇ ਦੱਸਿਆ ਕਿ ਨੌਜਵਾਨ ਸੁਖਚੈਨ ਸਿੰਘ ਜੋ ਕਿ ਦੁਬਈ ਗਿਆ ਸੀ। ਉਥੋਂ ਦੀ ਅਦਾਲਤ ਵੱਲੋਂ 50 ਲੱਖ ਰੁਪਏ ਜੁਰਮਾਨਾ ਜਾਂ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਨੇ ਦੱਸਿਆ ਕਿ 5 ਸਾਲ ਪਹਿਲਾਂ ਘਰ ਦੀ ਆਰਥਿਕ ਤੰਗੀ ਕਾਰਨ ਸੁਖਚੈਨ ਸਿੰਘ ਨੂੰ ਕਰਜ਼ਾ ਲੈ ਕੇ ਦੁਬਈ ਭੇਜ ਦਿੱਤਾ ਗਿਆ ਸੀ। ਉਹ ਉੱਥੇ ਡਰਾਈਵਰੀ ਦਾ ਕੰਮ ਕਰਦਾ ਸੀ।

50 ਲੱਖ ਜਾਂ ਮੌਤ ਦੀ ਸਜ਼ਾ

ਦੱਸ ਦਈਏ ਕਿ 3 ਸਾਲ ਬਾਅਦ ਵਿਆਹ ਕਰਵਾਉਣ ਲਈ ਜਲੰਧਰ ਆ ਗਿਆ। ਵਿਆਹ ਤੋਂ ਬਾਅਦ ਉਹ ਵਾਪਸ ਦੁਬਈ ਚਲਾ ਗਿਆ ਜਿੱਥੇ ਦੋ ਸਾਲ ਪਹਿਲਾਂ ਉਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਇਸ ਵਿੱਚ ਇੱਕ ਪਾਕਿਸਤਾਨੀ ਨਾਗਰਿਕ ਦੀ ਮੌਤ ਹੋ ਗਈ ਸੀ। ਹਾਦਸੇ ਤੋਂ ਬਾਅਦ ਦੁਬਈ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਕੇ ਅਦਾਲਤ ‘ਚ ਪੇਸ਼ ਕੀਤਾ, ਜਿੱਥੇ ਦੁਬਈ ਦੀ ਅਦਾਲਤ ਨੇ ਕਰੀਬ 2 ਲੱਖ ਦਿਰਹਮ ਦਾ ਜ਼ੁਰਮਾਨਾ ਲਗਾਇਆ, ਜੋ ਭਾਰਤ ‘ਚ 50 ਲੱਖ ਰੁਪਏ ਬਣਦਾ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਜੇਕਰ ਉਹ ਜੁਰਮਾਨਾ ਅਦਾ ਨਹੀਂ ਕਰਦਾ ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇਗੀ।

ਦੁਬਈ ਤੋਂ ਆਏ ਨੌਜਵਾਨ ਦੀ ਮਾਂ ਰਣਜੀਤ ਕੌਰ ਨੇ ਦੱਸਿਆ ਕਿ ਉਹ ਵਿਧਵਾ ਹੈ ਅਤੇ ਉਸ ਦੇ ਘਰ ਦਾ ਗੁਜ਼ਾਰਾ ਚਲਾਉਣ ਵਾਲਾ ਉਸ ਦਾ ਬੇਟਾ ਅੱਜ ਮੁਸੀਬਤ ਵਿੱਚ ਹੈ। ਸੁਖਚੈਨ ਸਿੰਘ ਦੀ ਮਾਤਾ ਨੇ ਦੱਸਿਆ ਕਿ ਉਹ 1500 ਰੁਪਏ ਪ੍ਰਤੀ ਮਹੀਨਾ ਬੁਢਾਪਾ ਪੈਨਸ਼ਨ ਲੈਂਦੀ ਹੈ ਅਤੇ ਉਸ ਕੋਲ ਕੋਈ ਜਾਇਦਾਦ ਨਹੀਂ ਹੈ। ਜਿੱਥੋਂ ਉਹ 50 ਲੱਖ ਰੁਪਏ ਇਕੱਠੇ ਕਰਕੇ ਆਪਣੇ ਪੁੱਤਰ ਨੂੰ ਦੁਬਈ ਤੋਂ ਵਾਪਸ ਲੈ ਆਵੇ। ਉਸ ਨੇ ਦੱਸਿਆ ਕਿ ਉਹ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨਾਲ ਗੱਲ ਨਹੀਂ ਕਰ ਸਕੀ ਅਤੇ ਹੁਣ ਉਹ ਲੋਕਾਂ ਨੂੰ ਅਪੀਲ ਕਰ ਰਹੀ ਹੈ ਕਿ ਉਹ ਉਸ ਦੀ ਆਰਥਿਕ ਮਦਦ ਕਰਨ। ਉਨ੍ਹਾਂ ਅਪੀਲ ਕੀਤੀ ਹੈ ਕਿ ਇਹ ਰਾਸ਼ੀ ਜਲਦੀ ਤੋਂ ਜਲਦੀ ਇਕੱਠੀ ਕਰਨ ਚ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਪੁੱਤਰ ਨੂੰ ਦੁਬਈ ਤੋਂ ਛੁਡਵਾ ਕੇ ਵਾਪਸ ਲਿਆ ਸਕਣ।

ਮਦਦ ਦੀ ਅਪੀਲ

ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸੰਤ ਗੁਰਮੇਜ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਕਰਜ਼ਾ ਲੈ ਕੇ ਸੁਖਚੈਨ ਸਿੰਘ ਨੂੰ ਦੁਬਈ ਭੇਜਿਆ ਦੁਬਈ ਦੀ ਅਦਾਲਤ ਨੇ ਸਖ਼ਤ ਫੈਸਲਾ ਸੁਣਾਉਂਦਿਆਂ 50 ਲੱਖ ਰੁਪਏ ਜੁਰਮਾਨਾ ਜਾਂ ਮੌਤ ਦੀ ਸਜ਼ਾ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ ਉਹ 8 ਲੱਖ ਰੁਪਏ ਇਕੱਠੇ ਕਰ ਚੁੱਕੇ ਹਨ ਅਤੇ ਬਾਕੀ ਪੈਸੇ ਇਕੱਠੇ ਕਰਨ ਲਈ ਦੇਸ਼-ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਨੂੰ ਮਦਦ ਦੀ ਅਪੀਲ ਕੀਤੀ ਜਾ ਰਹੀ ਹੈ।