ਵਿਦੇਸ਼ ਜਾ ਕੇ ਵੀ ਨਹੀਂ ਭੁੱਲਿਆ ਪਿੰਡ, ਗਰੀਬ ਬੱਚਿਆਂ ਦੀ ਮਦਦ ਲਈ ਅੱਗੇ ਆਇਆ NRI
ਪਿੰਡ ਉੱਚਾ, ਕਪੂਰਥਲਾ ਦੇ ਐਨਆਰਆਈ (NRI) ਹਰਜੀਤ ਸਿੰਘ ਨੇ ਆਪਣੇ ਸਾਥੀ NRI ਪੰਜਾਬੀਆਂ ਦੇ ਸਹਿਯੋਗ ਨਾਲ ਕੜਾਕੇ ਦੀ ਸਰਦੀ ਦੇ ਮੱਦੇਨਜ਼ਰ ਪਿੰਡ ਉੱਚਾ, ਕਪੂਰਥਲਾ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਗਰੀਬ ਵਰਗ ਨਾਲ ਸਬੰਧਤ ਬੱਚਿਆਂ ਦੀ ਸਹਾਇਤਾ ਕੀਤੀ। ਉਨ੍ਹਾਂ ਨੇ ਇਨ੍ਹਾਂ ਬੱਚਿਆ ਨੂੰ ਗਰਮ ਟਰੈਕ ਸੂਟ ਵੰਡੇ ਹਨ।
ਵਿਦੇਸ਼ਾਂ ਵਿਚ ਰਹਿੰਦਿਆਂ ਵੀ ਪੰਜਾਬੀਆਂ ਨੇ ਸਮੇਂ-ਸਮੇਂ ‘ਤੇ ਪੰਜਾਬ ਦੀ ਮਿੱਟੀ ਅਤੇ ਆਪਣੇ ਪਿੰਡ ਨਾਲ ਜੁੜੇ ਹੋਣ ਦਾ ਅਹਿਸਾਸ ਦਰਜ ਕਰਵਾਇਆ ਹੈ। ਪਿੰਡ ਦੇ ਸਰਕਾਰੀ ਸਕੂਲ ਨਾਲ ਵਿਸ਼ੇਸ਼ ਯਾਦਾਂ ਜੁੜੀਆਂ ਹੋਈਆਂ ਹਨ ਜਿੱਥੇ ਗਰੀਬ ਪਰਿਵਾਰਾਂ ਨਾਲ ਸਬੰਧਤ ਨੌਜਵਾਨਾਂ ਨੇ ਸਿੱਖਿਆ ਪ੍ਰਾਪਤ ਕਰਕੇ ਆਪਣੀ ਜ਼ਿੰਦਗੀ ਦਾ ਅਗਲਾ ਸਫ਼ਰ ਸ਼ੁਰੂ ਕੀਤਾ ਅਤੇ ਫਿਰ ਜ਼ਿੰਦਗੀ ‘ਚ ਕਾਮਯਾਬ ਹੋਏ।
ਜ਼ਿਲ੍ਹਾ ਕਪੂਰਥਲਾ ਦੇ ਪਿੰਡ ਉਚਾ ਦੇ ਰਹਿਣ ਵਾਲੇ ਪੰਜਾਬੀ ਪ੍ਰਵਾਸੀ ਭਾਰਤੀ ਹਰਜੀਤ ਸਿੰਘ ਇੱਕ ਗਰੀਬ ਵਰਗ ਦੇ ਪਰਿਵਾਰ ਨਾਲ ਸਬੰਧ ਰੱਖਦੇ ਸਨ। ਉਹ ਸਰਕਾਰੀ ਸਕੂਲ ਉਚਾ ਤੋਂ ਪੜ੍ਹ ਕੇ ਵਿਦੇਸ਼ ਇਟਲੀ ਚਲੇ ਗਏ। ਉਨ੍ਹਾਂ ਨੇ ਸਖ਼ਤ ਮਿਹਨਤ ਕਰਕੇ ਆਪਣਾ ਜੀਵਨ ਪੱਧਰ ਉੱਚਾ ਚੁੱਕਿਆ। ਇਸ ਦੇ ਨਾਲ ਹੀ ਉਹ ਵਿਦੇਸ਼ ਵਿੱਚ ਰਹਿੰਦੇ ਹੋਏ ਵੀ ਆਪਣੇ ਪ੍ਰਵਾਸੀ ਭਾਰਤੀ ਦੋਸਤਾਂ ਦੇ ਸਹਿਯੋਗ ਨਾਲ ਹਰ ਸਾਲ ਆਪਣੇ ਪਿੰਡ ਦੇ ਗਰੀਬ ਲੋਕਾਂ ਦੇ ਨਾਲ-ਨਾਲ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਵਰਗ ਦੇ ਬੱਚਿਆਂ ਦੀ ਮਦਦ ਕਰਕੇ ਸਮਾਜ ਸੇਵਾ ਕਾਰਜ ਕਰ ਰਹੇ ਹਨ।
ਗਰੀਬ ਬੱਚਿਆਂ ਨੂੰ ਵੰਡੇ ਟਰੈਕ ਸੂਟ
ਅੱਜ ਇੱਕ ਵਾਰ ਫਿਰ ਪਿੰਡ ਉੱਚਾ, ਕਪੂਰਥਲਾ ਦੇ ਐਨਆਰਆਈ (NRI) ਹਰਜੀਤ ਸਿੰਘ ਨੇ ਆਪਣੇ ਸਾਥੀ NRI ਪੰਜਾਬੀਆਂ ਦੇ ਸਹਿਯੋਗ ਨਾਲ ਕੜਾਕੇ ਦੀ ਸਰਦੀ ਦੇ ਮੱਦੇਨਜ਼ਰ ਪਿੰਡ ਉੱਚਾ, ਕਪੂਰਥਲਾ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਗਰੀਬ ਵਰਗ ਨਾਲ ਸਬੰਧਤ ਬੱਚਿਆਂ ਦੀ ਸਹਾਇਤਾ ਕੀਤੀ। ਉਨ੍ਹਾਂ ਨੇ ਇਨ੍ਹਾਂ ਬੱਚਿਆ ਨੂੰ ਗਰਮ ਟਰੈਕ ਸੂਟ ਵੰਡੇ ਹਨ। ਐਨਆਰਆਈ ਹਰਜੀਤ ਸਿੰਘ ਅਤੇ ਉਸਦੇ ਸਾਥੀ ਪੰਜਾਬੀ ਪ੍ਰਵਾਸੀ ਭਾਰਤੀ ਹਰ ਸਾਲ ਕਿਸੇ ਨਾ ਕਿਸੇ ਰੂਪ ਵਿੱਚ ਗਰੀਬ ਲੋਕਾਂ ਦੀ ਮਦਦ ਕਰਦੇ ਹਨ।ਇਲਾਕੇ ਦੇ ਗਰੀਬ ਲੋਕਾਂ ਦੇ ਨਾਲ-ਨਾਲ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਅਧਿਆਪਕਾਂ ਨੇ ਵੀ ਐਨਆਰਆਈ ਹਰਜੀਤ ਸਿੰਘ ਦੀ ਇਸ ਮਦਦ ਦੀ ਸ਼ਲਾਘਾ ਕੀਤੀ।