ਕੈਨੇਡਾ ਤੋਂ ਪਰਤਿਆ NRI ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ, ਜਲੰਧਰ ਦੀ ਕੁੜੀ ਨਾਲ ਵਿਆਗ ਕਰ ਭੱਜ ਗਿਆ ਸੀ ਵਿਦੇਸ਼ | NRI who returned from Canada was arrested at Delhi airport married the girl from Jalandhar and fled abroad Punjabi news - TV9 Punjabi

ਕੈਨੇਡਾ ਤੋਂ ਪਰਤਿਆ NRI ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ, ਜਲੰਧਰ ਦੀ ਕੁੜੀ ਨਾਲ ਵਿਆਹ ਕਰ ਭੱਜ ਗਿਆ ਸੀ ਵਿਦੇਸ਼

Updated On: 

18 Jan 2024 14:29 PM

ਪਿਛਲੇ 1 ਸਾਲ ਤੋਂ ਮੁਲਜ਼ਮ ਫਰਾਰ ਚੱਲ ਰਿਹਾ ਸੀ, ਜਿਸ ਦਿ ਪੁਲਿਸ ਨੇ LOC ਤਿਆਰ ਕੀਤੀ ਸੀ। ਏਅਰਪੋਰਟ ਤੇ ਉਹ ਜਦੋਂ ਮੰਗਲਵਾਰ ਸ਼ਾਮ ਪੁੱਜਾ ਤਾਂ ਇਸ ਦੀ ਜਾਣਕਾਰੀ ਜਲੰਧਰ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਰ ਨੂਰਮਹਿਲ ਪੁਲਿਸ ਨੇ ਉਕਤ ਮਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਦਿੱਲੀ ਰਵਾਨਾ ਹੋਈ। ਪੁਲਿਸ ਮੁਲਜ਼ਮ ਨੂੰ ਕੋਰਟ ਚ ਪੇਸ਼ ਕਰ ਉਸ ਨੂੰ ਰਿਮਾਂਡ ਤੇ ਲੈ ਕੇ ਪੁੱਛਗਿਛ ਕਰੇਗੀ। ਉੱਥੇ ਹੀ ਜੇਕਰ ਕੇਸ ਚ ਮੁਲਜ਼ਮ ਦੀ ਭੂਮਿਕਾ ਨਜ਼ਰ ਆਉਂਦੀ ਹੈ ਤਾਂ ਉਸ ਤੇ ਕੇਸ ਦਰਜ਼ ਕਰੇਗੀ।

ਕੈਨੇਡਾ ਤੋਂ ਪਰਤਿਆ NRI ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ, ਜਲੰਧਰ ਦੀ ਕੁੜੀ ਨਾਲ ਵਿਆਹ ਕਰ ਭੱਜ ਗਿਆ ਸੀ ਵਿਦੇਸ਼

ਸੰਕੇਤਕ ਤਸਵੀਰ

Follow Us On

ਜਲੰਧਰ ਦੀ ਦਿਹਾਤੀ ਪੁਲਿਸ ਦੁਆਰਾ 3 ਸਾਲ ਬਾਅਦ ਕੈਨੇਡਾ ਤੋਂ ਪਰਤੇ ਇੱਕ ਐਨਆਰਆਈ ਮੁੰਡੇ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਗਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਕੈਨੇਡਾ ਓਂਟੈਰੀਓ ਸੂਬੇ ਦੇ ਐਡਿੰਗਟਨ ਦs ਰਹਿਣ ਵਾਲੇ ਗੁਰਵਿੰਦਰ ਸਿੰਘ ਪੁੱਤਰ ਸੰਤੋਸ਼ ਸਿੰਘ ਵਜੋਂ ਹੋਈ ਹੈ। ਮੁਲਜ਼ਮ ਦੇ ਖਿਲਾਫ਼ 18 ਜਨਵਰੀ 2023 ਨੂੰ IPC ਦੀ ਧਾਰਾ 498-ਏ, 406 ਅਤੇ 506 ਦੇ ਤਹਿਤ ਕੇਸ ਦਰਜ਼ ਕੀਤਾ ਗਿਆ ਸੀ।

ਪਿਛਲੇ 1 ਸਾਲ ਤੋਂ ਮੁਲਜ਼ਮ ਫਰਾਰ ਚੱਲ ਰਿਹਾ ਸੀ, ਜਿਸ ਦੀ ਪੁਲਿਸ ਨੇ LOC ਤਿਆਰ ਕੀਤੀ ਸੀ। ਏਅਰਪੋਰਟ ਤੇ ਉਹ ਜਦੋਂ ਮੰਗਲਵਾਰ ਸ਼ਾਮ ਪੁੱਜਾ ਤਾਂ ਇਸ ਦੀ ਜਾਣਕਾਰੀ ਜਲੰਧਰ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਨੂਰਮਹਿਲ ਪੁਲਿਸ ਉਕਤ ਮਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਦਿੱਲੀ ਰਵਾਨਾ ਹੋਈ। ਪੁਲਿਸ ਮੁਲਜ਼ਮ ਨੂੰ ਕੋਰਟ ‘ਚ ਪੇਸ਼ ਕਰ ਉਸ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿਛ ਕਰੇਗੀ। ਉੱਥੇ ਹੀ ਜੇਕਰ ਕੇਸ ਚ ਮੁਲਜ਼ਮ ਦੀ ਭੂਮਿਕਾ ਨਜ਼ਰ ਆਉਂਦੀ ਹੈ ਤਾਂ ਉਸ ‘ਤੇ ਕੇਸ ਦਰਜ਼ ਕਰੇਗੀ।

ਪੀੜਤਾ ਨੇ ਪੁਲਿਸ ਨੂੰ ਦਰਜ ਕਰਵਾਏ ਬਿਆਨ

ਨਕੋਦਰ ਦੇ ਨੂਰਮਹਿਲ ਰੋਡ ਤੇ ਸਥਿਤ ਮੁਹੱਲਾ ਗੁੱਜਰਾਂ ਦੀ ਰਹਿਣ ਵਾਲੀ ਪੀੜਤ ਲੜਕੀ ਨੇ ਦੱਸਿਆ ਕਿ ਕਰੀਬ 5 ਸਾਲ ਪਹਿਲਾਂ ਉਸ ਦੇ ਰਿਸ਼ਤੇਦਾਰਾਂ ਨੇ ਕੈਨੇਡਾ ਦੀ ਮੈਟਰੀਮੋਨੀਅਲ ਸਾਈਟ ‘ਤੇ ਪ੍ਰੋਫਾਈਲ ਬਣਾਈ ਸੀ। ਜਿੱਥੇ ਕੁੜੀ ਦੇ ਰਿਸ਼ਤੇਦਾਰਾਂ ਰਾਹੀਂ ਹੀ ਉਕਤ ਮੁਲਜ਼ਮ ਨਾਲ ਗੱਲਬਾਤ ਸ਼ੁਰੂ ਹੋ ਗਈ। ਮੁਲਜ਼ਮ ਸਾਲ 2018 ਵਿੱਚ ਭਾਰਤ ਕੁੜੀ ਦੇ ਘਰ ਵੀ ਆਇਆ ਸੀ।

ਮੈਟਰੀਮੋਨੀਅਲ ਸਾਈਟ ਤੋਂ ਬਾਅਦ ਦੋਵਾਂ ਵਿਚਾਲੇ ਗੱਲਬਾਤ ਹੋਈ ਅਤੇ ਰਿਸ਼ਤਾ ਪੱਕਾ ਹੋ ਗਿਆ। ਇਸ ਤੋਂ ਬਾਅਦ 17 ਨਵੰਬਰ 2018 ਨੂੰ ਭਾਰਤ ‘ਚ ਉਨ੍ਹਾਂ ਦੀ ਮੰਗਣੀ ਹੋਈ। ਮੰਗਣੀ ਤੋਂ ਬਾਅਦ ਮੁਲਜ਼ਮ ਵਾਪਸ ਕੈਨੇਡਾ ਚਲਾ ਗਿਆ ਸੀ। ਵਾਪਸ ਆਉਣ ‘ਤੇ ਨੇ 15 ਦਸੰਬਰ 2019 ਨੂੰ ਰਵਿਦਾਸ ਮੰਦਿਰ, ਨੂਰਮਹਿਲ ‘ਚ ਰੀਤੀ-ਰਿਵਾਜਾਂ ਅਨੁਸਾਰ ਦੋਵਾਂ ਦਾ ਵਿਆਹ ਕੀਤਾ ਗਿਆ। ਵਿਆਹ ਤੋਂ ਬਾਅਦ ਮੁਲਜ਼ਮ ਵਾਪਸ ਕੈਨੇਡਾ ਚਲਾ ਗਿਆ।

ਮੁਲਜ਼ਮ ਨੇ ਸਰੀਰਕ ਤੇ ਮਾਨਸਿਕ ਤਸ਼ੱਦਦ ਕੀਤਾ

ਪੀੜਤਾ ਨੇ ਦੱਸਿਆ ਕਿ ਮੁਲਜ਼ਮ ਨੇ ਵਿਆਹ ਤੋਂ ਬਾਅਦ ਉਸਨੂੰ ਮਾਨਸਿਕ ਅਤੇ ਸਰੀਰਕ ਤੌਰ ਤੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਮੁਲਜ਼ਮ ਨੇ ਪੈਸਿਆਂ ਦੀ ਮੰਗ ਕੀਤੀ। ਜਦੋਂ ਪੀੜਤਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਪੀੜਤਾ ਨੇ ਘਰ ਵਾਲਿਆ ਨੂੰ ਦੱਸਿਆ ਅਤੇ ਦੋਹਾਂ ਨੇ ਬੈਠ ਕੇ ਗੱਲਬਾਤ ਕੀਤੀ।

ਇਸ ਤੋਂ ਬਾਅਦ 29 ਅਪ੍ਰੈਲ 2020 ਨੂੰ ਮੁਲਜ਼ਮ ਕੈਨੇਡਾ ਚਲਾ ਗਿਆ ਅਤੇ ਪੀੜਤਾ ਨੇ ਮੁਲਜ਼ਮ ਨੂੰ ਕੈਨੇਡਾ ਬੁਲਾਉਣ ਲਈ ਕਿਹਾ ਤਾਂ ਉਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਜਦੋਂ ਇਹ ਫਾਈਲ ਕੈਨੇਡੀਅਨ ਅੰਬੈਸੀ ਪੁੱਜੀ ਤਾਂ ਮੁਲਜ਼ਮ ਨੇ ਪੀੜਤਾ ਨੂੰ 30 ਲੱਖ ਰੁਪਏ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਪੀੜਤਾ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਮੁਲਜ਼ਮ ਨੇ ਪੀੜਤਾ ਨੂੰ ਤਲਾਕ ਦੇ ਕਾਗਜ਼ ਭੇਜ ਦਿੱਤੇ ਸਨ।

Exit mobile version