ਪੰਜਾਬ ‘ਚ ਹਿੱਟ ਐਂਡ ਰਨ ਵਿਰੋਧ, ਜਲੰਧਰ ‘ਚ ਸਾਬਕਾ ਟਰੱਕ ਯੂਨੀਅਨ ਪ੍ਰਧਾਨ ਦਾ ਮਰਨ ਵਰਤ
ਹੈਪੀ ਸੰਧੂ ਨੇ ਕੁਝ ਦਿਨ ਪਹਿਲਾਂ ਪ੍ਰੈੱਸ ਕਾਨਫਰੰਸ ਕਰਕੇ ਦੱਸਿਆ ਸੀ ਕਿ ਉਨ੍ਹਾਂ ਨੇ ਟਰੱਕ ਯੂਨੀਅਨ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਹ ਡਰਾਈਵਰ ਦੀ ਲੜਾਈ ਉਸੇ ਤਰ੍ਹਾਂ ਲੜਨਗੇ ਜਿਸ ਤਰ੍ਹਾਂ ਉਹ ਪਹਿਲਾਂ ਵੀ ਲੜੇ ਹਨ ਅਤੇ ਹੁਣ ਵੀ ਲੜਨਗੇ। ਪੀ ਸੰਧੂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਮੰਤਰੀ ਡਰਾਈਵਰ ਨੂੰ ਗੁੰਡਾ ਕਹਿ ਰਹੇ ਹਨ ਅਤੇ ਉਨ੍ਹਾਂ ਵੱਲੋਂ ਪਾਸ ਕੀਤੇ ਕਾਲੇ ਹਿੱਟ ਐਂਡ ਰਨ ਕਾਨੂੰਨ ਨੂੰ ਕਿਸੇ ਵੀ ਕੀਮਤ ਤੇ ਰੱਦ ਕਰਵਾਇਆ ਜਾਵੇਗਾ।
‘ਡਰਾਈਵਰਾਂ ਦੀ ਗੱਲ਼ ਨਹੀਂ ਸਮਝ ਕਹੀ ਸਰਕਾਰ’
ਹੈਪੀ ਸੰਧੂ ਨੇ ਕਿਹਾ ਕਿ ਕੇਂਦਰ ਸਰਕਾਰ ਡਰਾਈਵਰਾਂ ਦੀ ਗੱਲ ਨੂੰ ਨਹੀਂ ਸਮਝ ਰਹੀ। ਪਰ ਹੁਣ ਅਸੀਂ ਮੋਦੀ ਨੂੰ ਦੱਸਾਂਗੇ ਕਿ ਡਰਾਈਵਰਾਂ ਨਾਲ ਭਿੜਣ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕਰਨ ਨਾਲ ਸਥਿਤੀ ਕਿਵੇਂ ਪੈਦਾ ਹੋਵੇਗੀ। ਸੰਧੂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਇਹ ਫੈਸਲਾ ਵਾਪਸ ਨਹੀਂ ਲੈਂਦੀ, ਉਦੋਂ ਤੱਕ ਉਹ ਡੀਸੀ ਦਫ਼ਤਰ ਅੱਗੇ ਮਰਨ ਵਰਤ ‘ਤੇ ਬੈਠਣਗੇ।Loading...
Unable to load recommendations.
Follow Us
