ਥਾਰ ‘ਚ ਬੈਠੇ ਹੋਏ ਸੀ ਨਾਬਾਲਗ ਮੰਡਾ-ਕੁੜੀ, ਪੁਲਿਸ ਨੇ ਗੈਂਗਸਟਰ ਹੋਣ ਦੇ ਸ਼ੱਕ ‘ਚ ਚਲਾਈ ਗੋਲੀ

Updated On: 

11 Jan 2024 17:42 PM

ਬਹਿਰਾਮ ਥਾਣਾ ਇੰਚਾਰਜ ਰਾਧਾ ਕ੍ਰਿਸ਼ਨ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਨੈਸ਼ਨਲ ਹਾਈਵੇਅ 'ਤੇ ਸੜਕ ਦੇ ਕਿਨਾਰੇ ਇੱਕ ਥਾਰ ਗੱਡੀ ਕਾਫੀ ਦੇਰ ਤੋਂ ਖੜ੍ਹੀ ਹੈ, ਇਸ ਦੀ ਸੂਚਨਾ ਮਿਲਦੇ ਹੀ ਐੱਸ.ਐੱਚ.ਓ. ਅਤੇ ਉਨ੍ਹਾਂ ਦੀ ਟੀਮ ਨੇ ਥਾਰ ਗੱਡੀ ਨੂੰ ਦੇਖਿਆ ਅਤੇ ਕਾਰ ਨੂੰ ਖੋਲਣ ਦੀ ਕੋਸ਼ਿਸ਼ ਕੀਤੀ। ਪਰ ਇਸ ਦੌਰਾਨ ਗੱਡੀ ਨੇ ਐੱਸਐੱਚਓ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਇਸ ਤੋਂ ਬਾਅਦ ਥਾਰ ਡਰਾਈਵਰ ਨੇ ਗੱਡੀ ਨੂੰ ਜਲੰਧਰ ਵੱਲ ਭਜਾ ਕੇ ਲੈ ਜਾਣ ਦੀ ਕੋਸ਼ਿਸ਼ ਕੀਤੀ।

ਥਾਰ ਚ ਬੈਠੇ ਹੋਏ ਸੀ ਨਾਬਾਲਗ ਮੰਡਾ-ਕੁੜੀ, ਪੁਲਿਸ ਨੇ ਗੈਂਗਸਟਰ ਹੋਣ ਦੇ ਸ਼ੱਕ ਚ ਚਲਾਈ ਗੋਲੀ
Follow Us On

ਪੰਜਾਬ ਪੁਲਿਸ ਅਪਰਾਧ ਦੀਆਂ ਘਟਨਾਵਾਂ ਅਤੇ ਸ਼ਰਾਰਤੀ ਅਨਸਰਾਂ ਦਾ ਮੁਕਾਬਲਾ ਕਰਨ ਲਈ ਸਖ਼ਤ ਕਾਰਵਾਈ ਕਰ ਰਹੀ ਹੈ। ਇਸੇ ਸਿਲਸਿਲੇ ‘ਚ ਪੰਜਾਬ ਪੁਲਿਸ ਨੇ ਦੇਰ ਰਾਤ ਫਗਵਾੜਾ ਚੰਡੀਗੜ੍ਹ ਰੋਡ ‘ਤੇ ਸਥਿਤ ਪਾਰਕ ਮਨੀਲਾ ਰਿਜ਼ੋਰਟ ਦੇ ਬਾਹਰ ਖੜ੍ਹੀ ਸ਼ੱਕੀ ਥਾਰ ਕਾਰ ‘ਤੇ ਗੋਲੀ ਚਲਾ ਦਿੱਤੀ। ਪੁਲਿਸ ਨੂੰ ਸ਼ੱਕ ਸੀ ਕਿ ਕਾਰ ‘ਚ ਗੈਂਗਸਟਰ ਹੋ ਸਕਦੇ ਹਨ, ਪਰ ਜਦੋਂ ਕਾਰ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਕਾਰ ‘ਚ ਨਾਬਾਲਗ ਮੁੰਡੇ ਦੇ ਨਾਲ ਨਾਬਾਲਗ ਲੜਕੀ ਬੈਠੀ ਹੋਈ ਸੀ। ਖੁਸ਼ਕਿਸਮਤੀ ਰਹੀ ਕਿ ਦੋਵੇਂ ਇਸ ਹਾਦਸੇ ‘ਚ ਵਾਲ-ਵਾਲ ਬਚ ਗਏ।

ਬਹਿਰਾਮ ਥਾਣਾ ਇੰਚਾਰਜ ਰਾਧਾ ਕ੍ਰਿਸ਼ਨ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਨੈਸ਼ਨਲ ਹਾਈਵੇਅ ‘ਤੇ ਸੜਕ ਦੇ ਕਿਨਾਰੇ ਇੱਕ ਥਾਰ ਗੱਡੀ ਕਾਫੀ ਦੇਰ ਤੋਂ ਖੜ੍ਹੀ ਹੈ, ਇਸ ਦੀ ਸੂਚਨਾ ਮਿਲਦੇ ਹੀ ਐੱਸ.ਐੱਚ.ਓ. ਅਤੇ ਉਨ੍ਹਾਂ ਦੀ ਟੀਮ ਨੇ ਥਾਰ ਗੱਡੀ ਨੂੰ ਦੇਖਿਆ ਅਤੇ ਕਾਰ ਨੂੰ ਖੋਲਣ ਦੀ ਕੋਸ਼ਿਸ਼ ਕੀਤੀ। ਪਰ ਇਸ ਦੌਰਾਨ ਗੱਡੀ ਨੇ ਐੱਸਐੱਚਓ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਅਤੇ ਇਸ ਤੋਂ ਬਾਅਦ ਥਾਰ ਡਰਾਈਵਰ ਨੇ ਗੱਡੀ ਨੂੰ ਜਲੰਧਰ ਵੱਲ ਭਜਾ ਕੇ ਲੈ ਜਾਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਐੱਸਐੱਚਓ ਨੂੰ ਥਾਰ ‘ਚ ਗੈਂਗਸਟਰ ਹੋਣ ਦਾ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਗੱਡੀ ‘ ਦੇ ਟਾਇਰ ‘ਤੇ ਫਾਇਰਿੰਗ ਕਰ ਦਿੱਤੀ ਪਰ ਇਸ ਦੇ ਬਾਵਜੂਦ ਡਰਾਈਵਰ ਗੱਡੀ ਨੂੰ ਜਲੰਧਰ ਵੱਲ ਭਜਾ ਕੇ ਲੈ ਗਿਆ।

ਥਾਰ ਡਰਾਈਵਰ ਜਦੋਂ ਗੱਡੀ ਭਜਾਉਣ ‘ਚ ਸਫਲ ਰਿਹਾ ਤਾਂ ਐਸ.ਐਚ.ਓ ਨੇ ਮੇਹਲੀ ਚੌਕੀ ਨੂੰ ਸੂਚਿਤ ਕੀਤਾ। ਇਸ ਤੋਂ ਬਾਅਦ ਜਦੋਂ ਥਾਰ ਚਾਲਕ ਮੇਹਲੀ ਪਹੁੰਚਿਆ ਤਾਂ ਪੁਲਿਸ ਨੇ ਥਾਰ ਗੱਡੀ ਦੇ ਟਾਇਰ ‘ਤੇ ਫਾਇਰਿੰਗ ਕਰ ਦਿੱਤੀ, ਜਿਸ ਕਾਰਨ ਟਾਇਰ ਪੰਕਚਰ ਹੋ ਗਿਆ। ਜਦੋਂ ਥਾਰ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਕਾਰ ‘ਚ ਨਾਬਾਲਗ ਲੜਕੇ ਦੇ ਨਾਲ ਇੱਕ ਨਾਬਾਲਗ ਲੜਕੀ ਬੈਠੀ ਹੋਈ ਸੀ। ਇਨ੍ਹਾਂ ਦੋਨਾਂ ਕੋਲੋਂ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ। ਪੁਲਿਸ ਨੇ ਕਾਰ ‘ਚ ਬੈਠੇ ਵਿਅਕਤੀਆਂ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਹੁਣ ਅਗਲੇਰੀ ਕਾਰਵਾਈ ਕਰ ਰਹੀ ਰਹੀ ਹੈ।