shocking: ਖੇਤਾਂ ਵਿੱਚ ਪਹਿਲਾਂ ਉਤਰਵਾਏ ਕੱਪੜੇ, ਫੇਰ ਪ੍ਰਾਈਵੇਟ ਪਾਰਟਸ ਤੇ ਮਾਰੀ ਲੱਤ, ਜਲੰਧਰ ਚ ਮਹਿਲਾ ਨਾਲ ਦਰਿੰਦਗੀ

Updated On: 

24 Jan 2024 13:23 PM

shocking: ਜਲੰਧਰ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਜਿੱਥੇ ਕੁੱਝ ਨੌਜਵਾਨਾਂ ਵੱਲੋਂ ਮਹਿਲਾ ਨੂੰ ਖੇਤਾਂ ਵਿੱਚ ਲਿਜਾ ਕੇ ਪਹਿਲਾ ਤਾਂ ਉਸ ਦੇ ਕੱਪੜੇ ਉਤਰਵਾਏ ਅਤੇ ਉਸ ਤੋਂ ਬਾਅਦ ਉਸ ਨਾਲ ਕੁੱਟਮਾਰ ਕੀਤਾ। ਸਿਰਫ਼ ਐਨਾ ਹੀ ਨਹੀਂ ਇੱਕ ਮੁਲਜ਼ਮ ਨੇ ਤਾਂ ਮਹਿਲਾ ਦੇ ਗੁਪਤ ਅੰਗਾਂ ਤੇ ਲੱਤ ਤੱਕ ਮਾਰ ਦਿੱਤੀ। ਫਿਲਹਾਲ ਪੀੜਤ ਮਹਿਲਾ ਨੇ ਕਿਸੇ ਵੀ ਪੁਲਿਸ ਥਾਣੇ ਵਿੱਚ ਘਟਨਾ ਦੀ ਸ਼ਿਕਾਇਤ ਦਰਜ ਨਹੀਂ ਕਰਵਾਈ।

shocking: ਖੇਤਾਂ ਵਿੱਚ ਪਹਿਲਾਂ ਉਤਰਵਾਏ ਕੱਪੜੇ, ਫੇਰ ਪ੍ਰਾਈਵੇਟ ਪਾਰਟਸ ਤੇ ਮਾਰੀ ਲੱਤ, ਜਲੰਧਰ ਚ ਮਹਿਲਾ ਨਾਲ ਦਰਿੰਦਗੀ

ਸੰਕੇਤਕ ਤਸਵੀਰ

Follow Us On

ਪੰਜਾਬ ਦੇ ਜਲੰਧਰ ‘ਚ ਤਿੰਨ ਨੌਜਵਾਨਾਂ ਨੇ ਇਕ ਔਰਤ ਨੂੰ ਨੰਗਾ ਕਰਕੇ ਬੁਰੀ ਤਰ੍ਹਾਂ ਕੁੱਟਿਆ। ਉਸ ਦੇ ਗੁਪਤ ਅੰਗਾਂ ਸਮੇਤ ਹੋਰ ਥਾਵਾਂ ‘ਤੇ ਲੱਤਾਂ ਮਾਰੀਆਂ ਅਤੇ ਮੁੱਕੇ ਮਾਰੇ ਗਏ। ਮੁਲਜ਼ਮਾਂ ਨੇ ਉਸ ਨੇ ਔਰਤ ਨੂੰ ਵਾਲਾਂ ਤੋਂ ਫੜਿਆ ਹੋਇਆ ਸੀ। ਐਨਾ ਹੀ ਨਹੀਂ ਮੁਲਜ਼ਮਾਂ ਨੇ ਇਸ ਦਰਿੰਦਗੀ ਦੀ ਵੀਡੀਓ ਬਣਾਈ ਅਤੇ ਫਿਰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ।

ਔਰਤ ਖੁਦ ਨੂੰ ਬਚਾਉਣ ਲਈ ਮੁਲਜ਼ਮਾਂ ਨੂੰ ਪੈਸਿਆਂ ਦਾ ਲਾਲਚ ਦਿੰਦੀ ਰਹੀ ਪਰ ਉਨ੍ਹਾਂ ਨੇ ਮਹਿਲਾ ਦੀ ਇੱਕ ਵੀ ਗੱਲ ਨਹੀਂ ਸੁਣੀ ਅਤੇ ਉਹ ਲਗਾਤਾਰ ਔਰਤ ਨਾਲ ਦੀ ਕੁੱਟਮਾਰ ਕਰਦੇ ਰਹੇ। ਪੁਲਿਸ ਜਾਂਚ ਵਿਚ ਪਤਾ ਆਇਆ ਹੈ ਕਿ ਇਹ ਵੀਡੀਓ ਜਲੰਧਰ ਦੇ ਕਰਤਾਰਪੁਰ ਨੇੜੇ ਇਕ ਖੇਤ ਵਿੱਚ ਬਣਾਈਆਂ ਗਈਆਂ ਸਨ। ਹਾਲਾਂਕਿ ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ ਕਿ ਇਹ ਵੀਡੀਓ ਕਦੋਂ ਦੀ ਹੈ ਅਤੇ ਔਰਤ ਨੇ ਵੀ ਕਿਸੇ ਥਾਣੇ ਵਿੱਚ ਇਸ ਖਿਲਾਫ਼ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।

ਦੋਵਾਂ ਵੀਡੀਓਜ਼ ‘ਚ ਕੀ ਹੈ…

ਜੋ 2 ਵੀਡੀਓ ਪੁਲਿਸ ਕੋਲ ਪਹੁੰਚੀਆਂ ਹਨ ਜਿਨ੍ਹਾਂ ਵਿੱਚੋਂ ਪਹਿਲੀ ਵੀਡੀਓ ਚ 3 ਨੌਜਵਾਨ ਦਿਖਾਈ ਦੇ ਰਹੇ ਹਨ ਜੋ ਔਰਤ ਨੂੰ ਵਾਲਾਂ ਤੋਂ ਫੜ ਕੇ ਕੁੱਟਦੇ ਹਨ। ਕੁੱਟਮਾਰ ਦੇ ਨਾਲ-ਨਾਲ ਮੁਲਜ਼ਮ ਔਰਤ ਨਾਲ ਬਦਸਲੂਕੀ ਵੀ ਕਰ ਰਹੇ ਹਨ। ਉਹ ਔਰਤ ਕਿਸੇ ਤਰ੍ਹਾਂ ਆਪਣੇ ਆਪ ਨੂੰ ਇਹ ਮੁਲਜ਼ਮਾਂ ਤੋਂ ਛੁਡਾਉਣ ਦੀ ਕੋਸ਼ਿਸ਼ ਕਰ ਰਹੀ ਸੀ।

ਦੂਜੀ ਵੀਡੀਓ- ਇਸ ਵੀਡੀਓ ਦਿਲ ਦਹਿਲਾਉਣ ਵਾਲੀ ਹੈ ਵੀਡੀਓ ਵਿੱਚ ਮੁਲਜ਼ਮ ਔਰਤ ਦੇ ਗੁਪਤ ਅੰਗਾਂ ਨਾਲ ਛੇੜਛਾੜ ਕਰ ਰਹੇ ਹਨ ਅਤੇ ਉਸਦੇ ਉਸ ਨੂੰ ਪੱਥਰ ਮਾਰਨ ਦੀ ਗੱਲ ਕਰ ਰਹੇ ਹਨ। ਔਰਤ ਮੁਲਜ਼ਮ ਨੂੰ ਉਸ ਨੂੰ ਛੱਡਣ ਲਈ ਤਰਲੇ ਕਰ ਰਹੀ ਸੀ। ਇੰਨਾ ਹੀ ਨਹੀਂ ਮੁਲਜ਼ਮ ਮਹਿਲਾ ਦਾ ਗਲਾ ਘੁੱਟਣ ਦੀ ਕੋਸ਼ਿਸ਼ ਵੀ ਕਰਦੇ ਹਨ।

ਪੁਲਿਸ ਨੂੰ ਮਿਲੀ ਵੀਡੀਓ

ਮੰਗਲਵਾਰ ਰਾਤ ਨੂੰ ਦੋਵੇਂ ਵੀਡੀਓ ਤੇਜ਼ੀ ਨਾਲ ਵਾਇਰਲ ਹੋਣ ਲੱਗੇ। ਇਸ ਦੌਰਾਨ ਇਹ ਵੀਡੀਓ ਜਲੰਧਰ ਸਿਟੀ ਪੁਲਿਸ ਕੋਲ ਪਹੁੰਚ ਗਈ। ਇਸ ਤੋਂ ਬਾਅਦ ਥਾਣਾ ਰਾਮਾਮੰਡੀ ਦੀ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਵੀਡੀਓ ਥਾਣਾ ਕਰਤਾਰਪੁਰ ਦੇ ਇਲਾਕੇ ਵਿੱਚ ਬਣੀਆਂ ਸਨ। ਇਤਰਾਜ਼ਯੋਗ ਵੀਡੀਓ ਬਾਰੇ ਕਰਤਾਰਪੁਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ-ਪੰਜਾਬ ਚ ਇਕੱਲਿਆਂ ਚੋਣ ਲੜੇਗੀ AAP, ਨਹੀਂ ਹੋਵੇਗਾ ਕਾਂਗਰਸ ਨਾਲ ਗੱਠਜੋੜ- ਸੂਤਰ

ਕਿੰਨਰਾਂ ਨੇ ਲਗਾਇਆ ਇਲਜ਼ਾਮ

ਦੂਜੇ ਪਾਸੇ ਜਲੰਧਰ ਦੇ ਕੁਝ ਕਿੰਨਰਾਂ ਨੇ ਇਲਜ਼ਾਮ ਲਗਾਇਆ ਕਿ ਔਰਤ ਨਾਲ ਕੁੱਟਮਾਰ ਕਰਨ ਵਾਲੇ ਮੁਲਜ਼ਮਾਂ ਨੇ ਉਨ੍ਹਾਂ ਦੀ ਵੀ ਕੁੱਟਮਾਰ ਕੀਤੀ ਹੈ ਅਤੇ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਹਨ। ਜਿਸ ਨੂੰ ਲੈਕੇ ਮੰਗਲਵਾਰ ਨੂੰ ਰਾਮਾਮੰਡੀ ਥਾਣੇ ਦੇ ਬਾਹਰ ਖੁਸਰਿਆਂ ਨੇ ਹੰਗਾਮਾ ਕਰ ਦਿੱਤਾ। ਹੰਗਾਮੇ ਦੌਰਾਨ ਉਨ੍ਹਾਂ ਦੀ ਪੁਲਿਸ ਅਧਿਕਾਰੀਆਂ ਨਾਲ ਤਿੱਖੀ ਬਹਿਸ ਹੋ ਗਈ।

ਰਾਮਾਮੰਡੀ ਥਾਣੇ ‘ਚ ਤਾਇਨਾਤ ਸਬ ਇੰਸਪੈਕਟਰ ਅਰੁਣ ਕੁਮਾਰ ਨੇ ਦੱਸਿਆ ਕਿ ਕਰਤਾਰਪੁਰ ਇਲਾਕੇ ‘ਚ ਔਰਤ ਨਾਲ ਕੁੱਟਮਾਰ ਕੀਤੀ ਗਈ। ਖੁਸਰਿਆਂ ਦੀ ਕੁੱਟਮਾਰ ਕਰਨ ਵਾਲੇ ਨੌਜਵਾਨਾਂ ਨੂੰ ਥਾਣੇ ਬੁਲਾਇਆ ਗਿਆ ਹੈ। ਪੁਲਿਸ ਜਾਂਚ ਤੋਂ ਬਾਅਦ ਅਗਲੀ ਕਾਰਵਾਈ ਕਰੇਗੀ।