ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

OMG: ਬਾਘ ਨੇ ਬੱਚੇ ‘ਤੇ ਕੀਤਾ ਹਮਲਾ, ਪਰ ਇੱਕ ਕੱਚ ਦੇ ਸ਼ੀਸ਼ੇ ਨੇ ਬਚਾਈ ਜਾਨ, ਦੇਖੋ ਵੀਡੀਓ

Viral Video: ਬਹੁਤ ਸਾਰੇ ਲੋਕਾਂ ਨੂੰ ਜਾਨਵਰਾਂ ਨਾਲ ਪਿਆਰ ਹੁੰਦਾ ਹੈ। ਲੋਕ ਜੰਗਲੀ ਜਾਨਵਰਾਂ ਨੂੰ ਦੇਖਣ ਲਈ ਚਿੜੀਆਘਰ ਆਪਣੇ ਬੱਚਿਆਂ ਨੂੰ ਲੈ ਕੇ ਜਾਂਦੇ ਹਨ। ਛੋਟੇ ਬੱਚਿਆਂ ਨੂੰ ਜਾਨਵਰਾਂ ਨੂੰ ਦੇਖਣਾ ਬੇਹੱਦ ਪਸੰਦ ਹੁੰਦਾ ਹੈ। ਪਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਵੀ ਆਪਣੇ ਬੱਚਿਆਂ ਨੂੰ ਚਿੜੀਆਘਰ ਲੈ ਕੇ ਜਾਣ ਤੋਂ ਪਹਿਲਾਂ ਦੱਸ ਵਾਰ ਸੋਚੋਗੇ। ਵੀਡੀਓ ਦੇਖਣ ਤੋਂ ਬਾਅਦ ਇੱਕ ਪਲ ਲਈ ਤੁਹਾਡੇ ਵੀ ਸਾਹ ਅਟਕ ਜਾਣਗੇ। ਵੀਡੀਓ ਵਿੱਚ ਬਾਘ ਬੱਚੇ ਦਾ ਸ਼ਿਕਾਰ ਕਰਨ ਦੇ ਲਈ ਉਸ 'ਤੇ ਹਮਲਾ ਕਰਦਾ ਹੈ ਮਗਰ ਇੱਕ ਕੱਚ ਦਾ ਸ਼ੀਸ਼ਾ ਬੱਚੇ ਦੀ ਜਾਨ ਬਚਾ ਲੈਂਦਾ ਹੈ।

OMG: ਬਾਘ ਨੇ ਬੱਚੇ ‘ਤੇ ਕੀਤਾ ਹਮਲਾ, ਪਰ ਇੱਕ ਕੱਚ ਦੇ ਸ਼ੀਸ਼ੇ ਨੇ ਬਚਾਈ ਜਾਨ, ਦੇਖੋ ਵੀਡੀਓ
OMG: ਬਾਘ ਨੇ ਬੱਚੇ ‘ਤੇ ਕੀਤਾ ਹਮਲਾ, ਪਰ ਇੱਕ ਕੱਚ ਦੇ ਸ਼ੀਸ਼ੇ ਨੇ ਬਚਾਈ ਜਾਨ, ਦੇਖੋ ਵੀਡੀਓ
Follow Us
tv9-punjabi
| Updated On: 27 Mar 2024 17:46 PM

ਜੰਗਲ ਵਿੱਚ ਰਹਿਣ ਵਾਲੇ ਜਾਨਵਰ ਹਰ ਦਿਨ ਆਪਣੀ ਜ਼ਿੰਦਗੀ ਦੇ ਲਈ ਸੰਘਰਸ਼ ਕਰਦੇ ਹਨ। ਸ਼ੇਰ,ਚੀਤਾ ਅਤੇ ਬਾਘ ਵਰਗੇ ਜਾਨਵਰ ਸ਼ਿਕਾਰ ਕਰਨ ਦੇ ਲਈ ਸੰਘਰਸ਼ ਕਰਦੇ ਹਨ ਤਾਂ ਉੱਥੇ ਹੀ ਛੋਟੇ ਜਾਨਵਰ ਖੁੱਦ ਨੂੰ ਬਚਾਉਣ ਦੇ ਲਈ ਸੰਘਰਸ਼ ਕਰਦੇ ਹਨ। ਜਦੋਂ ਵੱਡੇ ਜਾਨਵਰਾਂ ਨੂੰ ਜੰਗਲ ਵਿੱਚ ਸ਼ਿਕਾਰ ਨਹੀਂ ਮਿਲਦਾ ਤਾਂ ਉਹ ਜੰਗਲ ਦੇ ਨਾਲ ਲੱਗਦੇ ਪਿੰਡਾਂ ਅਤੇ ਘਰਾਂ ਵੱਲ ਮੁੜ ਜਾਂਦੇ ਹਨ ਅਤੇ ਉੱਥੇ ਸ਼ਿਕਾਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹੀ ਕਈ ਖ਼ਬਰਾਂ ਤੁਸੀਂ ਸੁਣੀ ਅਤੇ ਪੜ੍ਹੀ ਹੋਵੇਗੀ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖਣ ਤੋਂ ਬਾਅਦ ਕੁਝ ਦੇਰ ਦੇ ਲਈ ਤੁਹਾਡੇ ਸਾਹ ਅਟਕ ਜਾਣਗੇ।

ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਇਹ ਵੀਡੀਓ ਤੁਹਾਨੂੰ ਹੈਰਾਨ ਕਰ ਸਕਦਾ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੱਚਾ ਬੈਠਾ ਹੈ। ਉਸ ਦੀ ਕੋਈ ਰਿਕਾਰਡਿੰਗ ਕਰ ਰਿਹਾ ਹੈ ਅਤੇ ਅਚਾਨਕ ਉਸ ਦੇ ਪਿੱਛੇ ਇੱਕ ਬਾਘ ਨਜ਼ਰ ਆਉਂਦਾ ਹੈ। ਬੱਚੇ ਦੀ ਸਮਾਇਲ ਦੇਖਕੇ ਅਜਿਹਾ ਲੱਗ ਰਿਹਾ ਹੈ ਕਿ ਉਸ ਨੂੰ ਜਾਨਵਰ ਦੀ ਤਾਕਤ ਦਾ ਕੋਈ ਅੰਦਾਜ਼ਾ ਨਹੀਂ ਹੈ। ਇਸ ਤੋਂ ਬਾਅਦ ਬਾਘ ਆਪਣੀ ਰਫਤਾਰ ਤੇਜ਼ ਕਰਦੇ ਹੋਏ ਅਚਾਨਕ ਬੱਚੇ ‘ਤੇ ਹੱਮਲਾ ਕਰਦਾ ਹੈ ਮਗਰ ਵਿਚਾਲੇ ਇੱਕ ਕੱਚ ਦੇ ਕਾਰਨ ਬਾਘ ਅਜਿਹਾ ਨਹੀਂ ਕਰ ਪਾਂਦਾ ਹੈ। ਲੱਗਦਾ ਹੈ ਜਿਵੇਂ ਬੱਚਾ ਆਪਣੇ ਘਰ ਦੀ ਖਿੜਕੀ ਦੇ ਕੋਲ ਬੈਠਾ ਹੋਇਆ ਹੈ ਮਗਰ ਪੂਰੇ ਵੀਡੀਓ ਵਿੱਚ ਇਸ ਗੱਲ ਦਾ ਅੰਦਾਜ਼ਾ ਨਹੀਂ ਲੱਗਦਾ ਹੈ ਜਿਸ ਕਾਰਨ ਵੀਡੀਓ ਕਾਫੀ ਖੌਫਨਾਕ ਹੋ ਜਾਂਦੀ ਹੈ।

ਲੋਕਾਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ

ਇਸ ਵੀਡੀਓ ਨੂੰ ਮਾਈਕ੍ਰੋ ਬਲੌਗਿੰਗ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ @itanimals0 ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 5 ਲੱਖ 66 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਰੱਬ ਦਾ ਸ਼ੁਕਰ ਹੈ ਉੱਥੇ ਕੱਚ ਸੀ। ਇਕ ਹੋਰ ਯੂਜ਼ਰ ਨੇ ਲਿਖਿਆ- ਇਹ ਸ਼ਿਕਾਰੀਆਂ ਲਈ ਡਰਾਉਣਾ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਇਹ ਕਾਫੀ ਡਰਾਉਣਾ ਸੀ।

ਪੰਜਾਬ ਲਈ ਕਾਂਗਰਸ ਨੇ ਕੀਤੀ ਤਿਆਰੀ, ਪੰਜਾਬ ਦੇ ਵੱਡੇ ਆਗੂ ਪਹੁੰਚੇ ਦਿੱਲੀ, ਕਿਸ ਮੁੱਦੇ 'ਤੇ ਬਣੀ ਸਹਿਮਤੀ?
ਪੰਜਾਬ ਲਈ ਕਾਂਗਰਸ ਨੇ ਕੀਤੀ ਤਿਆਰੀ, ਪੰਜਾਬ ਦੇ ਵੱਡੇ ਆਗੂ ਪਹੁੰਚੇ ਦਿੱਲੀ, ਕਿਸ ਮੁੱਦੇ 'ਤੇ ਬਣੀ ਸਹਿਮਤੀ?...
ਪੰਜਾਬੀ ਗਾਇਕ ਸਿੰਗਾ ਨੂੰ ਇੰਨੀ ਵਾਰ ਬਦਲਣਾ ਪਿਆ ਘਰ, ਪੋਸਟ ਰਾਹੀਂ ਦੱਸੀ ਕਹਾਣੀ
ਪੰਜਾਬੀ ਗਾਇਕ ਸਿੰਗਾ ਨੂੰ ਇੰਨੀ ਵਾਰ ਬਦਲਣਾ ਪਿਆ ਘਰ, ਪੋਸਟ ਰਾਹੀਂ ਦੱਸੀ ਕਹਾਣੀ...
ਕਦੋਂ ਮਨਾਈ ਜਾਵੇਗੀ ਹੋਲੀ ਅਤੇ ਕੀ ਹੈ ਸਹੀ ਤਾਰੀਖ? ਜਾਣੋ
ਕਦੋਂ ਮਨਾਈ ਜਾਵੇਗੀ ਹੋਲੀ ਅਤੇ ਕੀ ਹੈ ਸਹੀ ਤਾਰੀਖ? ਜਾਣੋ...
Pakistan Train Hijacked: ਬੀਐਲਏ ਨੇ 140 ਪਾਕਿਸਤਾਨੀ ਸੈਨਿਕਾਂ ਨੂੰ ਬੰਧਕ ਬਣਾਉਣ ਦਾ ਕੀਤਾ ਹੈ ਦਾਅਵਾ!
Pakistan Train Hijacked: ਬੀਐਲਏ ਨੇ 140 ਪਾਕਿਸਤਾਨੀ ਸੈਨਿਕਾਂ ਨੂੰ ਬੰਧਕ ਬਣਾਉਣ ਦਾ ਕੀਤਾ ਹੈ ਦਾਅਵਾ!...
ਈਡੀ ਦੀ ਕਾਰਵਾਈ, ਭੁਪੇਸ਼ ਬਘੇਲ ਦਾ ਵਧਿਆ ਤਣਾਅ
ਈਡੀ ਦੀ ਕਾਰਵਾਈ, ਭੁਪੇਸ਼ ਬਘੇਲ ਦਾ ਵਧਿਆ ਤਣਾਅ...
ਚੰਡੀਗੜ੍ਹ ਵਿੱਚ ਭਾਰਤ ਦੀ ਜਿੱਤ ਲਈ ਪੂਜਾ-ਹਵਨ, ਕੀ ਭਾਰਤ ਨਿਊਜ਼ੀਲੈਂਡ ਨੂੰ ਹਰਾ ਕੇ ਚੈਂਪੀਅਨ ਬਣੇਗਾ?
ਚੰਡੀਗੜ੍ਹ ਵਿੱਚ ਭਾਰਤ ਦੀ ਜਿੱਤ ਲਈ ਪੂਜਾ-ਹਵਨ, ਕੀ ਭਾਰਤ ਨਿਊਜ਼ੀਲੈਂਡ ਨੂੰ ਹਰਾ ਕੇ ਚੈਂਪੀਅਨ ਬਣੇਗਾ?...
BJP ਆਗੂ Fatehjung Bajwa ਨੇ ਬੰਦੀ ਸਿੱਖਾਂ ਬਾਰੇ ਕੀਤਾ ਵੱਡਾ ਐਲਾਨ, ਦੇਖੋ ਕੀ ਕਿਹਾ?
BJP ਆਗੂ  Fatehjung Bajwa ਨੇ ਬੰਦੀ ਸਿੱਖਾਂ ਬਾਰੇ ਕੀਤਾ ਵੱਡਾ ਐਲਾਨ, ਦੇਖੋ ਕੀ ਕਿਹਾ?...
ਪੰਜਾਬ ਵਿੱਚ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਤੇਜ਼, ਵਾਹਨਾਂ ਦੀ ਕੀਤੀ ਗਈ ਜਾਂਚ
ਪੰਜਾਬ ਵਿੱਚ ਨਸ਼ਾ ਤਸਕਰਾਂ ਵਿਰੁੱਧ ਮੁਹਿੰਮ ਤੇਜ਼, ਵਾਹਨਾਂ ਦੀ ਕੀਤੀ ਗਈ ਜਾਂਚ...
ISI ਅਤੇ ਪੰਨੂ ਦੇ ਇਸ਼ਾਰੇ 'ਤੇ ਕੁੰਭ ਵਿੱਚ ਹੋਣ ਵਾਲਾ ਸੀ ਅੱਤਵਾਦੀ ਹਮਲਾ
ISI ਅਤੇ ਪੰਨੂ ਦੇ ਇਸ਼ਾਰੇ 'ਤੇ ਕੁੰਭ ਵਿੱਚ ਹੋਣ ਵਾਲਾ ਸੀ ਅੱਤਵਾਦੀ ਹਮਲਾ...