ਜਲੰਧਰ ‘ਚ ਨਾਬਾਲਗ ਦਾ ਰੇਪ ਕਰ ਬਣਾਇਆ ਵੀਡੀਓ, ਦੋਵੇਂ ਮੁਲਜ਼ਮ ਵੀ ਹਨ ਨਾਬਾਲਿਗ

Updated On: 

16 Jan 2024 10:20 AM

Jalandhar Minor Girl Rape: ਸ਼ਿਕਾਇਤਕਰਤਾ ਔਰਤ ਨੇ ਦੱਸਿਆ ਕਿ ਕਰੀਬ ਇੱਕ ਮਹੀਨਾ ਪਹਿਲਾਂ ਉਸ ਦੀ ਛੋਟੀ ਬੇਟੀ ਰਜਨੀ (ਕਾਲਪਨਿਕ ਨਾਂਅ) ਆਪਣੀ ਮਾਸੀ ਦੇ ਘਰ ਖਾਣਾ ਦੇਣ ਗਈ ਸੀ। ਉਹ ਖਾਣਾ ਦੇ ਕੇ ਵਾਪਿਸ ਆ ਰਹੀ ਸੀ ਕਿ ਅਚਾਨਕ ਨੇੜੇ ਰਹਿੰਦੇ 2 ਮੁਲਜ਼ਮਾਂ ਨੇ ਉਸ ਨੂੰ ਜ਼ਬਰਦਸਤੀ ਘੜੀਸ ਕੇ ਦੂਜੀ ਮੰਜ਼ਿਲ 'ਤੇ ਬਣੇ ਕਮਰੇ 'ਚ ਲੈ ਗਏ।

ਜਲੰਧਰ ਚ ਨਾਬਾਲਗ ਦਾ ਰੇਪ ਕਰ ਬਣਾਇਆ ਵੀਡੀਓ, ਦੋਵੇਂ ਮੁਲਜ਼ਮ ਵੀ ਹਨ ਨਾਬਾਲਿਗ

ਸੰਕੇਤਕ ਤਸਵੀਰ

Follow Us On

ਜਲੰਧਰ (Jalandhar) ‘ਚ ਨਾਬਾਲਗ ਲੜਕੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਬਲਾਤਕਾਰ ਕਰਨ ਵਾਲੇ ਦੋਸ਼ੀ ਵੀ ਅਜੇ ਨਾਬਾਲਗ ਹਨ। ਪੁਲਿਸ ਨੇ ਦੋ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਹ ਘਟਨਾ ਥਾਣਾ ਡਵੀਜ਼ਨ ਨੰਬਰ 1 ਦੇ ਖੇਤਰ ਵਿੱਚ ਪੈਂਦੇ ਰਾਮ ਜਾਨਕੀ ਨਗਰ ਨੇੜੇ ਵਾਪਰੀ ਹੈ। ਪੁਲਿਸ ਨੇ ਆਈਪੀਸੀ ਦੀ ਧਾਰਾ 376-ਡੀ, ਪੋਕਸੋ ਐਕਟ ਅਤੇ 506 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਜਾਵੇਗਾ।

ਥਾਣਾ ਨੰਬਰ 1 ਅਧੀਨ ਪੈਂਦੇ ਰਾਮ ਜਾਨਕੀ ਨਗਰ ਦੀ ਰਹਿਣ ਵਾਲੀ ਪ੍ਰਵਾਸੀ ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਇੱਥੇ ਕੁਝ ਸਮੇਂ ਤੋਂ ਰਹਿ ਰਹੀ ਹੈ। ਸ਼ਿਕਾਇਤਕਰਤਾ ਔਰਤ ਨੇ ਦੱਸਿਆ ਕਿ ਕਰੀਬ ਇੱਕ ਮਹੀਨਾ ਪਹਿਲਾਂ ਉਸ ਦੀ ਛੋਟੀ ਬੇਟੀ ਰਜਨੀ (ਕਾਲਪਨਿਕ ਨਾਂਅ) ਆਪਣੀ ਮਾਸੀ ਦੇ ਘਰ ਖਾਣਾ ਦੇਣ ਗਈ ਸੀ। ਉਹ ਖਾਣਾ ਦੇ ਕੇ ਵਾਪਿਸ ਆ ਰਹੀ ਸੀ ਕਿ ਅਚਾਨਕ ਨੇੜੇ ਰਹਿੰਦੇ 2 ਮੁਲਜ਼ਮਾਂ ਨੇ ਉਸ ਨੂੰ ਜ਼ਬਰਦਸਤੀ ਘੜੀਸ ਕੇ ਦੂਜੀ ਮੰਜ਼ਿਲ ‘ਤੇ ਬਣੇ ਕਮਰੇ ‘ਚ ਲੈ ਗਏ। ਇਨ੍ਹਾਂ ਦੋਨੋਂ ਨੇ ਨਾਬਾਲਗ ਲੜਕੀ ਨਾਲ ਜ਼ਬਰ ਜਨਾਹ ਕੀਤਾ ਅਤੇ ਵੀਡੀਓ ਬਣਾਇਆ। ਥਾਣਾ ਨੰ. 1 ਨੇ ਇਨ੍ਹਾਂ ਦੋਵੇਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਸ਼ਿਕਾਇਤ ਅਨੁਸਾਰ ਧਾਰਾ 376 ਡੀਏ, 506, ਪੋਕਸੋ ਐਕਟ ਦੀ ਧਾਰਾ 6 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇੱਕ ਮੁਲਜ਼ਮ ਹੈ ਰਿਸ਼ਤੇਦਾਰ

ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਇਸ ਗੱਲ ਦੀ ਪੁਸ਼ਟੀ ਪੁਲਿਸ ਥਾਣਾ ਨੰਬਰ 1 ਦੇ ਇੰਸਪੈਕਟਰ ਸੁਖਬੀਰ ਸਿੰਘ ਵੱਲੋਂ ਕੀਤੀ ਗਈ ਹੈ। ਪੁਲਿਸ ਸੂਤਰਾਂ ਅਨੁਸਾਰ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਵਾਲੇ ਦੋ ਨੌਜਵਾਨਾਂ ਵਿੱਚੋਂ ਇੱਕ ਲੜਕੀ ਦਾ ਰਿਸ਼ਤੇਦਾਰ ਹੈ। ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਰਿਪੋਰਟ ਤੋਂ ਬਾਅਦ ਮਾਮਲਾ ਸਾਫ਼ ਹੋ ਸਕੇਗਾ। ਫ਼ਿਲਹਾਲ ਪੁਲਿਸ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਦੋਵੇਂ ਮੁਲਜ਼ਮ ਨੌਜਵਾਨਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ।