ਫਗਵਾੜਾ ਦੇ ਗੁਰੂਘਰ ‘ਚ ਇੱਕ ਵਿਅਕਤੀ ਦਾ ਕਤਲ, ਜਾਂਚ ‘ਚ ਲੱਗੀ ਪੁਲਿਸ

Updated On: 

16 Jan 2024 11:02 AM

Phagwara Gurudwara Murder: ਐਸਐਸਪੀ ਜਲੰਧਰ, ਐਸਐਸਪੀ ਕਪੂਰਥਲਾ, ਐਸਪੀ ਫਗਵਾੜਾ ਤੇ ਡੀਐਸਪੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਹਨ ਅਤੇ ਜਾਂਚ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਮੌਕੇ 'ਤੇ ਪਹੁੰਚ ਚੁੱਕੀ ਹੈ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਹੁਣ ਤੱਕ ਪੁਲਿਸ ਨੇ ਇਸ ਨੂੰ ਲੈ ਕੇ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

ਫਗਵਾੜਾ ਦੇ ਗੁਰੂਘਰ ਚ ਇੱਕ ਵਿਅਕਤੀ ਦਾ ਕਤਲ, ਜਾਂਚ ਚ ਲੱਗੀ ਪੁਲਿਸ

ਸੰਕੇਤਕ ਤਸਵੀਰ

Follow Us On

ਫਗਵਾੜਾ (Phagwara) ਸ਼ਹਿਰ ਦੇ ਬੇਹੱਦ ਰੁਝੇਵਿਆਂ ਵਾਲੇ ਇਲਾਕੇ ਸਰਾਫਾ ਬਾਜ਼ਾਰ ਦੇ ਗੁਰਦੁਆਰਾ ਸਾਹਿਬ ‘ਚ ਇੱਕ ਵਿਅਕਤੀ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਫਗਵਾੜਾ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਐਸਐਸਪੀ ਜਲੰਧਰ, ਐਸਐਸਪੀ ਕਪੂਰਥਲਾ, ਐਸਪੀ ਫਗਵਾੜਾ ਤੇ ਡੀਐਸਪੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਹਨ ਅਤੇ ਜਾਂਚ ਮਾਮਲੇ ਦੀ ਜਾਂਚ ਕਰ ਰਹੇ ਹਨ।

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਉਕਤ ਵਿਅਕਤੀ ਦਾ ਦੇਰ ਰਾਤ ਕਤਲ ਕਰ ਦਿੱਤਾ ਗਿਆ ਸੀ। ਫਿਲਹਾਲ ਮ੍ਰਿਤਕ ਦੀ ਲਾਸ਼ ਗੁਰਦੁਆਰਾ ਸਾਹਿਬ ਦੇ ਅੰਦਰ ਪਈ ਹੈ ਅਤੇ ਕਤਲ ਕਰਨ ਵਾਲਾ ਵਿਅਕਤੀ ਵੀ ਉਸੇ ਕਮਰੇ ਵਿਚ ਮੌਜੂਦ ਹੈ।

ਇਸ ਮਾਮਲੇ ‘ਚ ਕਤਲ ਕਰਨ ਵਾਲੇ ਵਿਅਕਤੀ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦਾ ਪੁੱਤ ਰਾਤ ਨੂੰ ਗੁਰੂਦੁਆਰਾ ਸਾਹਿਬ ਚ ਹੀ ਸੀ। ਉਸ ਸਮੇਂ ਇਹ ਇੱਥੇ ਇੱਕ ਵਿਅਕਤੀ ਗੁਰੂਘਰ ਦੇ ਅੰਦਰ ਪਹੁੰਚੇ ਗਿਆ। ਉਨ੍ਹਾਂ ਦੱਸਿਆ ਕਿ ਗੁਰੂਘਰ ਪਹੁੰਚਣ ਤੋਂ ਬਾਅਦ ਉਸ ਵਿਅਕਤੀ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ੀਸ਼ ਕੀਤੀ ਸੀ। ਉਸ ਨੂੰ ਇਸ ਤੋਂ ਰੋਕਿਆ ਵੀ ਗਿਆ।

‘ਬੇਅਦਬੀ ਕਰਨ ਆਇਆ ਸੀ ਵਿਅਕਤੀ’

ਕਤਲ ਕਰਨ ਵਾਲੇ ਦੇ ਪਿਤਾ ਅਨੁਸਾਰ ਜਦ ਉਸ ਨੂੰ ਪੁੱਛਿਆ ਗਿਆ ਕਿ ਉਸ ਨੂੰ ਇੱਥੇ ਕਿਸ ਨੇ ਭੇਜਿਆ ਹੈ ਤਾਂ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਉਸ ਨੇ ਸਿਰਫ਼ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਹਾਡੀ ਬਾਣੀ ਗਲਤ ਸਾਡੀ ਬਾਣੀ ਸਹੀ ਹੈ। ਇਸ ਤੋਂ ਬਾਅਦ ਉਸ ਤੋਂ ਬਾਅਦ ਤੈਸ਼ ਚ ਆ ਕੇ ਉਸ ਦਾ ਕਤਲ ਕਰ ਦਿੱਤਾ ਗਿਆ।

ਪੁਲਿਸ ਮੌਕੇ ‘ਤੇ ਪਹੁੰਚ ਚੁੱਕੀ ਹੈ ‘ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਹੁਣ ਤੱਕ ਪੁਲਿਸ ਨੇ ਇਸ ਨੂੰ ਲੈ ਕੇ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।