ਫਗਵਾੜਾ ‘ਚ ਨੌਜਵਾਨ ਦਾ ਕਤਲ ਕਰਨ ਵਾਲੇ ਨਿਹੰਗ ਦੇ ਖੂਨ ਚੋਂ ਨਿਕਲਿਆ ਡੱਰਗ, ਪਹਿਲਾਂ ਵੀ ਕਈ ਕੇਸ ਦਰਜ

Updated On: 

19 Jan 2024 14:51 PM

Phagwara Murder Case: ਮੰਗਲਵਾਰ ਤੜਕੇ ਮੰਗੂ ਮੱਠ ਨੇ ਕਰੀਬ 3 ਵਜੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਇਲਾਵਾ ਲੁਧਿਆਣਾ ਦੇ ਵੱਖ-ਵੱਖ ਥਾਣਿਆਂ 'ਚ ਉਨ੍ਹਾਂ ਖਿਲਾਫ਼ 9 ਐਫਆਈਆਰ ਦਰਜ ਹਨ। ਇੱਕ ਸਾਲ ਪਹਿਲਾਂ ਵੀ ਉਨ੍ਹਾਂ ਨੇ ਅੰਮ੍ਰਿਤਸਰ 'ਚ ਤਲਵਾਰ ਨਾਲ ਇੱਕ ਨਿਹੰਗ ਦਾ ਹੱਥ ਵੱਢਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਫਗਵਾੜਾ ਚ ਨੌਜਵਾਨ ਦਾ ਕਤਲ ਕਰਨ ਵਾਲੇ ਨਿਹੰਗ ਦੇ ਖੂਨ ਚੋਂ ਨਿਕਲਿਆ ਡੱਰਗ, ਪਹਿਲਾਂ ਵੀ ਕਈ ਕੇਸ ਦਰਜ
Follow Us On

ਕਪੂਰਥਲਾ ਪੁਲਿਸ ਨੇ ਫਗਵਾੜਾ (Phagwara) ਦੇ ਗੁਰਦੁਆਰਾ ਸਾਹਿਬ ‘ਚ ਨੌਜਵਾਨ ਦਾ ਕਤਲ ਕਰਨ ਵਾਲੇ ਨਿਹੰਗ ਰਮਨਦੀਪ ਸਿੰਘ ਮੰਗੂ ਮੱਠ ਦੇ ਖੂਨ ‘ਚ ਨਸ਼ੀਲੇ ਪਦਾਰਥ ਮਿਲੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਮੰਗੂ ਦਾ ਸਿਵਲ ਹਸਪਤਾਲ ‘ਚ ਡੋਪ ਟੈਸਟ ਕਰਵਾਇਆ ਗਿਆ ਸੀ ਅਤੇ ਡਾਕਟਰਾਂ ਨੇ ਉਸ ਦੇ ਖੂਨ ਦੇ ਨਮੂਨੇ ‘ਚ ਬੁਪ੍ਰੇਨੋਰਫਾਈਨ, ਬੈਂਜੋਡਾਇਆਜ਼ੇਪੀਨ ਤੇ ਮੋਰਫਿਨ ਪਾਇਆ ਹੈ। ਮੰਗਲਵਾਰ ਤੜਕੇ ਮੰਗੂ ਮੱਠ ਨੇ ਕਰੀਬ 3 ਵਜੇ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਇਲਾਵਾ ਲੁਧਿਆਣਾ ਦੇ ਵੱਖ-ਵੱਖ ਥਾਣਿਆਂ ‘ਚ ਉਨ੍ਹਾਂ ਖਿਲਾਫ਼ 9 ਐਫਆਈਆਰ ਦਰਜ ਹਨ। ਇੱਕ ਸਾਲ ਪਹਿਲਾਂ ਵੀ ਉਨ੍ਹਾਂ ਨੇ ਅੰਮ੍ਰਿਤਸਰ ‘ਚ ਤਲਵਾਰ ਨਾਲ ਇੱਕ ਨਿਹੰਗ ਦਾ ਹੱਥ ਵੱਢਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਏਡੀਜੀਪੀ ਗੁਰਿੰਦਰ ਢਿੱਲੋਂ ਨੇ ਕਿਹਾ ਕਿ ਮੰਗੂ ਮੱਠ ਨੇ ਆਪਣੇ ਪ੍ਰਚਾਰ ਲਈ ਨੌਜਵਾਨ ਦਾ ਕਤਲ ਕੀਤਾ ਸੀ ਅਤੇ ਉਹ ਇੱਕ ਪੇਸ਼ੇਵਰ ਅਪਰਾਧੀ ਹੈ। ਇਸ ਗੁਰਦੂਆਰਾਂ ਸਾਹਿਬ ‘ਚ ਕੋਈ ਵੀ ਬੇਅਦਬੀ ਨਹੀਂ ਹੋਈ ਸੀ। ਨਾਲ ਹੀ ਪੁਲਿਸ ਨੇ ਕਿਹਾ ਕਿ ਇਸ ਮੁਲਜ਼ਮ ਦੀ ਆਮਦਨ ਦਾ ਸਰੋਤ ਵੀ ਸ਼ੱਕੀ ਪਾਇਗ ਗਿਆ ਹੈ, ਜਿਸ ਦੀ ਪੁਲਿਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਉਹ ਸੋਸ਼ਲ ਮੀਡੀਆ ‘ਤੇ ਅਜਿਹੀਆਂ ਵੀਡੀਓਜ਼ ਪੋਸਟ ਕਰਦਾ ਰਹਿੰਦਾ ਹੈ ਅਤੇ ਇਸ ਰਾਹੀਂ ਫੰਡ ਇਕੱਠਾ ਕਰਦਾ ਹੈ।ਪੁਲਿਸ ਨੇ ਉਸ ਨੂੰ ਅਪਰਾਧੀ ਮਾਨਸਿਕਤਾ ਵਾਲਾ ਵਿਅਕਤੀ ਦੱਸਿਆ ਹੈ।

ਪੈਸਿਆਂ ਲਈ ਪਹਿਣਦਾ ਸੀ ਨਿਹੰਗ ਬਾਣਾ

ਏਡੀਜੀਪੀ ਨੇ ਇਹ ਵੀ ਕਿਹਾ ਕਿ ਕਾਤਲ ਦਾ ਧਰਮ ਨਾਲ ਕੋਈ ਸਬੰਧ ਨਹੀਂ ਹੈ। ਉਹ ਵੀ ਨਿਹੰਗ ਦਾ ਬਾਣਾ ਸਿਰਫ਼ ਪੈਸਾ ਇਕੱਠਾ ਕਰਨ ਲਈ ਹੀ ਪਹਿਨਦਾ ਹੈ। ਪੁਲਿਸ ਮੁਤਾਬਕ ਉਸ ਕਾਤਲ ਨੇ ਆਤਮ ਰੱਖਿਆ ‘ਚ ਨੌਜਵਾਨ ਦਾ ਕਤਲ ਨਹੀਂ ਕੀਤਾ। ਪੁਲਿਸ ਹੁਣ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ। ਦੱਸ ਦਈਏ ਕਿ 16 ਜਨਵਰੀ ਨੂੰ ਫਗਵਾੜਾ ਸ਼ਹਿਰ ਗੁਰਦੁਆਰਾ ਸਾਹਿਬ ਚ ਇੱਕ ਵਿਅਕਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਫਗਵਾੜਾ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚ ਸਨ। ਨਿਹੰਗ ਸਿੰਘ ਦਾ ਕਹਿਣਾ ਸੀ ਕਿ ਉਸ ਨੇ ਕਤਲ ਬੇਅਦਬੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦਾ ਕੀਤਾ ਹੈ।

Exit mobile version