ਫਗਵਾੜਾ ਦੇ ਗੁਰੂਘਰ ‘ਚ ਇੱਕ ਵਿਅਕਤੀ ਦਾ ਕਤਲ, ਜਾਂਚ ‘ਚ ਲੱਗੀ ਪੁਲਿਸ
Phagwara Gurudwara Murder: ਐਸਐਸਪੀ ਜਲੰਧਰ, ਐਸਐਸਪੀ ਕਪੂਰਥਲਾ, ਐਸਪੀ ਫਗਵਾੜਾ ਤੇ ਡੀਐਸਪੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਹਨ ਅਤੇ ਜਾਂਚ ਮਾਮਲੇ ਦੀ ਜਾਂਚ ਕਰ ਰਹੇ ਹਨ। ਪੁਲਿਸ ਮੌਕੇ 'ਤੇ ਪਹੁੰਚ ਚੁੱਕੀ ਹੈ 'ਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਹੁਣ ਤੱਕ ਪੁਲਿਸ ਨੇ ਇਸ ਨੂੰ ਲੈ ਕੇ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ।

ਸੰਕੇਤਕ ਤਸਵੀਰ
ਫਗਵਾੜਾ (Phagwara) ਸ਼ਹਿਰ ਦੇ ਬੇਹੱਦ ਰੁਝੇਵਿਆਂ ਵਾਲੇ ਇਲਾਕੇ ਸਰਾਫਾ ਬਾਜ਼ਾਰ ਦੇ ਗੁਰਦੁਆਰਾ ਸਾਹਿਬ ‘ਚ ਇੱਕ ਵਿਅਕਤੀ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਫਗਵਾੜਾ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਐਸਐਸਪੀ ਜਲੰਧਰ, ਐਸਐਸਪੀ ਕਪੂਰਥਲਾ, ਐਸਪੀ ਫਗਵਾੜਾ ਤੇ ਡੀਐਸਪੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਹਨ ਅਤੇ ਜਾਂਚ ਮਾਮਲੇ ਦੀ ਜਾਂਚ ਕਰ ਰਹੇ ਹਨ।
ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਉਕਤ ਵਿਅਕਤੀ ਦਾ ਦੇਰ ਰਾਤ ਕਤਲ ਕਰ ਦਿੱਤਾ ਗਿਆ ਸੀ। ਫਿਲਹਾਲ ਮ੍ਰਿਤਕ ਦੀ ਲਾਸ਼ ਗੁਰਦੁਆਰਾ ਸਾਹਿਬ ਦੇ ਅੰਦਰ ਪਈ ਹੈ ਅਤੇ ਕਤਲ ਕਰਨ ਵਾਲਾ ਵਿਅਕਤੀ ਵੀ ਉਸੇ ਕਮਰੇ ਵਿਚ ਮੌਜੂਦ ਹੈ।