ਕਪੂਰਥਲਾ ‘ਚ ਗੁਰਦੁਆਰਾ ਸਾਹਿਬ ਵਿਵਾਦ ‘ਚ SIT ਦਾ ਗਠਨ : ਫਾਈਰਿੰਗ ‘ਚ ਹੋਈ ਸੀ ਹੋਮ ਗਾਰਡ ਜਵਾਨ ਦੀ ਮੌਤ
ਸੁਲਤਾਨਪੁਰ ਲੋਧੀ ਦੇ ਗੁਰਦੁਆਰੇ ਵਿਖੇ ਜਿਹੜਾ ਫਾਈਰਿੰਗ ਦਾ ਮਾਮਲਾ ਸਾਹਮਣੇ ਆਇਆ ਸੀ ਉਸਦੀ ਜਾਂਚ ਨੂੰ ਲੈ ਕੇ ਪੰਜਾਬ ਸਰਕਾਰ ਨੇ ਇੱਕ ਸਿੱਟ ਦਾ ਗਠਨ ਕੀਤਾ ਹੈ। ਸਿਟ ਗਠਨ ਕਰਨ ਦੀ ਜਾਣਕਾਰੀ ਡੀਆਈਜੀ ਜਲੰਧਰ ਰੇਂਜ ਭੂਪਤੀ ਨੇ ਦਿੱਤੀ। ਇਸ ਫਾਈਰਿੰਗ ਦੀ ਇਸ ਘਟਨਾ ਵਿੱਚ ਇੱਕ ਹੋਮਗਾਡ ਜਵਾਨ ਦੀ ਮੌਤ ਤੇ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ ਸਨ।
ਪੰਜਾਬ ਨਿਊਜ। ਕਪੂਰਥਲਾ ਦੇ ਸੁਲਤਾਨਪੁਰ ਲੋਧੀ (Sultanpur Lodhi) ‘ਚ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ‘ਚ ਗੋਲੀਬਾਰੀ ਦੇ ਮਾਮਲੇ ‘ਚ SIT ਟੀਮ ਦਾ ਗਠਨ ਕੀਤਾ ਗਿਆ ਹੈ। ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ‘ਤੇ ਕਬਜ਼ੇ ਨੂੰ ਲੈ ਕੇ ਵੀਰਵਾਰ ਸਵੇਰੇ ਪੁਲਿਸ ਅਤੇ ਨਿਹੰਗਾਂ ਵਿਚਕਾਰ ਗੋਲੀਬਾਰੀ ਹੋਈ। ਜਿਸ ‘ਚ ਗੋਲੀ ਲੱਗਣ ਨਾਲ ਇਕ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ, ਜਦਕਿ ਡੀਐੱਸਪੀ ਸਮੇਤ 10 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਐਸਆਈਟੀ ਟੀਮ ਦੇ ਗਠਨ ਦੀ ਜਾਣਕਾਰੀ ਡੀਆਈਜੀ ਜਲੰਧਰ ਰੇਂਜ ਐਸ ਭੂਪਤੀ ਨੇ ਦਿੱਤੀ ਹੈ। ਗੋਲੀਬਾਰੀ ਤੋਂ ਪਹਿਲਾਂ ਦਾ ਵੀਡੀਓ ਸਾਹਮਣੇ ਆਇਆ ਹੈ।
ਇਹ ਵੀਡੀਓ 21 ਨਵੰਬਰ ਦੀ ਦੱਸੀ ਜਾ ਰਹੀ ਹੈ। ਇਸ ਵਿੱਚ ਬਾਬਾ ਮਾਨ ਸਿੰਘ (Baba Man Singh) ਅਤੇ ਉਨ੍ਹਾਂ ਦੇ ਜਥੇ ਦੇ ਨਿਹੰਗਾਂ ਬੈਠੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਦੋ ਨਿਹੰਗ ਸਿੰਘਾਂ ਨੂੰ ਹੱਥ-ਪੈਰ ਬੰਨ੍ਹ ਕੇ ਕੁਰਸੀ ‘ਤੇ ਬਿਠਾਇਆ ਗਿਆ। ਬਾਅਦ ਵਿੱਚ ਬੰਧਕ ਬਣਾਏ ਗਏ ਨਿਹੰਗ ਸਿੰਘਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਕਬਜ਼ੇ ਨੂੰ ਲੈ ਕੇ ਹੋਇਆ ਸੀ ਵਿਵਾਦ
ਦੱਸਿਆ ਗਿਆ ਹੈ ਕਿ ਇਹ ਨਿਹੰਗ ਬੁੱਢਾ ਗਰੁੱਪ ਬਾਬਾ ਬਲਵੀਰ ਗਰੁੱਪ ਨਾਲ ਸਬੰਧਤ ਹੈ। ਉਨ੍ਹਾਂ ਤੋਂ ਕਬਜ਼ਾ ਲੈ ਕੇ ਬਾਬਾ ਮਾਨ ਸਿੰਘ ਗਰੁੱਪ ਨੇ ਬੁੰਗਾ ਸਾਹਿਬ ਗੁਰਦੁਆਰੇ ‘ਤੇ ਕਬਜ਼ਾ ਕਰ ਲਿਆ। ਡੀਐਸਪੀ ਸਮੇਤ ਪੁਲੀਸ ਅਧਿਕਾਰੀ ਵੀ ਉਥੇ ਬੈਠੇ ਹਨ।ਐਸਐਸਪੀ ਕਪੂਰਥਲਾ ਨੇ ਸਪਸ਼ਟ ਕੀਤਾ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਮਰਿਆਦਾ ਦੀ ਕਿਸੇ ਵੀ ਤਰ੍ਹਾਂ ਉਲੰਘਣਾ ਨਹੀਂ ਕੀਤੀ ਗਈ ਹੈ। ਪਹਿਲੀ ਫਾਇਰਿੰਗ ਨਿਹੰਗਾਂ ਵੱਲੋਂ ਕੀਤੀ ਗਈ। ਜਿਸ ਵਿੱਚ ਇੱਕ ਸਿਪਾਹੀ ਦੀ ਮੌਤ ਹੋ ਗਈ ਹੈ।
ਹੁਣ ਪੜ੍ਹੋ ਪੂਰਾ ਵਿਵਾਦ..
ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ‘ਤੇ ਨਿਹੰਗਾਂ ਦੇ ਦੋ ਧੜਿਆਂ ਵੱਲੋਂ ਕਬਜ਼ੇ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਮਾਮਲਾ ਗਰਮਾ ਗਿਆ ਸੀ। ਵੀਰਵਾਰ ਸਵੇਰੇ ਜਦੋਂ ਪੁਲਿਸ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋਣ ਲੱਗੀ ਤਾਂ ਪੁਲਿਸ ‘ਤੇ ਪਥਰਾਅ ਅਤੇ ਗੋਲੀਬਾਰੀ ਕਾਰਨ ਹੋਮਗਾਰਡ ਕਾਂਸਟੇਬਲ ਜਸਪਾਲ ਸਿੰਘ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਡੀਐਸਪੀ ਸਮੇਤ 10 ਲੋਕ ਜ਼ਖ਼ਮੀ ਵੀ ਹੋਏ ਹਨ। ਉਕਤ ਮਾਮਲੇ ‘ਚ ਪੁਲਿਸ ਦੇ ਉੱਚ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕਾਬਜ਼ ਨਿਹੰਗਾਂ ਨਾਲ 3 ਘੰਟੇ ਤੱਕ ਮੀਟਿੰਗ ਕੀਤੀ | ਜਦੋਂ ਕੋਈ ਹੱਲ ਨਾ ਨਿਕਲਿਆ ਤਾਂ ਪ੍ਰਸ਼ਾਸਨ ਨੇ ਸੀਆਰਪੀਸੀ ਦੀ ਧਾਰਾ 145 ਤਹਿਤ ਕਾਰਵਾਈ ਕਰਦਿਆਂ ਗੁਰਦੁਆਰਾ ਸਾਹਿਬ ਨੂੰ ਕਬਜ਼ੇ ਵਿੱਚ ਲੈ ਲਿਆ।
5 ਗ੍ਰਿਫਤਾਰ, 40 ਅਣਪਛਾਤੇ ਮੁਲਜ਼ਮਾਂ ਤੇ ਮਾਮਲਾ ਦਰਜ
ਐਸਆਈ ਲਖਵਿੰਦਰ ਸਿੰਘ ਦੀ ਸ਼ਿਕਾਇਤ ਤੇ 5 ਨਿਹੰਗਾਂ ਅਤੇ 40 ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਧਾਰਾ 302, 307, 332, 333, 353, 186, 148, 149, 120ਬੀ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਿਸ ਵਿਚ ਇਸ ਸਮੇਂ ਬਾਬਾ ਮਾਨ ਸਿੰਘ ਬੁੱਢਾ ਦਲ ਪੁੱਤਰ ਤੇਜਾ ਸਿੰਘ ਵਾਸੀ ਹਰਿਆਣਾ, ਬਾਬਾ ਪਾਲ ਸਿੰਘ ਪੁੱਤਰ ਸ਼ਾਮਾ ਸਿੰਘ ਵਾਸੀ ਗੁਰਦਾਸਪੁਰ, ਬਲਦੇਵ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਤਰਨਤਾਰਨ, ਗੁਰਵਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਲੁਧਿਆਣਾ ਅਤੇ ਅਵਤਾਰ ਸਿੰਘ ਪੁੱਤਰ ਸ. ਪੁੱਤਰ ਛੋਟਾ ਸਿੰਘ ਵਾਸੀ ਮਾਨਸਾ ਦੱਸਿਆ ਗਿਆ ਹੈ।