ਕਪੂਰਥਲਾ ਦੇ ਸਿਵਲ ਹਸਪਤਾਲ ਦੇ ਕੁਆਰਟਰ ‘ਚ ਲੱਗੀ ਅੱਗ, ਇੱਕ ਸ਼ਖਸ ਅਤੇ ਪਾਲਤੂ ਕੁੱਤੇ ਦੀ ਮੌਤ
ਘਰ ਦੇਰ ਰਾਤ ਕਰੀਬ 2 ਵਜੇ ਇਨਵਰਟਰ ਦੀ ਬੈਟਰੀ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਜਵਾਈ ਅਤੇ ਇੱਕ ਪਾਲਤੂ ਕੁੱਤੇ ਦੀ ਮੌਤ ਹੋ ਗਈ। ਜਦਕਿ ਰੋਸ਼ਨੀ, ਪੂਜਾ ਅਤੇ ਪੂਨਮ ਵੀ ਅੱਗ ਦੀ ਲਪੇਟ 'ਚ ਆ ਕੇ ਜ਼ਖਮੀ ਹੋ ਗਈਆਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸੰਕੇਤਕ ਤਸਵੀਰ.
ਕਪੂਰਥਲਾ ਤੋਂ ਇੱਕ ਬਹੁਤ ਹੀ ਦੁਖਦ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਕੁਆਰਟਰ ‘ਚ ਅੱਗ ਲੱਗਣ ਕਾਰਨ ਇੱਖ ਸ਼ਖਸ ਅਤੇ ਪਾਲਤੂ ਕੁੱਤੇ ਦੀ ਮੌਤ ਹੋ ਗਈ। ਕਪੂਰਥਲਾ ਦੇ ਸਿਵਲ ਹਸਪਤਾਲ ਦੇ ਕੁਆਰਟਰ ‘ਚ ਦੇਰ ਰਾਤ ਇਨਵਰਟਰ ਦੀ ਬੈਟਰੀ ਨੂੰ ਲੱਗੀ ਅੱਗ ‘ਚ ਇਕ ਵਿਅਕਤੀ ਅਤੇ ਪਾਲਤੂ ਕੁੱਤੇ ਦੀ ਮੌਤ ਹੋ ਗਈ। ਇਸ ਘਟਨਾ ਦੌਰਾਨ ਅੱਗ ਲੱਗਣ ਕਾਰਨ ਇੱਕ ਪਰਿਵਾਰਕ ਮੈਂਬਰ ਗੰਭੀਰ ਜ਼ਖਮੀ ਹੋ ਗਿਆ ਅਤੇ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।
ਇਹ ਵੀ ਪੜ੍ਹੋ
ਪ੍ਰਾਪਤ ਜਾਣਕਾਰੀ ਅਨੁਸਾਰ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸੇ ਕੁਆਰਟਰ ‘ਚ ਹਸਪਤਾਲ ‘ਚ ਲੈਵਲ 4 ਦੀ ਪੋਸਟ ‘ਤੇ ਕੰਮ ਕਰਦੀ ਲਕਸ਼ਮੀ ਆਪਣੀ ਦੋ ਬੇਟੀਆਂ ਪੂਨਮ, ਪੂਜਾ ਅਤੇ ਜਵਾਈ ਨਾਲ ਮੌਜੂਦ ਸੀ| ਘਰ ਦੇਰ ਰਾਤ ਕਰੀਬ 2 ਵਜੇ ਇਨਵਰਟਰ ਦੀ ਬੈਟਰੀ ਨੂੰ ਅੱਗ ਲੱਗ ਗਈ। ਇਸ ਹਾਦਸੇ ਵਿੱਚ ਜਵਾਈ ਅਤੇ ਇੱਕ ਪਾਲਤੂ ਕੁੱਤੇ ਦੀ ਮੌਤ ਹੋ ਗਈ। ਜਦਕਿ ਰੋਸ਼ਨੀ, ਪੂਜਾ ਅਤੇ ਪੂਨਮ ਵੀ ਅੱਗ ਦੀ ਲਪੇਟ ‘ਚ ਆ ਕੇ ਜ਼ਖਮੀ ਹੋ ਗਈਆਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।