ਕਪੂਰਥਲਾ ‘ਚ ਗੁਰਦੁਆਰਾ ਵਿਵਾਦ ਦਾ ਨਵਾਂ ਵੀਡੀਓ ਆਇਆ ਸਾਹਮਣੇ, ਬੰਧਕ ਬਣਾਏ ਗਏ ਦੋ ਨਿਹੰਗਾ ਨੂੰ ਬਾਅਦ ‘ਚ ਕੀਤਾ ਰਿਹਾਅ

Updated On: 

25 Nov 2023 20:41 PM

ਕਪੂਰਥਲਾ ਦੇ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ਵਿਖੇ ਗੋਲੀਬਾਰੀ ਤੋਂ ਪਹਿਲਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ 21 ਨਵੰਬਰ ਦੀ ਦੱਸੀ ਜਾ ਰਹੀ ਹੈ। ਇਸ ਵਿੱਚ ਬਾਬਾ ਮਾਨ ਸਿੰਘ ਅਤੇ ਉਨ੍ਹਾਂ ਦੇ ਜਥੇ ਦੇ ਨਿਹੰਗ ਬੈਠੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਦੋ ਨਿਹੰਗ ਸਿੰਘਾਂ ਨੂੰ ਹੱਥ-ਪੈਰ ਬੰਨ੍ਹ ਕੇ ਕੁਰਸੀ 'ਤੇ ਬਿਠਾਇਆ ਗਿਆ।

ਕਪੂਰਥਲਾ ਚ ਗੁਰਦੁਆਰਾ ਵਿਵਾਦ ਦਾ ਨਵਾਂ ਵੀਡੀਓ ਆਇਆ ਸਾਹਮਣੇ, ਬੰਧਕ ਬਣਾਏ ਗਏ ਦੋ ਨਿਹੰਗਾ ਨੂੰ ਬਾਅਦ ਚ ਕੀਤਾ ਰਿਹਾਅ
Follow Us On

ਪੰਜਾਬ ਨਿਊਜ। ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਵਿਵਾਦ ਦੀ ਇੱਕ ਨਵੀਂ ਵੀਡੀਓ (Video) ਸਾਹਮਣੇ ਆਈ ਹੈ। ਜਿਸ ਵਿੱਚ ਬੰਧਕ ਬਣਾਏ ਗਏ ਦੋ ਨਿਹੰਗਾ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਗੋਲੀਬਾਰੀ ‘ਚ ਪੀ.ਐਚ.ਜੀ. ਜਵਾਨ ਦੀ ਮੌਤ ਦੇ ਮਾਮਲੇ ‘ਚ ਪੁਲਿਸ ਨੇ 5 ਨਿਹੰਗਾਂ ਨੂੰ ਨਾਮਜ਼ਦ ਕਰਕੇ 40 ਅਣਪਛਾਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਡੀਐਸਪੀ ਬਬਨਦੀਪ ਸਿੰਘ ਨੇ ਦੱਸਿਆ ਕਿ ਉਕਤ ਮਾਮਲੇ ਵਿੱਚ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ। ਬਾਕੀ ਦੋਸ਼ੀਆਂ ਦੀ ਭਾਲ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ।

ਬਾਅਦ ਵਿੱਚ ਜਿਹੜੇ ਨਿਹੰਗਾਂ (Nihangs) ਨੂੰ ਬੰਧਕ ਬਣਾਇਆ ਗਿਆ ਸੀ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ। ਜਿਹੜੀ ਜਾਣਕਾਰੀ ਮਿਲੀ ਹੈ ਉਸ ਅਨੂਸਾਰ ਇਹ ਨਿਹੰਗ ਬੁੱਢਾ ਗਰੁੱਪ ਬਾਬਾ ਬਲਵੀਰ ਗਰੁੱਪ ਦੇ ਦੱਸੇ ਜਾ ਰਹੇ ਹਨ। ਉਨ੍ਹਾਂ ਤੋਂ ਕਬਜ਼ਾ ਲੈ ਕੇ ਬਾਬਾ ਮਾਨ ਸਿੰਘ ਗਰੁੱਪ ਨੇ ਸ੍ਰੀ ਅਕਾਲ ਬੁੰਗਾ ਸਾਹਿਬ ਗੁਰਦੁਆਰੇ ‘ਤੇ ਕਬਜ਼ਾ ਕਰ ਲਿਆ। ਡੀਐਸਪੀ ਸਮੇਤ ਪੁਲਿਸ ਅਧਿਕਾਰੀ ਵੀ ਬੈਠੇ ਹਨ।

ਗੁਰਦੁਆਰੇ ਦੀ ਮਰਿਯਾਦਾ ਦਾ ਉਲੰਘਣ ਨਹੀਂ ਹੋਇਆ

ਐੱਸਐੱਸਪੀ (SSP) ਕਪੂਰਥਲਾ ਨੇ ਸਪੱਸ਼ਟ ਕੀਤਾ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਮਰਿਆਦਾ ਦੀ ਕਿਸੇ ਵੀ ਤਰ੍ਹਾਂ ਉਲੰਘਣਾ ਨਹੀਂ ਕੀਤੀ ਗਈ ਹੈ। ਪਹਿਲੀ ਫਾਇਰਿੰਗ ਨਿਹੰਗਾਂ ਵੱਲੋਂ ਕੀਤੀ ਗਈ। ਜਿਸ ਵਿੱਚ ਇੱਕ ਸਿਪਾਹੀ ਦੀ ਮੌਤ ਹੋ ਗਈ ਹੈ। ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਅਕਾਲ ਬੁੰਗਾ ਸਾਹਿਬ ‘ਤੇ ਨਿਹੰਗਾਂ ਦੇ ਦੋ ਧੜਿਆਂ ਵੱਲੋਂ ਕਬਜ਼ੇ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਮਾਮਲਾ ਗਰਮਾ ਗਿਆ ਸੀ।

ਵੀਰਵਾਰ ਸਵੇਰੇ ਜਦੋਂ ਪੁਲਿਸ ਗੁਰਦੁਆਰਾ ਸਾਹਿਬ ਦੀ ਹਦੂਦ ਅੰਦਰ ਦਾਖਲ ਹੋਣ ਲੱਗੀ ਤਾਂ ਪੁਲਿਸ ‘ਤੇ ਪਥਰਾਅ ਅਤੇ ਗੋਲੀਬਾਰੀ ਨਾਲ ਹੋਮ ਗਾਰਡ ਕਾਂਸਟੇਬਲ ਜਸਪਾਲ ਸਿੰਘ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਡੀਐਸਪੀ ਸਮੇਤ 10 ਲੋਕ ਜ਼ਖ਼ਮੀ ਵੀ ਹੋਏ ਹਨ।