ਅਦਾਕਾਰਾ ਰਸ਼ਮਿਕਾ ਮੰਦਾਨਾ ਦਾ ਡੀਪਫੇਕ ਵੀਡੀਓ ਬਣਾਉਣਾ ਪਿਆ ਭਾਰੀ, ਪੁਲਿਸ ਨੇ ਕੀਤਾ ਕਾਬੂ

Updated On: 

20 Jan 2024 18:06 PM

Rashmika Mandanna deep fake video: ਕੁਝ ਮਹੀਨੇ ਪਹਿਲਾਂ ਸਾਊਥ ਅਦਾਕਾਰਾ ਰਸ਼ਮਿਕਾ ਮੰਡਾਨਾ ਦਾ ਇੱਕ ਡੀਪਫੇਕ ਵੀਡੀਓ ਸਾਹਮਣੇ ਆਇਆ ਸੀ। ਉਦੋਂ ਤੋਂ ਹੀ ਸਰਕਾਰ ਨੇ ਸਖਤੀ ਦਿਖਾਉਣ ਦੀ ਗੱਲ ਕਹੀ ਸੀ। ਹੁਣ ਇਸ ਮਾਮਲੇ 'ਚ ਨਵਾਂ ਅਪਡੇਟ ਆਇਆ ਹੈ। ਪੁਲਿਸ ਨੇ ਰਸ਼ਮੀਕਾ ਦੀ ਫਰਜ਼ੀ ਵੀਡੀਓ ਬਣਾਉਣ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਅਦਾਕਾਰਾ ਰਸ਼ਮਿਕਾ ਮੰਦਾਨਾ ਦਾ ਡੀਪਫੇਕ ਵੀਡੀਓ ਬਣਾਉਣਾ ਪਿਆ ਭਾਰੀ, ਪੁਲਿਸ ਨੇ ਕੀਤਾ ਕਾਬੂ

ਅਦਾਕਾਰਾ ਰਸ਼ਮਿਕਾ ਮੰਦਾਨਾ ਦੀ ਤਸਵੀਰ

Follow Us On

ਅੱਜ ਦੁਨੀਆ ਇੰਟਰਨੈੱਟ ਤੋਂ ਚੰਗੀ ਤਰ੍ਹਾਂ ਜਾਣੂ ਹੈ ਅਤੇ ਇਸਦੀ ਵਰਤੋਂ ਕੀਤੀ ਜਾ ਰਹੀ ਹੈ। ਪਰ ਕੁਝ ਲੋਕਾਂ ਨੇ ਇਸ ਦੀ ਦੁਰਵਰਤੋਂ ਵੀ ਸ਼ੁਰੂ ਕਰ ਦਿੱਤੀ ਹੈ। ਅਜਿਹਾ ਹੀ ਇੱਕ ਸ਼ਬਦ ਡੀਪਫੇਕ ਹੈ। ਇਹ ਨਾਂ ਪਿਛਲੇ ਕੁਝ ਸਮੇਂ ਤੋਂ ਚਰਚਾ ‘ਚ ਹੈ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪੁਸ਼ਪਾ ਫਿਲਮ ਨਾਲ ਚਰਚਾਵਾਂ ਵਿੱਚ ਆਈ ਅਦਾਕਾਰਾ ਰਸ਼ਮਿਕਾ ਮੰਦਾਨਾ ਦਾ ਇੱਕ ਅਸ਼ਲੀਲ ਵੀਡੀਓ ਵਾਇਰਲ ਹੋਇਆ। ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇਹ ਐਡਿਟ ਕੀਤੀ ਵੀਡੀਓ ਸੀ ਅਤੇ ਡੀਪਫੇਕ ਸੀ। ਭਾਵ ਕਿਸੇ ਦਾ ਚਿਹਰਾ ਕਿਸੇ ਹੋਰ ਦੇ ਸਰੀਰ ਵਿੱਚ ਰੱਖਿਆ ਗਿਆ ਸੀ। ਇਸ ਤੋਂ ਬਾਅਦ ਹੰਗਾਮਾ ਮਚ ਗਿਆ। ਸਰਕਾਰ ਨੇ ਇਸ ਵਿਰੁੱਧ ਸਖ਼ਤ ਹਦਾਇਤਾਂ ਵੀ ਦਿੱਤੀਆਂ ਹਨ। ਹੁਣ ਇਸ ਮਾਮਲੇ ‘ਚ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਰਿਪੋਰਟਾਂ ਦੀ ਮੰਨੀਏ ਤਾਂ ਪੁਲਿਸ ਨੇ ਰਸ਼ਮਿਕਾ ਮੰਦਾਨਾ ਦੀ ਇਹ ਡੀਪਫੇਕ ਵੀਡੀਓ ਬਣਾਉਣ ਵਾਲੇ ਮੁਲਜ਼ਮ ਨੂੰ ਫੜ ਲਿਆ ਹੈ। ਮਾਮਲਾ ਨਵੰਬਰ 2023 ਦਾ ਹੈ ਅਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਆਂਧਰਾ ਪ੍ਰਦੇਸ਼ ਤੋਂ ਹੋਈ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ, ਮਾਮਲੇ ਨੂੰ ਨੋਟਿਸ ਵਿੱਚ ਲਿਆ ਗਿਆ ਸੀ ਅਤੇ ਭਾਰਤੀ ਦੰਡਾਵਲੀ ਦੀ ਧਾਰਾ 465, 469, 66 ਸੀ ਅਤੇ 66 ਈ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਵੀਡੀਓ ਦੀ ਗੱਲ ਕਰੀਏ ਤਾਂ ਇਹ ਵੀਡੀਓ ਬ੍ਰਿਟਿਸ਼-ਭਾਰਤੀ ਇਨਫੂਲੈਨਸਰ ਜ਼ਾਰਾ ਪਟੇਲ ਦਾ ਸੀ। ਜਦੋਂ ਖੁਦ ਜ਼ਾਰਾ ਪਟੇਲ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ‘ਚ ਉਨ੍ਹਾਂ ਦਾ ਕੋਈ ਹੱਥ ਨਹੀਂ ਹੈ। ਖੁਦ ਰਸ਼ਮਿਕਾ ਮੰਡਾਨਾ ਨੇ ਵੀ ਇਸ ਵੀਡੀਓ ‘ਤੇ ਪ੍ਰਤੀਕਿਰਿਆ ਦਿੱਤੀ ਸੀ ਅਤੇ ਚਿੰਤਾ ਜ਼ਾਹਰ ਕੀਤੀ ਸੀ। ਇਸ ਤੋਂ ਇਲਾਵਾ ਬਾਲੀਵੁੱਡ ਦੇ ਅਦਾਕਾਰ ਅਮਿਤਾਭ ਬੱਚਨ ਨੇ ਵੀ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਸੀ।

ਪੁਸ਼ਪਾ ਫਿਲਮ ਨਾਲ ਮਿਲੀ ਸੀ ਪਛਾਣ

ਰਸ਼ਮਿਕਾ ਮੰਦਾਨਾ ਦੀ ਗੱਲ ਕਰੀਏ ਤਾਂ ਉਹ ਦੱਖਣ ਭਾਰਤ ਦੀ ਮਸ਼ਹੂਰ ਅਦਾਕਾਰਾ ਹੈ। ਉਹ ਕਈ ਫਿਲਮਾਂ ਦਾ ਹਿੱਸਾ ਰਹੀ ਹੈ ਅਤੇ ਥੋੜ੍ਹੇ ਸਮੇਂ ਵਿੱਚ ਹੀ ਬਹੁਤ ਪ੍ਰਸਿੱਧੀ ਹਾਸਲ ਕਰ ਚੁੱਕੀ ਹੈ। ਅਲੂ ਅਰਜੁਨ ਦੀ ਫਿਲਮ ਪੁਸ਼ਪਾ ਅਭਿਨੇਤਰੀ ਲਈ ਉਸ ਦੇ ਕਰੀਅਰ ਵਿੱਚ ਇੱਕ ਵੱਡਾ ਬ੍ਰੇਕ ਸਾਬਤ ਹੋਈ। ਇਸ ਫਿਲਮ ਨੇ ਉਸ ਨੂੰ ਦੇਸ਼ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆ ਵਿੱਚ ਪ੍ਰਸਿੱਧੀ ਦਿਵਾਈ। ਉਹ ਸੋਸ਼ਲ ਮੀਡੀਆ ‘ਤੇ ਦੱਖਣ ਦੀਆਂ ਸਭ ਤੋਂ ਵੱਧ ਫਾਲੋ ਕੀਤੀਆਂ ਜਾਣ ਵਾਲੀਆਂ ਅਭਿਨੇਤਰੀਆਂ ਵਿੱਚੋਂ ਇੱਕ ਹੈ। ਇੰਸਟਾਗ੍ਰਾਮ ‘ਤੇ ਉਸ ਦੇ ਕਰੀਬ 43 ਮਿਲੀਅਨ ਫਾਲੋਅਰਜ਼ ਹਨ।