9 ਸਾਲ ਬਾਅਦ ਕੈਨੇਡਾ ਤੋਂ ਭਾਰਤ ਆਈ ਠੱਗ ਮਹਿਲਾ, ਏਅਰਪੋਰਟ ਤੋਂ ਹੀ ਕੀਤਾ ਗਿਆ ਗ੍ਰਿਫ਼ਤਾਰ
ਕੈਨੇਡਾ ਤੋਂ 9 ਸਾਲ ਬਾਅਦ ਵਾਪਿਸ ਪਰਤੀ ਮਹਿਲਾ ਨੂੰ ਲੁਧਿਆਣਾ ਦਿਹਾਤੀ ਪੁਲਿਸ ਨੇ ਦਿੱਲੀ ਦੇ ਹਵਾਈਅੱਡੇ ਤੋਂ ਗ੍ਰਿਫ਼ਤਾਰ ਕੀਤਾ ਹੈ। ਦਰਅਸਲ ਲੁਧਿਆਣਾ ਦੇ ਦੋਰਾਹਾ ਦੀ ਵਸਨੀਕ ਮਹਿਲਾ ਤੇ ਵਿਦੇਸ਼ ਲੈਕੇ ਜਾਣ ਦੇ ਨਾਮ ਤੇ ਠੱਗੀ ਮਾਰਨ ਦਾ ਇਲਜ਼ਾਮ ਹੈ। ਮਹਿਲਾ ਜੋਕਿ ਹੁਣ ਕੈਨੇਡਾ ਦੀ ਨਾਗਰਿਕ ਹੈ 2015 ਵਿੱਚ ਭਾਰਤ ਤੋਂ ਵਿਦੇਸ਼ ਗਈ ਸੀ। ਮਾਮਲੇ ਵਿੱਚ ਪੁਲਿਸ ਨੇ ਜਾਂਚ ਤੋਂ ਬਾਅਦ ਮਹਿਲਾ ਖਿਲਾਫ ਲੁੱਕ ਆਊਟ ਨੋਟਿਸ ਜਾਰੀ ਕਰ ਦਿੱਤਾ ਸੀ ਜਿਸ ਤੋਂ ਬਾਅਦ ਜਿਵੇਂ ਹੀ ਮਹਿਲਾ ਭਾਰਤ ਵਿੱਚ ਦਾਖਿਲ ਹੋਈ ਉਸ ਸਮੇਂ ਹੀ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
(ਸੰਕੇਤਕ ਤਸਵੀਰ)
ਕੈਨੇਡਾ ਜਾਕੇ ਮੁਕਰ ਗਈ ਸੀ ਮਹਿਲਾ
ਦੱਸ ਦਈਏ ਕਿ ਪਿੰਡ ਮਹਿਰਣਾ ਕਲਾਂ ਦੇ ਰਹਿਣ ਵਾਲੇ ਜਗਰੂਪ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ ਵਿਆਹ 2015 ਵਿੱਚ ਮੁਲਜ਼ਮ ਨਾਲ ਹੋਇਆ ਸੀ। ਵਿਆਹ ਤੋਂ ਕੁਝ ਸਮੇਂ ਬਾਅਦ ਉਸ ਨੇ ਆਪਣੀ ਪਤਨੀ ਨੂੰ ਸਟੱਡੀ ਵੀਜ਼ੇ ‘ਤੇ ਕੈਨੇਡਾ ਭੇਜ ਦਿੱਤਾ। ਇਸ ਦੌਰਾਨ ਉਸ ਨੇ 28 ਲੱਖ ਰੁਪਏ ਖਰਚ ਕੀਤੇ ਸਨ। ਪਰ ਕੈਨੇਡਾ ਪਹੁੰਚ ਕੇ ਉਸ ਦੀ ਪਤਨੀ ਨੇ ਹੌਲੀ-ਹੌਲੀ ਉਸ ਨਾਲ ਗੱਲ ਕਰਨੀ ਬੰਦ ਕਰ ਦਿੱਤੀ।9 ਸਾਲ ਬਾਅਦ ਹੋਈ ਗ੍ਰਿਫ਼ਤਾਰੀ
ਸ਼ਿਕਾਇਤਕਰਤਾ ਨੇ ਕਿਹਾ ਕਿ ਮਹਿਲਾ ਨੇ ਉਸ ਨੂੰ ਕੈਨੇਡਾ ਬੁਲਾਇਆ ਵੀ ਨਹੀਂ ਗਿਆ। ਜਿਸ ਤੋਂ ਬਾਅਦ ਉਸ ਨੇ ਪੁਲਿਸ ਕੋਲ ਆਪਣੇ ਨਾਲ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ। ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਨੇ ਦੋਸ਼ੀ ਖਿਲਾਫ ਥਾਣਾ ਸਦਰ ਰਾਏਕੋਟ ‘ਚ 2021 ‘ਚ ਮਾਮਲਾ ਦਰਜ ਕਰ ਲਿਆ ਸੀ। ਪਰ ਦੋਸ਼ੀ ਔਰਤ ਕੈਨੇਡਾ ‘ਚ ਹੋਣ ਕਾਰਨ ਫਰਾਰ ਸੀ। ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਮਹਿਲਾ ਖਿਲਾਫ ਲੁੱਕਆਊਟ ਨੋਟਿਸ ਜਾਰੀ ਕਰਕੇ ਏਅਰਪੋਰਟ ਨੂੰ ਸੂਚਿਤ ਕੀਤਾ। ਹੁਣ ਜਿਵੇਂ ਹੀ ਉਹ 9 ਸਾਲ ਬਾਅਦ ਆਪਣੇ ਭਰਾ ਕੋਲ ਆਈ ਤਾਂ ਏਅਰਪੋਰਟ ਅਧਿਕਾਰੀਆਂ ਨੇ ਮਹਿਲਾ ਮੁਲਜ਼ਮ ਨੂੰ ਫੜ ਲਿਆ।Loading...
Unable to load recommendations.
Follow Us
