ਵਿਦੇਸ਼ ਜਾਣ ਵਾਲਿਆਂ ਨੂੰ ਲੱਗ ਸਕਦਾ ਹੈ ਝਟਕਾ , ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦੀ ਤਿਆਰੀ ‘ਚ ਕੈਨੇਡਾ

Updated On: 

15 Jan 2024 11:14 AM

ਕੈਨੇਡਾ ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦੀ ਤਿਆਰੀ ਕਰ ਰਹੀ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇੱਕ ਸਵਾਲ ਦੇ ਜਵਾਬ ਚ ਕਿਹਾ ਹੈ ਕਿ ਕੈਨੇਡਾ ਦੇਸ਼ ਵਿੱਚ ਰਹਿਣ ਦੀ ਇਜਾਜ਼ਤ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ 'ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਦਾ ਮੁੱਖ ਕਾਰਨ ਪੂਰੀ ਲਗਤਾਰ ਵੱਧ ਰਹੀ ਅਵਾਸ ਦੀ ਕਿੱਲਤ ਦੱਸਿਆ ਹੈ।

ਵਿਦੇਸ਼ ਜਾਣ ਵਾਲਿਆਂ ਨੂੰ ਲੱਗ ਸਕਦਾ ਹੈ ਝਟਕਾ , ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦੀ ਤਿਆਰੀ ਚ ਕੈਨੇਡਾ

ਕੈਨੇਡਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ

Follow Us On

ਕੈਨੇਡਾ (Canada) ਸਰਕਾਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਘਟਾਉਣ ਦੀ ਤਿਆਰੀ ਕਰ ਰਹੀ ਹੈ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਇੱਕ ਸਵਾਲ ਦੇ ਜਵਾਬ ਚ ਕਿਹਾ ਹੈ ਕਿ ਕੈਨੇਡਾ ਦੇਸ਼ ਵਿੱਚ ਰਹਿਣ ਦੀ ਇਜਾਜ਼ਤ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ‘ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾ ਰਹੀ ਹੈ। ਇਸ ਦਾ ਮੁੱਖ ਕਾਰਨ ਪੂਰੀ ਲਗਤਾਰ ਵੱਧ ਰਹੀ ਅਵਾਸ ਦੀ ਕਿੱਲਤ ਦੱਸਿਆ ਹੈ। ਉਨ੍ਹਾਂ ਦੱਸਿਆ ਹੈ ਕਿ ਮੌਜ਼ੂਦਾ ਪ੍ਰਣਾਲੀ ਨਿਅੰਤਰਣ ਤੋਂ ਬਾਹਰ ਦਿੱਖ ਰਹੀ ਹੈ ਜਿਸ ਦੇ ਚੱਲਦੇ ਇਹ ਕਦਮ ਚੁੱਕਿਆ ਜਾ ਸਕਦਾ ਹੈ।

ਦੱਸ ਦਈਏ ਕਿ ਕੈਨੇਡਾ ਸਰਕਾਰ ਕਿਫਾਇਤੀ ਹਾਊਸਿੰਗ ਨੂੰ ਲੈ ਕੇ ਤਿਆਰੀਆਂ ਕਰ ਰਹੀ ਹੈ ਜਿਸ ਦੇ ਚੱਲਦੇ ਮੌਜ਼ੂਦਾ ਸਾਲ ਦੀ ਪਹਿਲੀ ਅਤੇ ਦੂਜੀ ਤਿਮਾਹੀ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ‘ਤੇ ਇੱਕ ਸੰਭਾਵੀ ਕੈਪ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਕੈਨੇਡਾ ‘ਚ ਮਹਿੰਗਾਈ ਦੇ ਕਾਰਨ ਮਕਾਨਾਂ ਦੀ ਉਸਾਰੀ ਵਿੱਚ ਕਮੀ ਦੇਖੀ ਜਾ ਰਹੀ ਹੈ। ਦੂਜੇ ਪਾਸੇ ਪ੍ਰਵਾਸੀਆਂ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਦੇ ਕਾਰਨ ਘਰਾਂ ਦੀ ਮੰਗ ਲਗਾਤਾਰ ਵੱਧ ਰਹੀ ਹੈ। ਇਨ੍ਹਾਂ ਕਾਰਨਾਂ ਨੇ ਕੈਨੇਡਾ ਸਰਕਾਰ ਨੂੰ ਆਪਣੀ ਸਥਿਤੀ ਦਾ ਮੁੜ ਮੁਲਾਂਕਣ ਕਰਨ ਲਈ ਪ੍ਰੇਰਿਤ ਕੀਤਾ ਹੈ।

ਸਰਕਾਰ ਕਰ ਰਹੀ ਅਲੋਚਨਾ ਦਾ ਸਾਮਹਣਾ

ਕੈਨੇਡਾ ਦੀ ਮੌਜ਼ੂਦਾ ਸਰਕਾਰ ਨੂੰ ਇਸ ਤੋਂ ਪਹਿਲਾਂ ਹਾਊਸਿੰਗ ਸਮੱਸਿਆ ਦੇ ਅਢੁੱਕਵੇਂ ਪ੍ਰਬੰਧਨ ਲਈ ਆਲੋਚਨਾ ਦਾ ਸਾਹਮਣਾ ਪਿਆ ਹੈ ਜਿਸ ਦੇ ਚੱਲਦੇ ਵਿਰੋਧੀ ਕੰਜ਼ਰਵੇਟਿਵਾਂ ਨੇ ਚੋਣਾਂ ਵਿੱਚ ਆਪਣੀ ਜ਼ਮੀਨ ਹਾਸਲ ਕੀਤੀ ਹੈ। ਇਸ ਤੋਂ ਪਹਿਲਾਂ ਵੀ ਟਰੂਡੋ ਸਰਕਾਰ ਨੇ ਅਗਸਤ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਵੀਜ਼ਿਆਂ ਤੇ ਪਾਬੰਦੀ ਲਗਾਉਣ ਦਾ ਵਿਚਾਰ ਪੇਸ਼ ਕੀਤਾ ਸੀ, ਪਰ ਅੰਤਿਮ ਫੈਸਲਾ ਲੰਬਿਤ ਸੀ ।