ਅਮਰੀਕਾਂ ‘ਚ 30 ਕਿਲੋ ਕੋਕਿਨ ਸਮੇਤ ਇੰਡੋ-ਕੈਨੇਡੀਅਨ ਔਰਤ ਕਾਬੂ, ਤਰਬੂਜਾਂ ਦੇ ਟਰੱਕ ਰਾਹੀਂ ਕਰਦੀ ਸੀ ਸਪਲਾਈ

Published: 

19 Jan 2024 12:46 PM

Truck Driver Smuggling: ਮੁਲਜ਼ਮ ਓਨਟਾਰੀਓ ਦੀ ਰਹਿਣ ਵਾਲੀ ਹੈ ਅਤੇ ਉਹ ਮੋਂਟਾਨਾ ਬਰਾਡਰ ਤੋਂ ਕੈਨੇਡਾ ਦਾਖਲ ਹੋਣ ਜਾ ਰਹੀ ਸੀ ਜਿਸ ਤੋਂ ਪਹਿਲਾਂ ਕਸਟਮ ਡਿਊਟੀ ਅਧਿਕਾਰੀਆਂ ਨੇ ਉਸ ਨੂੰ ਰੋਕ ਲਿਆ ਅਤੇ ਜਾਂਚ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਉਸ ਗ੍ਰਿਫ਼ਤਾਰ ਕਰ ਲਿਆ। ਜਗਰੂਪ ਨੇ ਅਫਸਰਾਂ ਨੂੰ ਦੱਸਿਆ ਕਿ ਉਹ ਲਗਭਗ ਇੱਕ ਹਫ਼ਤਾ ਪਹਿਲਾਂ ਅਮਰੀਕਾ ਵਿੱਚ ਦਾਖਲ ਹੋਈ ਸੀ।

ਅਮਰੀਕਾਂ ਚ 30 ਕਿਲੋ ਕੋਕਿਨ ਸਮੇਤ ਇੰਡੋ-ਕੈਨੇਡੀਅਨ ਔਰਤ ਕਾਬੂ, ਤਰਬੂਜਾਂ ਦੇ ਟਰੱਕ ਰਾਹੀਂ ਕਰਦੀ ਸੀ ਸਪਲਾਈ

ਸੰਕੇਤਕ ਤਸਵੀਰ

Follow Us On

ਅਮਰੀਕਾ (America) ‘ਚ ਇੰਡੋ-ਕੈਨੇਡੀਅਨ ਟਰੱਕ ਡਰਾਈਵਰ ਔਰਤ ਤੋਂ 30 ਕਿੱਲੋਗ੍ਰਾਮ ਨਸ਼ੀਲ ਕੋਕੀਨ ਬਰਾਮਦ ਕੀਤੀ ਹੈ। ਪੁਲਿਸ ਅਧਿਕਾਰੀ ਨੇ ਸਾਹਮਣੇ ਮੁਲਜ਼ਮ ਨੇ ਇਸ ਨੂੰ ਸਵੀਕਾਰ ਵੀ ਕੀਤਾ ਹੈ। ਮੁਲਜ਼ਮ ਓਨਟਾਰੀਓ ਦੀ ਰਹਿਣ ਵਾਲੀ ਹੈ ਅਤੇ ਉਹ ਮੋਂਟਾਨਾ ਬਰਾਡਰ ਤੋਂ ਕੈਨੇਡਾ ਦਾਖਲ ਹੋਣ ਜਾ ਰਹੀ ਸੀ ਜਿਸ ਤੋਂ ਪਹਿਲਾਂ ਕਸਟਮ ਡਿਊਟੀ ਅਧਿਕਾਰੀਆਂ ਨੇ ਉਸ ਨੂੰ ਰੋਕ ਲਿਆ ਅਤੇ ਜਾਂਚ ਕੀਤੀ। ਇਸ ਤੋਂ ਬਾਅਦ ਪੁਲਿਸ ਨੇ ਉਸ ਗ੍ਰਿਫ਼ਤਾਰ ਕਰ ਲਿਆ।

ਇਸ ਮਾਮਲੇ ‘ਚ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਦਾ ਨਾਂਅ ਕਰਿਸ਼ਮਾ ਕੌਰ ਜਗਰੂਪ (42) ਅਤੇ ਉਹ ਓਨਟਾਰੀਓ ਦੀ ਰਹਿਣ ਵਾਲੀ ਹੈ। ਉਹ ਮੋਂਟਾਨਾ ਬਾਰਡਰ ‘ਤੇ ਕੈਨੇਡਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਉਸ ਸਮੇਂ ਉਸ ਨੂੰ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੇ ਫੜ ਲਿਆ। ਜਗਰੂਪ ਨੇ ਅਫਸਰਾਂ ਨੂੰ ਦੱਸਿਆ ਕਿ ਉਹ ਲਗਭਗ ਇੱਕ ਹਫ਼ਤਾ ਪਹਿਲਾਂ ਅਮਰੀਕਾ ਵਿੱਚ ਦਾਖਲ ਹੋਈ ਸੀ ਅਤੇ ਓਰੇਗਨ ਅਤੇ ਕੈਲੀਫੋਰਨੀਆ ਵਿੱਚ ਸੁਪਰਮਾਰਕੀਟਾਂ ਵਿੱਚ ਡਿਲੀਵਰੀ ਕੀਤੀ ਸੀ।

ਰੋਕਣ ਦੇ ਬਾਵਜੂ਼ਦ ਭਜਾਇਆ ਟਰੱਕ

ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਅਨੁਸਾਰ ਜਦ ਇਹ ਟਰੱਕ ਆਊਟਬਾਉਂਡ ਲੇਨ ਵਿੱਚ ਸਰਹੱਦ ਦੇ ਨੇੜੇ ਪਹੁੰਚਿਆ ਤਾਂ ਕਸਟਮ ਅਤੇ ਬਾਰਡਰ ਪ੍ਰੋਟੈਕਸ਼ਨ ਅਫਸਰਾਂ ਨੇ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਸੀ। ਪਰ ਡਰਾਈਵਰ ਨੇ ਸਿਗਨਲ ਨੂੰ ਨਜ਼ਰਅੰਦਾਜ਼ ਕਰ ਦਿੱਤਾ ਅਤੇ ਆਊਟਬਾਉਂਡ ਬੂਥ ਤੋਂ ਅੱਗੇ ਲੰਘ ਗਈ। ਇਸ ਤੋਂ ਬਾਅਦ ਇਨ੍ਹਾਂ ਅਧਿਕਾਰੀਆਂ ਨੇ ਟਰੱਕ ਦਾ ਪਿੱਛਾ ਕੀਤਾ ਅਤੇ ਥੋੜੀ ਅੱਗੇ ਜਾ ਕੇ ਰੁਕ ਗਈ। ਅਧਿਕਾਰੀਆਂ ਨੇ ਜਦ ਇਨ੍ਹਾਂ ਤਰਬੂਜ ਨਾਲ ਭਰੇ ਟਰੱਕ ਨੂੰ ਰੋਕਿਆਂ ਇਸ ਚੋਂ ਇੱਕ ਪਲਾਸਟਿਕ ਦਾ ਬੈਗ ਦੇਖਿਆ ਜਿਸ ਵਿੱਚ ਲਗਭਗ 30 ਕਿਲੋ ਕੋਕੀਨ ਸੀ।

Exit mobile version