ਫਿਲੀਪੀਨਸ ‘ਚ ਪੰਜਾਬੀ ਨੌਜਵਾਨ ਦੀ ਮੌਤ, ਅਚਾਨਕ ਆਏ ਫੋਨ ਕਾਰਨ ਛਾਇਆ ਮਾਤਮ

Published: 

14 Jan 2024 17:51 PM

ਮਨੀਸ਼ ਕੁਝ ਸਮਾਂ ਪਹਿਲਾਂ ਹੀ ਫਿਲੀਪੀਨਸ ਗਿਆ ਸੀ। ਉਸ ਦੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਮਨੀਸ਼ ਦੀ ਡੈੱਡ ਬਾਡੀ ਨੂੰ ਭਾਰਤ ਲਿਆਂਦਾ ਜਾਵੇ। ਉਸ ਦਾ ਪਰਿਵਾਰ ਚਾਹੁੰਦਾ ਹੈ ਕਿ ਮਨੀਸ਼ ਦਾ ਅੰਤਿਮ ਸਸਕਾਰ ਪੂਰੇ ਰਿਤੀ ਰਿਵਾਜ਼ਾ ਨਾਲ ਕੀਤਾ ਜਾਵੇ। ਮਨੀਸ਼ ਸਿੰਘਲਾ ਦੀ ਭੈਣ ਨੇ ਦੱਸਿਆ ਕਿ ਰੋਜ ਹੀ ਉਸ ਦੇ ਭਰਾ ਦਾ ਫੋਨ ਆਉਂਦਾ ਸੀ, ਪਰ ਅੱਜ ਸਵੇਰੇ ਜੋ ਫੋਨ ਆਇਆ ਉਸ ਨੇ ਸਾਡਾ ਸਭ ਕੁਝ ਖਤਮ ਕਰ ਦਿੱਤਾ।

ਫਿਲੀਪੀਨਸ ਚ ਪੰਜਾਬੀ ਨੌਜਵਾਨ ਦੀ ਮੌਤ, ਅਚਾਨਕ ਆਏ ਫੋਨ ਕਾਰਨ ਛਾਇਆ ਮਾਤਮ
Follow Us On

ਸਮਾਣਾ (Samana) ਦੇ ਕੇਸਵ ਨਗਰ ‘ਚ ਰਹਿਣ ਵਾਲੇ ਮਨੀਸ਼ ਸਿੰਘਲਾ ਦੋ ਮਹਿਨਾ ਪਹਿਲਾਂ ਹੀ ਆਪਣੇ ਪਰਿਵਾਰ ਦੀ ਖੁਸਹਾਲੀ ਦੇ ਲਈ ਫਿਲੀਪੀਨਸ ਦੇ ਵਿੱਚ ਰੋਜ਼ਗਾਰ ਵਾਸਤੇ ਗਿਆ ਸੀ, ਪਰ ਅੱਜ ਅਚਾਨਕ ਉਸ ਦੀ ਮੌਤ ਹੋ ਗਈ। ਮਨੀਸ਼ ਕੁਝ ਸਮਾਂ ਪਹਿਲਾਂ ਹੀ ਫਿਲੀਪੀਨਸ ਗਿਆ ਸੀ। ਉਸ ਦੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਮਨੀਸ਼ ਦੀ ਡੈੱਡ ਬਾਡੀ ਨੂੰ ਭਾਰਤ ਲਿਆਂਦਾ ਜਾਵੇ। ਉਸ ਦਾ ਪਰਿਵਾਰ ਚਾਹੁੰਦਾ ਹੈ ਕਿ ਮਨੀਸ਼ ਦਾ ਅੰਤਿਮ ਸਸਕਾਰ ਪੂਰੇ ਰਿਤੀ ਰਿਵਾਜ਼ਾ ਨਾਲ ਕੀਤਾ ਜਾਵੇ।

ਦੱਸ ਦਈਏ ਕਿ ਅੱਜ ਸਵੇਰੇ ਫਿਲੀਪੀਨਸ ਤੋਂ ਮਨੀਸ਼ ਸਿੰਘਲਾ ਦੀ ਮਾਂ ਨੂੰ ਫੋਨ ਆਉਂਦਾ ਹੈ ਕਿ ਉਸਦੀ ਤਬੀਅਤ ਖ਼ਰਾਬ ਹੋ ਗਈ ਹੈ। ਉਸ ਤੋਂ ਬਾਅਦ 15-20 ਮਿੰਟ ਤੋਂ ਬਾਅਦ ਖ਼ਬਰ ਆਉਂਦੀ ਹੈ ਕਿ ਮਨੀਸ਼ ਦੀ ਉਥੇ ਮੌਤ ਹੋ ਗਈ ਹੈ। ਇਸ ਮੌਤ ਦੀ ਸੂਚਨਾ ਮਿਲਣ ਦੇ ਬਾਅਦ ਪੂਰੇ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਹੈ। ਮਨੀਸ਼ ਦੇ ਪਿਤਾ ਦੀ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਹ ਪਰਿਵਾਰ ਦਾ ਇਕਲੋਤਾ ਪੁੱਤ ਸੀ। ਉਹ ਹੀ ਪਰਿਵਾਰ ਦਾ ਪਾਲਣ ਪੋਸਣ ਕਰਦਾ ਸੀ ਲੇਕਿਨ ਪਰਿਵਾਰ ਦੀ ਖੁਸਹਾਲੀ ਦੇ ਲਈ ਫਿਲੀਪੀਨਸ ਰੋਜ਼ਗਾਰ ਲਈ ਗਿਆ ਸੀ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਨੂੰ ਕੁਝ ਹੋਰ ਮਨਜ਼ੂਰ ਸੀ, ਅਚਾਨਕ ਉਸ ਦੇ ਦਰਦ ਹੋਇਆ ਔਰ ਕੁਝ ਹੀ ਮਿੰਟਾਂ ਵਿੱਚ ਉਸ ਦੀ ਉਥੇ ਮੌਤ ਹੋ ਗਈ।

ਪਰਿਵਾਰਕ ਮੈਂਬਰਾਂ ਦੀ ਅਪੀਲ

ਇਸ ਸੂਚਨਾ ਮਿਲਣ ਦੇ ਬਾਅਦ ਪੂਰੇ ਇਲਾਕੇ ਦੇ ਵਿੱਚ ਮਾਯੂਸੀ ਹੈ। ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਹੈ ਕਿ ਉਸਦੀ ਡੈਡ ਬੋਡੀ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਇਆ ਜਾ ਸਕੇ ਤਾਂ ਕਿ ਅਸੀਂ ਆਪਣੇ ਹਿੰਦੂ ਸੰਸਕ੍ਰਿਤੀ ਦੇ ਮੁਤਾਬਿਕ ਉਸ ਦਾ ਅੰਤਿਮ ਸੰਸਕਾਰ ਕਰ ਸਕੀਏ। ਮਨੀਸ਼ ਸਿੰਘਲਾ ਦੀ ਭੈਣ ਨੇ ਦੱਸਿਆ ਕਿ ਰੋਜ ਹੀ ਉਸ ਦੇ ਭਰਾ ਦਾ ਫੋਨ ਆਉਂਦਾ ਸੀ, ਪਰ ਅੱਜ ਸਵੇਰੇ ਜੋ ਫੋਨ ਆਇਆ ਉਸ ਨੇ ਸਾਡਾ ਸਭ ਕੁਝ ਖਤਮ ਕਰ ਦਿੱਤਾ।

Exit mobile version