Toll Plaza: ਸਮਾਣਾ-ਪਟਿਆਲਾ ਸੜਕ ‘ਤੇ ਬਣਿਆ ਟੋਲ ਪਲਾਜ਼ਾ ਹੋਵੇਗਾ ਬੰਦ, ਲੋਕਾਂ ਨੂੰ ਮਿਲੇਗੀ ਰਾਹਤ
Punjab Toll Plaza: ਅੱਜ ਪੰਜਾਬ ਦਾ ਇੱਕ ਹੋਰ ਟੋਲ ਪਲਾਜ਼ਾ ਬੰਦ ਹੋਵੇਗਾ। ਬੀਤੇ ਦਿਨੀਂ ਖੁਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਟਵੀਟ ਕਰ ਦੱਸਿਆ ਸੀ ਕਿ ਉਹ ਸਮਾਣਾ-ਪਟਿਆਲਾ ਸੜਕ 'ਤੇ ਬਣੇ ਟੋਲ ਪਲਾਜ਼ਾ ਨੂੰ ਬੰਦ ਕਰਵਾਉਣਗੇ।

ਸੰਕੇਤਿਕ ਤਸਵੀਰ
Punjab Toll Plaza: ਪੰਜਾਬ ਦਾ ਇੱਕ ਹੋਰ ਟੋਲ ਪਲਾਜ਼ਾ ਬੰਦ ਹੋਣ ਜਾ ਰਿਹਾ ਹੈ। ਸਮਾਣਾ-ਪਟਿਆਲਾ ਸੜਕ ‘ਤੇ ਪਿੰਡ ਚੁਪਕੀ ਨੇੜੇ ਬਣੇ ਟੋਲ ਪਲਾਜ਼ਾ (Toll Plaza) ਨੂੰ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਬੰਦ ਕਰਵਾਉਣਗੇ। ਇਸ ਟੋਲ ਪਲਾਜ਼ਾ ਦੀ ਮਿਆਦ 31 ਮਾਰਚ 2022 ਦੀ ਖਤਮ ਹੋ ਚੁੱਕੀ ਹੈ ਪਰ ਕਸਬਾ ਘੱਗਾ ਨੇੜੇ ਨਵੀਂ ਸੜਕ ਬਣਾਏ ਜਾਣ ਨੂੰ ਲੈ ਕੇ 22 ਅਕਤੂਬਰ 2022 ਤੱਕ ਇਸ ਟੋਲ ਪਲਾਜਾ ਦਾ ਵਾਧਾ ਕੰਪਨੀ ਨੂੰ ਮਿਲ ਗਿਆ ਹੈ। ਪਰ ਕਾਨੂੰਨੀ ਦਿਕਤਾਂ ਪੈਣ ਕਾਰਨ ਇਹ ਟੋਲ ਪਲਾਜ਼ਾ ਬੰਦ ਨਹੀਂ ਹੋ ਸਕਿਆ।