MP ਰਵਨੀਤ ਬਿੱਟੂ ਦੇ ਘਰ ਚੱਲੀ ਗੋਲੀ, ਗੰਨਮੈਨ ਦੀ ਮੌਕੇ ‘ਤੇ ਮੌਤ

Updated On: 

20 Jan 2024 10:25 AM

Ravneet Bittu Gunman Death: ਲੁਧਿਆਣਾ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਗੰਨਮੈਨ ਦੀ ਸ਼ੱਕੀ ਹਾਲਾਤਾਂ 'ਚ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਪੁਲਿਸ ਮੁਤਾਬਕ ਇਹ ਗੋਲੀ ਉਸ ਦੇ ਖੁਦ ਦੀ ਬੰਦੂਕ ਤੋਂ ਹੀ ਚੱਲੀ ਹੈ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜੁੱਟ ਗਈ ਹੈ। ਗੰਨਮੈਨ ਯੂਪੀ ਦੇ ਮੁਜੱਫਰਪੁਰ ਦਾ ਰਹਿਣ ਵਾਲਾ ਸੀ।

MP ਰਵਨੀਤ ਬਿੱਟੂ ਦੇ ਘਰ ਚੱਲੀ ਗੋਲੀ, ਗੰਨਮੈਨ ਦੀ ਮੌਕੇ ਤੇ ਮੌਤ

ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ

Follow Us On

ਲੁਧਿਆਣਾ (Ludhiana) ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਗੰਨਮੈਨ ਦੀ ਸ਼ੱਕੀ ਹਾਲਾਤਾਂ ‘ਚ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਪੁਲਿਸ ਮੁਤਾਬਕ ਇਹ ਗੋਲੀ ਉਸ ਦੇ ਖੁਦ ਦੀ ਬੰਦੂਕ ਤੋਂ ਹੀ ਚੱਲੀ ਹੈ। ਪੁਲਿਸ ਨੇ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜੁੱਟ ਗਈ ਹੈ। ਗੰਨਮੈਨ ਯੂਪੀ ਦੇ ਮੁਜੱਫਰਪੁਰ ਦਾ ਰਹਿਣ ਵਾਲਾ ਸੀ। ਦੇਰ ਰਾਤ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚੇ ਸਨ ਅਤੇ ਇਨ੍ਹਾਂ ਮੌਜੂਦ ਸੁਰੱਖਿਆ ਮੁਲਾਜ਼ਮਾਂ ਤੋਂ ਪੁੱਛਗਿੱਛ ਵੀ ਕੀਤੀ ਹੈ।

ਐਸਐਚਓ ਵਿਜੇ ਕੁਮਾਰ ਨੇ ਜਾਣਕਾਰੀ ਦਿੱਤੀ ਹੈ ਕਿ ਗੰਨਮੈਨ ਦੀ ਖੁਦ ਪਿਸਤੌਲ ਤੋਂ ਚੱਲੀ ਹੋਈ ਲੱਗ ਰਹੀ ਹੈ ਅਤੇ ਮਾਮਲਾ ਅਜੇ ਵੀ ਸ਼ੱਕੀ ਹੈ। ਮੁੱਢਲੀ ਜਾਂਚ ਤੋਂ ਅਤੇ ਤੱਕ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਪੁਲਿਸ ਦਾ ਅੰਦਾਜ਼ਾ ਹੈ ਕਿ ਸਿਪਾਹੀ ਆਪਣੀ ਪਿਸਤੌਲ ਸਾਫ਼ ਕਰ ਰਿਹਾ ਸੀ ਉਸ ਸਮੇਂ ਇਹ ਗੋਲੀ ਚੱਲ ਹੋ ਸਕਦੀ ਹੈ। ਪੁਲਿਸ ਨੇ ਦੱਸਿਆ ਹੈ ਕਿ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਪੋਸਟਮਾਰਟਮ ਤੇ ਫੋਰੈਂਸਿਕ ਜਾਂਚ ਰਿਪੋਰਟ ਤੋਂ ਬਾਅਦ ਪੂਰਾ ਮਾਮਲਾ ਸਾਹਮਣੇ ਆਵੇਗਾ।

ਘਰ ਮੌਜ਼ੂਦ ਨਹੀਂ ਸਨ ਬਿੱਟੂ

ਦੱਸਿਆ ਜਾ ਰਿਹਾ ਹੈ ਕਿ ਹਾਦਸੇ ਸਮੇਂ ਸੰਸਦ ਮੈਂਬਰ ਰਨਵੀਤ ਬਿੱਟੂ ਕੋਠੀ ‘ਚ ਮੌਜੂਦ ਨਹੀਂ ਸਨ। ਉਸ ਸਮੇਂ ਉਹ ਕਿਸੇ ਪਾਰਟੀ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਗਏ ਹੋਏ ਸਨ। ਉਨ੍ਹਾਂ ਦੇ ਸੁਰੱਖਿਆ ਮੁਲਾਜ਼ਮਾਂ ਨੇ ਹੀ ਉਨ੍ਹਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ। ਹਾਦਸੇ ਦੇ ਸਮੇਂ ਹੋਰ ਸੁਰੱਖਿਆ ਕਰਮਚਾਰੀ ਵੀ ਉਨ੍ਹਾਂ ਦੇ ਇਸ ਘਰ ਚ ਮੌਜ਼ੂਦ ਸਨ।

ਪੋਸਟਮਾਰਟਮ ਲਈ ਭੇਜੀ ਲਾਸ਼

ਜਿਵੇਂ ਕੀ ਪਹਿਲਾਂ ਹੀ ਦੱਸਿਆ ਹੈ ਕਿ ਪੁਲਿਸ ਨੇ ਅਜੇ ਤੱਕ ਕਿਸੇ ਅਧਿਕਾਰੀ ਨੇ ਇਸ ਮਾਮਲੇ ‘ਚ ਗੋਲੀ ਚੱਲਣ ਦਾ ਕਾਰਨ ਸਪੱਸ਼ਟ ਨਹੀਂ ਕੀਤਾ ਹੈ। ਗੋਲੀ ਕਿਸ ਕਾਰਨ ਚੱਲ ਹੈ ਜਾਂ ਚਲਾਈ ਗਈ ਹੈ ਇਹ ਅਜੇ ਵੀ ਜਾਂਚ ਦਾ ਵਿਸ਼ਾ ਬਣਿਆ ਹੋਇਆ ਹੈ। ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਦੀ ਜਾਣਕਾਰੀ ਮੁਤਾਬਕ ਕਿ ਗੋਲੀ ਸੁਰੱਖਿਆ ਕਰਮੀ ਦੀ ਗਰਦਨ ਵਿੱਚ ਲੱਗੀ ਅਤੇ ਗਰਦਨ ਵਿੱਚੋਂ ਦੀ ਲੰਘ ਕੇ ਉਸ ਦੇ ਸਿਰ ਵਿੱਚੋਂ ਲੰਘ ਗਈ। ਹਸਪਤਾਲ ‘ਚ ਡਾਕਟਰਾਂ ਵੱਲੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।