ਪਾਕਿਸਤਾਨੀ ਔਰਤ ਨੇ ਦਿੱਤਾ ਲੁਧਿਆਣਾ ‘ਚ ਬੱਚੀ ਨੂੰ ਜਨਮ, ਸਮਝੌਤਾ ਐਕਸਪ੍ਰੈਸ ‘ਚ ਕਰ ਰਹੀ ਸੀ ਸਫ਼ਰ

Updated On: 

13 Jan 2024 13:21 PM

ਮੈਰਿਸ਼ ਵੱਲੋਂ ਇਸ ਬੱਚੀ ਨੂੰ ਪਾਕਿਸਤਾਨ ਦੇ ਵਿੱਚ ਹੀ ਜਨਮ ਦਿੱਤਾ ਜਾਣਾ ਸੀ ਤਾਂ ਕਿ ਉਸ ਦੀ ਨਾਗਰਿਕਤਾ ਨਾ ਬਦਲੇ, ਪਰ ਹਾਲਾਤਾਂ ਨੂੰ ਦੇਖਦੇ ਹੋਏ ਹਸਪਤਾਲ ਵੱਲੋਂ ਉਸ ਦੀ ਡਿਲੀਵਰੀ ਕੀਤੀ ਗਈ ਹੈ। ਸਿਵਿਲ ਹਸਪਤਾਲ ਦੀ ਐਸਐਮਓ ਨੇ ਦੱਸਿਆ ਕਿ ਬੱਚਾ ਤੇ ਮਾਂ ਦੋਵੇਂ ਸੁਰੱਖਿਅਤ ਹਨ।

ਪਾਕਿਸਤਾਨੀ ਔਰਤ ਨੇ ਦਿੱਤਾ ਲੁਧਿਆਣਾ ਚ ਬੱਚੀ ਨੂੰ ਜਨਮ, ਸਮਝੌਤਾ ਐਕਸਪ੍ਰੈਸ ਚ ਕਰ ਰਹੀ ਸੀ ਸਫ਼ਰ

ਪਾਕਿਸਤਾਨੀ ਔਰਤ ਨੇ ਦਿੱਤਾ ਲੁਧਿਆਣਾ 'ਚ ਬੱਚੀ ਨੂੰ ਜਨਮ

Follow Us On

ਪਾਕਿਸਤਾਨ (Pakistan) ਦੀ ਰਹਿਣ ਵਾਲੀ ਮਹਵਿਸ਼ ਨੇ ਲੁਧਿਆਣਾ ਦੇ ਸਿਵਲ ਹਸਪਤਾਲ ‘ਚ ਇੱਕ ਬੱਚੀ ਨੂੰ ਜਨਮ ਦਿੱਤਾ ਹੈ। ਮੈਰਿਸ਼ ਆਗਰਾ ਤੋਂ ਲਾਹੌਰ ਸਮਝੌਤਾ ਐਕਸਪ੍ਰੈਸ ਟਰੇਨ ਦੇ ਵਿੱਚ ਜਾ ਰਹੀ ਸੀ ਤਾਂ ਜਦੋਂ ਉਹ ਲੁਧਿਆਣਾ ਨੇੜੇ ਪਹੁੰਚੀ ਤਾਂ ਉਸ ਦੇ ਦਰਦ ਹੋਣ ਲੱਗ ਗਈ। ਇਸ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਸਿਵਿਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਨੇ ਇੱਕ ਬੱਚੀ ਨੂੰ ਜਨਮ ਦਿੱਤਾ। ਇਥੇ ਇਹ ਵੀ ਦੱਸ ਦਈਏ ਕਿ ਮਹਵਿਸ਼ ਵੱਲੋਂ ਇਸ ਬੱਚੀ ਨੂੰ ਪਾਕਿਸਤਾਨ ਦੇ ਵਿੱਚ ਹੀ ਜਨਮ ਦਿੱਤਾ ਜਾਣਾ ਸੀ ਤਾਂ ਕਿ ਉਸ ਦੀ ਨਾਗਰਿਕਤਾ ਨਾ ਬਦਲੇ, ਪਰ ਹਾਲਾਤਾਂ ਨੂੰ ਦੇਖਦੇ ਹੋਏ ਹਸਪਤਾਲ ਵੱਲੋਂ ਉਸ ਦੀ ਡਿਲੀਵਰੀ ਕੀਤੀ ਗਈ ਹੈ। ਸਿਵਿਲ ਹਸਪਤਾਲ ਦੀ ਐਸਐਮਓ ਨੇ ਦੱਸਿਆ ਕਿ ਬੱਚਾ ਤੇ ਮਾਂ ਦੋਵੇਂ ਸੁਰੱਖਿਅਤ ਹਨ। ਇਸ ਨਵੀਂ ਜੰਮੀ ਧੀ ਦਾ ਨਾਂਅ ਸਰਹੱਦ ਰੱਖਣ ਜਾ ਰਹੇ ਹਨ।

ਉਧਰ ਮੀਡੀਆ ਨਾਲ ਗੱਲਬਾਤ ਕਰਦੀਆ ਐਸਐਮਓ ਮਨਦੀਪ ਸਿੱਧੂ ਤੇ ਡਾਕਟਰ ਰੁਚੀ ਸਿੰਗਲਾ ਨੇ ਦੱਸਿਆ ਕਿ ਮਹਵਿਸ਼ ਨਾਂਅ ਦੀ 32 ਸਾਲਾਂ ਲੜਕੀ ਕੱਲ 9:30 ਵਜੇ ਦੇ ਕਰੀਬ ਸਿਵਲ ਹਸਪਤਾਲ ਆਈ ਸੀ ਜਿਸ ਨੂੰ ਸੰਵੇਦਨਾ ਟਰੱਸਟ ਦੀ ਟੀਮ ਵੱਲੋਂ ਲੁਧਿਆਣਾ ਰੇਲਵੇ ਸਟੇਸ਼ਨ ਤੋਂ ਲਿਆਂਦਾ ਗਿਆ ਸੀ ਕਿਹਾ ਕਿ ਇਹ ਔਰਤ ਆਗਰਾ ਤੋਂ ਲਾਹੌਰ ਦੇ ਲਈ ਜਾ ਰਹੀ ਸੀ। ਅਚਾਨਕ ਇਸ ਦੇ ਲੀਕੇਜ ਹੋਣ ਲੱਗ ਗਈ ਜਿਸ ਤੋਂ ਬਾਅਦ ਇਸ ਨੂੰ ਹਸਪਤਾਲ ਲਿਆਂਦਾ ਗਿਆ। ਇਸ ਦੀ ਡਿਲੀਵਰੀ ਦੌਰਾਨ ਇਸ ਨੇ ਬੱਚੀ ਨੂੰ ਜਨਮ ਦਿੱਤਾ ਕਿਹਾ ਕਿ ਮਾਂ ਅਤੇ ਬੱਚੀ ਦੋਵੇਂ ਸੁਰੱਖਿਅਤ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਨਾਗਰਿਕਤਾ ਨਾ ਬਦਲੇ ਇਸ ਲਈ ਮੈਰਿਸ਼ ਵੱਲੋਂ ਉਨ੍ਹਾਂ ਨੂੰ ਡਿਲੀਵਰੀ ਦੇ ਲਈ ਰੋਕਿਆ ਜਾ ਰਿਹਾ ਸੀ, ਪਰ ਹਾਲਾਤਾਂ ਨੂੰ ਦੇਖਦੇ ਹੋਏ ਇਲਾਜ ਜਰੂਰੀ ਸੀ।

ਸਮਝੌਤਾ ਐਕਸਪ੍ਰੈਸ ‘ਚ ਜਾ ਰਹੇ ਸਨ ਲਾਹੌਰ

ਉਧਰ ਸੰਵੇਦਨਾ ਟਰੱਸਟ ਦੇ ਮੁਖੀ ਜੱਜਪ੍ਰੀਤ ਨੇ ਕਿਹਾ ਕਿ ਕੱਲ ਉਹਨਾਂ ਨੂੰ 9:30 ਵਜੇ ਦੇ ਕਰੀਬ ਸੂਚਨਾ ਮਿਲੀ ਸੀ ਕਿ ਢੰਡਾਰੀ ਨੇੜੇ ਟ੍ਰੇਨ ਦੇ ਵਿੱਚ ਇੱਕ ਲੜਕੀ ਦੀ ਹਾਲਤ ਖਰਾਬ ਹੈ। ਇਸ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਲਿਆਂਦਾ ਗਿਆ ਤਾਂ ਉਸ ਨੇ ਬੱਚੀ ਨੂੰ ਜਨਮ ਦਿੱਤਾ ਹੈ। ਉਨ੍ਹਾਂ ਕਿਹਾ ਉਹ ਕਰਾਚੀ ਪਾਕਿਸਤਾਨ ਦੀ ਰਹਿਣ ਵਾਲੀ ਹੈ ਅਤੇ ਸਮਝੌਤਾ ਐਕਸਪ੍ਰੈਸ ਦੇ ਜਰੀਏ ਲਾਹੌਰ ਜਾ ਰਹੀ ਸੀ। ਉਸ ਦੀ ਹਾਲਤ ਵਿਗੜਨ ਕਾਰਨ ਉਸ ਨੂੰ ਸਿਵਿਲ ਹਸਪਤਾਲ ਲਿਆਂਦਾ ਗਿਆ ਸੀ।