ਪਨਾਮਾ ਦੇ ਜੰਗਲਾਂ 'ਚ ਲਾਪਤਾ ਪੰਜਾਬੀ ਨੌਜਵਾਨ: ਡਿੰਕੀ ਰਾਹੀਂ ਜਾ ਰਿਹਾ ਸੀ ਅਮਰੀਕਾ; ਏਜੰਟ ਨੇ 45 ਲੱਖ ਦੀ ਕੀਤੀ ਠੱਗੀ | Punjabi Youngster Missing in Panama Jungles Know in Punjabi Punjabi news - TV9 Punjabi

ਪਨਾਮਾ ਦੇ ਜੰਗਲਾਂ ‘ਚ ਲਾਪਤਾ ਪੰਜਾਬੀ ਨੌਜਵਾਨ: ਡਿੰਕੀ ਰਾਹੀਂ ਜਾ ਰਿਹਾ ਸੀ ਅਮਰੀਕਾ; ਏਜੰਟ ਨੇ 45 ਲੱਖ ਦੀ ਕੀਤੀ ਠੱਗੀ

Updated On: 

11 Jan 2024 13:16 PM

ਪਨਾਮਾ ਦੇ ਜੰਗਲਾਂ ਵਿੱਚ ਇੱਕ ਨੌਜਵਾਨ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰਦਾਸਪੁਰ ਦੇ ਪਿੰਡ ਪੰਧੇਰ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਜਗਮੀਤ ਸਿੰਘ ਬਚਪਨ ਤੋਂ ਹੀ ਉਨ੍ਹਾਂ ਦੇ ਨਾਲ ਰਹਿੰਦਾ ਸੀ। ਜਗਮੀਤ ਨੇ ਐਮਬੀਏ ਕੀਤੀ ਹੋਈ ਸੀ ਅਤੇ ਆਪਣੇ ਸੁਨਿਹਰੀ ਭਵਿੱਖ ਲਈ ਵਿਦੇਸ਼ ਜਾਣਾ ਚਾਹੁੰਦਾ ਸੀ।

ਪਨਾਮਾ ਦੇ ਜੰਗਲਾਂ ਚ ਲਾਪਤਾ ਪੰਜਾਬੀ ਨੌਜਵਾਨ: ਡਿੰਕੀ ਰਾਹੀਂ ਜਾ ਰਿਹਾ ਸੀ ਅਮਰੀਕਾ; ਏਜੰਟ ਨੇ 45 ਲੱਖ ਦੀ ਕੀਤੀ ਠੱਗੀ
Follow Us On

ਪਠਾਨਕੋਟ ਦੇ ਇੱਕ ਨੌਜਵਾਨ ਦੇ ਪਨਾਮਾ ਦੇ ਜੰਗਲਾਂ ਵਿੱਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਅਮਰੀਕਾ ਜਾਣਾ ਚਾਹੰਦਾ ਸੀ। ਟਰੈਵਲ ਏਜੰਟ ਨੇ 45 ਲੱਖ ਰੁਪਏ ਲੈ ਕੇ ਭੇਜਣ ਦੀ ਗੱਲ ਕਹੀ ਸੀ। ਲਾਪਤਾ ਨੌਜਵਾਨ ਨੇ ਐਮ.ਬੀ.ਏ. ਕੀਤੀ ਹੋਈ ਸੀ। ਇੱਥੇ ਦੱਸ ਦਈਏ ਕਿ ਨੌਜਵਾਨ ਨੇ ਪਿੱਛਲੇ ਮਹੀਨੇ ਆਖਰੀ ਬਾਰ ਗੱਲਬਾਤ ਕੀਤੀ ਸੀ। ਜਿਸ ਤੋਂ ਬਾਅਦ ਪਰਿਵਾਰ ਦਾ ਨੌਜਵਾਨ ਨਾਲ ਕੋਈ ਵੀ ਸੰਪਰਕ ਨਹੀਂ ਹੋਇਆ। ਪਰਿਵਾਰ ਦੀ ਸ਼ਿਕਾਇਤ ‘ਤੇ ਟਰੈਵਲ ਏਜੰਟ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਨੌਜਵਾਨ ਪਠਾਨਕੋਟ ਦੇ ਭਾਰਤ ਨਗਰ ਇਲਾਕੇ ਦਾ ਰਹਿਣ ਵਾਲਾ ਸੀ।

ਸੁਨਿਹਰੀ ਭਵਿੱਖ ਲਈ ਜਾਣਾ ਚਾਹੁੰਦਾ ਸੀ ਵਿਦੇਸ਼

ਗੁਰਦਾਸਪੁਰ ਦੇ ਪਿੰਡ ਪੰਧੇਰ ਦੇ ਰਹਿਣ ਵਾਲੇ ਜੋਗਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਜਗਮੀਤ ਸਿੰਘ ਬਚਪਨ ਤੋਂ ਹੀ ਉਨ੍ਹਾਂ ਦੇ ਨਾਲ ਰਹਿੰਦਾ ਸੀ। ਜਗਮੀਤ ਨੇ ਐਮਬੀਏ ਕੀਤੀ ਹੋਈ ਸੀ ਅਤੇ ਆਪਣੇ ਸੁਨਿਹਰੀ ਭਵਿੱਖ ਲਈ ਵਿਦੇਸ਼ ਜਾਣਾ ਚਾਹੁੰਦਾ ਸੀ, ਜਿਸ ਕਾਰਨ ਉਸ ਨੇ ਆਪਣੇ ਇੱਕ ਜਾਣਕਾਰ ਟਰੈਵਲ ਏਜੰਟ ਪਰਮਿੰਦਰ ਸਿੰਘ ਅਤੇ ਉਸ ਦੀ ਪਤਨੀ ਬਲਵਿੰਦਰ ਕੌਰ ਨਾਲ ਸੰਪਰਕ ਕੀਤਾ ਹੈ ਅਤੇ ਉਸ ਨੂੰ 45 ਲੱਖ ਰੁਪਏ ਵਿੱਚ ਅਮਰੀਕਾ ਭੇਜਣ ਦੀ ਗੱਲ ਚੱਲ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਨਵੰਬਰ ਵਿੱਚ ਇਥੋਂ ਚਲਾ ਗਿਆ ਸੀ ਅਤੇ ਹੁਣ ਜਨਵਰੀ ਦਾ ਮਹੀਨਾ ਸ਼ੁਰੂ ਹੋ ਗਿਆ ਹੈ ਪਰ ਹੁਣ ਤੱਕ ਉਸ ਦੇ ਪੁੱਤਰ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਹੈ, ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਪਨਾਮਾ ਦੇ ਜੰਗਲਾਂ ਵਿੱਚ ਲਾਪਤਾ ਹੋ ਗਿਆ ਹੈ।

ਪੁੱਤਰ ਨਾਲ ਪਰਿਵਾਰਕ ਮੈਂਬਰਾਂ ਦੀ ਆਖਰੀ ਵਾਰ ਪਿਛਲੇ ਮਹੀਨੇ ਗੱਲ ਹੋਈ ਸੀ, ਫਿਰ ਮੁੜ ਗੱਲਬਾਤ ਨਾ ਹੋਣ ਕਾਰਨ ਪਰਿਵਾਰਕ ਮੈਂਬਰਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਜਿਸ ਦੇ ਚੱਲਦਿਆਂ ਪਠਾਨਕੋਟ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਜੋਗਿੰਦਰ ਸਿੰਘ ਨੇ ਦੱਸਿਆ ਕਿ ਟਰੈਵਲ ਏਜੰਟ ਉਨ੍ਹਾਂ ਦੇ ਭਤੀਜੇ ਨੂੰ 1 ਦਸੰਬਰ ਨੂੰ ਆਪਣੇ ਨਾਲ ਦਿੱਲੀ ਲੈ ਗਿਆ ਅਤੇ ਉਨ੍ਹਾਂ ਦੇ ਭਤੀਜੇ ਨੂੰ ਸਿੱਧਾ ਅਮਰੀਕਾ ਭੇਜਣ ਲਈ ਕਿਹਾ। ਇਸ ‘ਤੇ 45.50 ਲੱਖ ਰੁਪਏ ਖਰਚ ਹੋਣਗੇ। 3 ਦਸੰਬਰ ਨੂੰ ਉਨ੍ਹਾਂ ਨੂੰ 15 ਲੱਖ ਰੁਪਏ, ਜ਼ਰੂਰੀ ਦਸਤਾਵੇਜ਼ ਅਤੇ ਪਾਸਪੋਰਟ ਦਿੱਤਾ ਗਿਆ। 14 ਦਸੰਬਰ ਨੂੰ ਉਨ੍ਹਾਂ ਦੇ ਭਤੀਜੇ ਨੇ ਫੋਨ ਕਰਕੇ ਦੱਸਿਆ ਕਿ ਏਜੰਟ ਨੇ ਉਸ ਨੂੰ ਕੋਲੰਬੀਆ ਤੋਂ ਪਨਾਮਾ ਰਾਹੀਂ ਅਮਰੀਕਾ ਭੇਜਣਾ ਹੈ।

600 ਲੋਕਾਂ ਦਾ ਗਰੁੱਪ ਸੀ

ਇਸ ‘ਤੇ ਉਨ੍ਹਾਂ ਨੇ ਏਜੰਟ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਮੁੰਡੇ ਨੂੰ ਜੰਗਲਾਂ ਰਾਹੀਂ ਨਾ ਭੇਜੇ, ਤੁਸੀਂ ਸਾਡੇ ਮੁੰਡੇ ਨੂੰ ਵਾਪਸ ਭੇਜ ਦਿਓ, ਏਜੰਟ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਚਾਰ-ਪੰਜ ਦਿਨਾਂ ਵਿਚ ਜਗਮੀਤ ਸਿੰਘ ਅਮਰੀਕਾ ਪਹੁੰਚ ਜਾਵੇਗਾ, ਪਰ ਉਸ ਤੋਂ ਬਾਅਦ ਉਸ ਦਾ ਜਗਮੀਤ ਨਾਲ ਕੋਈ ਸੰਪਰਕ ਨਹੀਂ ਹੋਇਆ। ਉਨ੍ਹਾਂ ਨੇ ਕੁਝ ਦਿਨ ਪਹਿਲਾਂ ਜਗਮੀਤ ਨਾਲ ਗਏ ਮੁੰਡੀਆਂ ਨਾਲ ਗੱਲ ਕੀਤੀ। ਮੁੰਡੀਆਂ ਨੇ ਦੱਸਿਆ ਕਿ ਉਨ੍ਹਾਂ ਦਾ 600 ਲੋਕਾਂ ਦਾ ਗਰੁੱਪ ਪਨਾਮਾ ਦੇ ਜੰਗਲਾਂ ‘ਚ ਗਿਆ ਸੀ। ਹਰ ਕੋਈ ਇਧਰ-ਉਧਰ ਚਲਾ ਗਿਆ ਹੈ। ਜਦੋਂ ਉਨ੍ਹਾਂ ਨੇ ਏਜੰਟ ਨਾਲ ਸੰਪਰਕ ਕੀਤਾ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਪਨਾਮਾ ਦੇ ਜੰਗਲਾਂ ‘ਚ ਲਾਪਤਾ ਹੋ ਗਿਆ ਹੈ ।

ਇਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ

ਪੀੜਤ ਪਰਿਵਾਰ ਨੇ ਦੱਸਿਆ ਕਿ 9 ਜਨਵਰੀ ਮੰਗਲਵਾਰ ਨੂੰ ਉਨ੍ਹਾਂ ਨੇ ਐੱਸਐੱਸਪੀ ਪਠਾਨਕੋਟ ਨੂੰ ਸ਼ਿਕਾਇਤ ਕੀਤੀ ਸੀ ਕਿ ਏਜੰਟਵਿਦੇਸ਼ ਜਾਣ ਲਈ ਗਾਜ਼ੀਆਬਾਦ ਤੋਂ ਨਵਾਂ ਪਾਸਪੋਰਟ ਜਾਰੀ ਕਰਵਾਇਆ ਸੀ। ਪੁਲਿਸ ਅਧਿਕਾਰੀਆਂ ਨੇ ਪਰਮਿੰਦਰ ਸਿੰਘ ਅਤੇ ਬਲਵਿੰਦਰ ਕੌਰ ਵਾਸੀ ਮੁਹੱਲਾ ਸਿੰਘਪੁਰਾ ਕਾਹਨੂੰਵਾਨ ਜ਼ਿਲ੍ਹਾ ਗੁਰਦਾਸਪੁਰ ਦੇ ਖ਼ਿਲਾਫ਼ 346, 420, 24 ਇਮੀਗ੍ਰੇਸ਼ਨ ਐਕਟ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Exit mobile version