ਜਲੰਧਰ ‘ਚ ਅਰਜੁਨ ਐਵਾਰਡ ਜੇਤੂ ਡੀਐੱਸਪੀ ਦਾ ਕਤਲ, ਗਰਦਨ ‘ਚੋਂ ਨਿਕਲੀ ਗੋਲੀ
ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿੱਚ ਇੱਕ ਡੀਐਸਪੀ ਦੀ ਲਾਸ਼ ਨਹਿਰ ਕੋਲ ਪਈ ਮਿਲੀ ਹੈ। ਡੀਐਸਪੀ ਦਾ ਨਾਂ ਦਲਬੀਰ ਸਿੰਘ ਦਿਓਲ ਸੀ। ਦਲਬੀਰ ਸਿੰਘ ਦਿਓਲ ਵੇਟਲਿਫਟਿੰਗ ਵਿੱਚ ਏਸ਼ੀਅਨ ਖੇਡਾਂ ਦਾ ਸੋਨ ਤਮਗਾ ਜੇਤੂ ਸਨ ਅਤੇ ਬਾਅਦ ਵਿੱਚ 2000 ਵਿੱਚ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੈ।
ਜਲੰਧਰ ਜ਼ਿਲ੍ਹੇ ਵਿੱਚ ਇੱਕ ਡੀਐਸਪੀ ਦੀ ਲਾਸ਼ ਨਹਿਰ ਕੋਲ ਪਈ ਮਿਲੀ ਹੈ। ਸਵੇਰ ਦੀ ਸੈਰ ਕਰਨ ਗਏ ਲੋਕਾਂ ਨੇ ਜਦੋਂ ਲਾਸ਼ ਦੇਖੀ ਤਾਂ ਉਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਣ ‘ਤੇ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਜਦੋਂ ਪੁਲਿਸ ਨੇ ਲਾਸ਼ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਲਾਸ਼ ਪੰਜਾਬ ਆਰਮਡ ਪੁਲਿਸ (ਪੀਏਪੀ) ਸੰਗਰੂਰ ਵਿੱਚ ਤਾਇਨਾਤ ਡੀਐਸਪੀ ਦਲਬੀਰ ਸਿੰਘ ਦਿਓਲ ਦੀ ਹੈ। ਮਾਮਲਾ ਵੱਡਾ ਹੋਣ ਕਾਰਨ ਪੁਲਿਸ ਨੇ ਤੁਰੰਤ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਸੂਤਰਾਂ ਅਨੁਸਾਰ ਦਲਬੀਰ ਸਿੰਘ ਦਿਓਲ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ। ਇੱਕ ਗੋਲੀ ਉਨ੍ਹਾਂ ਦੀ ਗਰਦਨ ਵਿੱਚ ਫਸ ਗਈ ਸੀ। ਫਿਲਹਾਲ ਪੁਲਿਸ ਜਾਂਚ ‘ਚ ਜੁਟੀ ਹੈ।
ਡੀਐਸਪੀ ਦਲਬੀਰ ਸਿੰਘ ਦਿਓਲ ਵੇਟਲਿਫਟਿੰਗ ਵਿੱਚ ਏਸ਼ੀਅਨ ਖੇਡਾਂ ਦੇ ਸੋਨ ਤਮਗਾ ਜੇਤੂ ਸਨ ਅਤੇ ਬਾਅਦ ਵਿੱਚ 2000 ਵਿੱਚ ਅਰਜੁਨ ਅਵਾਰਡ ਨਾਲ ਸਨਮਾਨਿਤ ਹੋਏ ਸਨ। ਪੁਲਿਸ ਨੂੰ ਸ਼ੱਕ ਹੈ ਕਿ ਦਿਓਲ ਦਾ ਕਤਲ ਕਿਸੇ ਨੇ ਕੀਤਾ ਹੈ ਕਿਉਂਕਿ 16 ਦਸੰਬਰ ਨੂੰ ਦਲਬੀਰ ਸਿੰਘ ਨੇ ਇਬਰਾਹਿਮ ਖਾਨ ਬਸਤੀ ਦੇ ਵਾਸੀਆਂ ਨਾਲ ਲੜਾਈ ਤੋਂ ਬਾਅਦ ਨਸ਼ੇ ਦੀ ਹਾਲਤ ਵਿਚ ਚਾਰ ਰਾਉਂਡ ਫਾਇਰ ਕੀਤੇ ਸਨ। ਦਲਬੀਰ ਸਿੰਘ ਦਿਓਲ ਨੂੰ ਕੁਝ ਸਮੇਂ ਲਈ ਨਜ਼ਰਬੰਦ ਕੀਤਾ ਗਿਆ ਸੀ, ਪਰ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਹੋਣ ‘ਤੇ ਅਗਲੇ ਦਿਨ ਛੱਡ ਦਿੱਤਾ ਗਿਆ ਸੀ।
ਪੁਲਿਸ ਵਿਵਾਦ ਨਾਲ ਜੋੜ ਕੇ ਕਰ ਰਹੀ ਜਾਂਚ
ਫਿਲਹਾਲ ਪੁਲਿਸ ਡੀਐਸਪੀ ਦਲਬੀਰ ਸਿੰਘ ਦਿਓਲ ਦੇ ਪਰਿਵਾਰਕ ਮੈਂਬਰਾਂ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੀ ਜਾਂਚ ਵਿੱਚ ਜੁਟੀ ਹੈ। ਪੁਲਿਸ ਨੇ ਦੱਸਿਆ ਕਿ ਜਲੰਧਰ ‘ਚ ਕਪੂਰਥਲਾ ਰੋਡ ‘ਤੇ ਪਿੰਡ ਮੰਡ ਨੇੜੇ ਇਬਰਾਹਿਮ ਖਾਨ ਬਸਤੀ ਹੈ। ਇਸੇ ਕਲੋਨੀ ਵਿੱਚ 16 ਦਸੰਬਰ ਦੀ ਦੇਰ ਰਾਤ ਡੀਐਸਪੀ ਦਲਬੀਰ ਸਿੰਘ ਨੇ ਸ਼ਰਾਬ ਦੇ ਨਸ਼ੇ ਵਿੱਚ ਗੋਲੀਆਂ ਚਲਾ ਦਿੱਤੀਆਂ ਸਨ। ਲੋਕਾਂ ਨੇ ਇਸ ਦਾ ਵਿਰੋਧ ਕੀਤਾ ਸੀ ਪਰ ਦਲਬੀਰ ਸਿੰਘ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਸੀ ਅਤੇ ਧਮਕੀਆਂ ਲਗਾਤਾਰ ਧਮਕਿਆਂ ਦੇ ਰਿਹਾ ਸੀ। ਇਸ ਤੇ ਪਿੰਡ ਵਾਸੀਆਂ ਨੇ ਡੀਐਸਪੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ।
ਏਡੀਸੀਪੀ ਬਲਵਿੰਦਰ ਸਿੰਘ ਰੰਧਾਵਾ ਨੇ ਦਿੱਤੀ ਜਾਣਕਾਰੀ
ਡੀਐਸਪੀ ਦੀ ਕੁੱਟਮਾਰ ਦੀ ਸੂਚਨਾ ਮਿਲਣ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਦਲਬੀਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ। ਹਾਲਾਂਕਿ ਅਗਲੇ ਦਿਨ ਪਿੰਡ ਵਾਸੀਆਂ ਨਾਲ ਰਾਜ਼ੀਨਾਮਾ ਕਰਕੇ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਦਲਬੀਰ ਸਿੰਘ ਦੀ ਕੁੱਟਮਾਰ ਦੀ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਰੱਜ ਕੇ ਵਾਇਰਲ ਹੋਈ ਸੀ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਏਡੀਸੀਪੀ ਬਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਨਹਿਰ ਦੇ ਕੰਢੇ ਇੱਕ ਲਾਸ਼ ਪਈ ਸੀ। ਜਦੋਂ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਲਾਸ਼ ਸੰਗਰੂਰ ਦੇ ਪੀਏਪੀ ਵਿੱਚ ਤਾਇਨਾਤ ਡੀਐਸਪੀ ਦੀ ਹੈ। ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।