Gold Smuggling: ਅੰਮ੍ਰਿਤਸਰ ਏਅਰਪੋਰਟ ਤੋਂ ਕਸਟਮ ਵਿਭਾਗ ਨੇ ਫੜ੍ਹਿਆ 47 ਲੱਖ ਦਾ ਸੋਨਾ, ਤਸਕਰ ਨੇ ਤਿੰਨ ਸੋਨੇ ਦੇ ਕੈਪਸੂਲ ਪ੍ਰਾਈਵੇਟ ਪਾਰਟ ‘ਚ ਲੁਕਾਏ ਸਨ
ਕਸਟਮ ਵਿਭਾਗ ਨੂੰ ਅੰਮ੍ਰਿਤਸਰ ਏਅਰਪੋਰਟ ਤੋਂ ਇੱਕ ਵੱਡੀ ਸਫਲਤਾ ਮਿਲੀ ਹੈ। ਵਿਭਾਗ ਨੇ ਇੱਥੇ ਇੱਕ ਸੋਨਾ ਤਸਕਰ ਨੂੰ ਕਾਬੂ ਕੀਤਾ ਜਿਸ ਤੋਂ ਕਰੀਬ 47 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਗਿਆ। ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਕੇ ਵਿਭਾਗ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਅੰਮ੍ਰਿਤਸਰ। ਅੰਮ੍ਰਿਤਸਰ ਕਸਟਮ ਵਿਭਾਗ (Customs Department) ਨੇ ਅੰਮ੍ਰਿਤਸਰ ਏਅਰਪੋਰਟ ਤੋਂ ਦੁਬਈ ਤੋਂ ਨਜਾਇਜ ਤੌਰ ਤੇ ਸੋਨਾ ਲਿਆਉਣ ਵਾਲੇ ਇੱਕ ਤਸਕਰ ਨੂੰ ਫੜ੍ਹਿਆ ਹੈ। ਜਿਸ ਤੋਂ ਕਰੀਬ ਸੋਨੇ ਤਿੰਨ ਕੈਪਸੂਲ ਬਰਾਮਦ ਕੀਤੇ ਗਏ। ਵਿਭਾਗ ਅਨੂਸਾਰ ਇਨ੍ਹਾਂ ਕੈਪਸੂਲਾਂ ਦੀ ਕੀਤਮ ਕਰੀਬ 47 ਲੱਖ ਰੁਪਏ ਦੱਸੀ ਜਾ ਰਹੀ ਹੈ। ਸ਼ਾਰਜਾਹ ਤੋਂ ਆਏ ਦੋਸ਼ੀ ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੁਲਜ਼ਮ ਸੋਨੇ ਦੀ ਪੇਸਟ ਬਣਾ ਕੇ ਤਸਕਰੀ ਕਰ ਰਿਹਾ ਸੀ, ਤਾਂ ਜੋ ਇਸ ਨੂੰ ਮੈਟਲ ਡਿਟੈਕਟਰ ਤੋਂ ਬਚਾਇਆ ਜਾ ਸਕੇ। ਕਸਟਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਦੁਬਈ ਤੋਂ ਆਇਆ ਜਹਾਜ਼ ਸਵੇਰੇ ਅੰਮ੍ਰਿਤਸਰ ਹਵਾਈ ਅੱਡੇ ‘ਤੇ ਉਤਰਿਆ। ਯਾਤਰੀਆਂ ਦੀ ਚੈਕਿੰਗ ਚੱਲ ਰਹੀ ਸੀ।
ਅੰਮ੍ਰਿਤਸਰ (Amritsar) ਕਸਟਮ ਵਿਭਾਗ ਦੀ ਚੌਕਸੀ ਅਤੇ ਇਨਪੁਟਸ ਦੇ ਆਧਾਰ ‘ਤੇ ਇੱਕ ਵਿਅਕਤੀ ਨੂੰ ਹਿਰਾਸਤ ‘ਚ ਲਿਆ ਗਿਆ। ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ। ਪਰ ਜਦੋਂ ਉਸ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਉਸ ਦੇ ਗੁਪਤ ਅੰਗ (ਗੁਦਾ) ਵਿੱਚੋਂ ਸੋਨੇ ਦੇ ਪੇਸਟ ਦੇ 3 ਕੈਪਸੂਲ ਮਿਲੇ ਹਨ, ਜ਼ਿਨ੍ਹਾਂ ਦੀ ਕੀਮਤ ਕਰੀਬ 47 ਲੱਖ ਰੁਪਏ ਦੱਸੀ ਜਾ ਰਹੀ ਹੈ।