Loot In Amritsar: ਅੰਮ੍ਰਿਤਸਰ ‘ਚ ਦਿਨ ਦਿਹਾੜੇ ਸਾਢੇ 10 ਲੱਖ ਦੀ ਲੁੱਟ, ਅੱਖਾਂ ‘ਚ ਮਿਰਚਾਂ ਪਾਕੇ ਅਤੇ ਪਿਸਤੌਲ ਦੀ ਨੌਕ ‘ਤੇ ਦਿੱਤਾ ਵਾਰਦਾਤ ਨੂੰ ਅੰਜਾਮ
ਪੰਜਾਬ ਸਰਕਾਰ ਕਾਨੂੰਨ ਵਿਵਸਥਾ ਠੀਕ ਹੋਣ ਦੇ ਦਾਅਵੇ ਕਰਦੀ ਹੈ ਪਰ ਪੰਜਾਬ ਵਿੱਚ ਅਪਰਾਧ ਵੱਧਦਾ ਹੀ ਜਾ ਰਿਹਾ ਹੈ। ਤੇ ਹੁਣ ਅੰਮ੍ਰਿਤਸਰ ਵਿੱਚ ਕਰੀਬ ਸਾਢੇ 10 ਲੱਖ ਰੁਪਏ ਦੀ ਲੁੱਟ ਦੀ ਖਬਰ ਆਈ ਹੈ। ਚਾਰ ਬਦਮਾਸ਼ਾਂ ਨੇ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਹੈ। ਇਸ ਤੋਂ ਪਹਿਲਾਂ ਲੁਧਿਆਣਾ ਵਿੱਚ ਵੀ ਕਰੋੜਾਂ ਦੀ ਲੁੱਟ ਹੋਈ ਸੀ।

ਅੰਮ੍ਰਿਤਸਰ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਜਦੀਕ ਦਿਨ ਦਿਹਾੜੇ ਇੱਕ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਖਬਰ ਸਾਹਮਣੇ ਆਈ ਹੈ। ਬਦਮਾਸ਼ਾਂ ਨੇ ਪਿਸਤੌਲ (Pistol) ਦੀ ਨੌਕ ਅਤੇ ਅੱਖਾਂ ਵਿੱਚ ਮਿਰਚਾਂ ਪਾਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਦਰਅਸਲ ਪ੍ਰਾਈਵੇਟ ਕੰਪਨੀ ਦੇ ਪੈਸੈ ਇੱਕਠੇ ਕਰਨ ਵਾਲੇ ਇੱਕ ਨੌਜਵਾਨ ਜੋਕੀ ਤੋਂ ਇਹ ਲੁੱਟ ਹੋਈ ਹੈ। ਜਿਸ ਕੋਲੋ ਚਾਰ ਦੇ ਕਰੀਬ ਬਦਮਾਸ਼ਾਂ ਵੱਲੋਂ ਅੱਖਾਂ ਵਿੱਚ ਲਾਲ ਮਿਰਚਾਂ ਪਾਕੇ ਤੇਜਧਾਰ ਹਥਿਆਰਾਂ ਨਾਲ ਵਾਰ ਕਰਕੇ ਸਾਡੇ ਦੱਸ ਲੱਖ ਰੁਪਏ ਦੇ ਕਰੀਬ ਕੈਸ਼ ਲੁਟ ਲੁੱਟ ਲਿਆ ਗਿਆ। ਤੇ ਘਟਨਾ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ।
ਪੁਲਿਸ (Police) ਅਧੀਕਾਰੀ ਵੀ ਮੌਕੇ ਤੇ ਪੁੱਜੇ ਉਨ੍ਹਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਆਲੇ ਦੁਆਲੇ ਦੇ ਸਿਸੀਟੀਵੀ ਕੈਮਰੇ ਚੈੱਕ ਕੀਤੇ ਗਏ। ਉਥੇ ਹੀ ਮੌਕੇ ‘ਤੇ ਚਸਮਦੀਦ ਗਵਾਹ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਸੀ ਕਬੀਰ ਪਾਰਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੋਲੋਂ ਦੀ ਸਵਾਰੀਆਂ ਬਿਠਾ ਰਹੇ ਸਾਂ ਤੇ ਵੇਖਿਆ ਚਾਰ ਦੇ ਕਰੀਬ ਬਦਮਾਸ਼ ਇੱਕ ਨੌਜਵਾਨ ਨੂੰ ਦਾਤਰ ਮਾਰ ਰਹੇ ਸਨ ਉਨ੍ਹਾਂ ਹੱਥ ਵਿੱਚ ਪਿਸਤੋਲ ਫੜੀ ਹੋਈ ਸੀ ਤੇ ਉਸ ਨੌਜਵਾਨ ਨਾਲ ਕੁਟਮਾਰ ਕੀਤੀ ਜਾ ਰਹੀ ਸੀ।