Ludhiana’ਚ ਮਹਿਲਾ ਨਾਲ ਬਦਸਲੂਕੀ ਕਰਨ ਵਾਲਾ ਚੌਕੀ ਇੰਚਾਰਜ਼ ਸਸਪੈਂਡ, ਏਸੀਪੀ ਨੇ ਕੀਤੀ ਕਾਰਵਾਈ
ਲੁਧਿਆਣਾ ਵਿੱਚ ਇੱਕ ਮਹਿਲਾ ਨੂੰ ਵਰਦੀ ਦੀ ਧੌਂਸ ਦਿਖਾਉਣਾ ਮਰਾਂਡੋ ਪੁਲਿਸ ਚੌਕੀ ਇੰਚਾਰਜ ਨੂੰ ਮਹਿੰਗਾ ਪੈ ਗਿਆ। ਚੌਕੀ ਇੰਚਾਰਜ ਨੇ ਮਹਿਲਾ ਨਾਲ ਬਦਸਲੂਕੀ ਕੀਤੀ ਜਿਸਦੀ ਵੀਡੀਓ ਵੀ ਸਾਹਮਣੇ ਆਈਆ। ਤੇ ਹੁਣ ਏਸੀਪੀ ਨੇ ਚੌਕੀ ਇੰਚਾਰਜ ਤੇ ਕਾਰਵਾਈ ਕਰਦੇ ਹੋਏ ਉਸਨੂੰ ਸਸਪੈਂਡ ਕਰ ਦਿੱਤਾ।
ਲੁਧਿਆਣਾ। ਲੁਧਿਆਣਾ ਦੀ ਮਰਾਡੋ ਪੁਲਿਸ (Police) ਚੌਕੀ ਦੇ ਇੰਚਾਰਜ ਅਸ਼ਵਨੀ ਕੁਮਾਰ ਨੂੰ ਏ.ਸੀ.ਪੀ. ਚੌਕੀ ਇੰਚਾਰਜ ਨੇ 5 ਦਿਨ ਪਹਿਲਾਂ ਦੇਰ ਰਾਤ ਔਰਤ ‘ਤੇ ਹੱਥ ਖੜ੍ਹੇ ਕਰ ਦਿੱਤੇ ਸਨ। ਇਸ ਦੇ ਨਾਲ ਹੀ ਮਹਿਲਾ ਨੇ ਪੁਲਿਸ ਮੁਲਾਜ਼ਮ ‘ਤੇ ਕੁੱਟਮਾਰ ਦਾ ਦੋਸ਼ ਲਗਾਇਆ ਸੀ। ਇਹ ਘਟਨਾ ਜੀਐਨਈ ਕਾਲਜ ਨੇੜੇ ਵਾਪਰੀ। ਇਸ ਸਾਰੀ ਘਟਨਾ ਦਾ ਇੱਕ ਵੀਡੀਓ ਸਾਹਮਣੇ ਆਇਆ ਸੀ ਜਿਸ ਵਿੱਚ ਪੁਲਿਸ ਮੁਲਾਜ਼ਮ ਰੈਸਟੋਰੈਂਟ ਵਿੱਚ ਇੱਕ ਵਿਅਕਤੀ ਦੇ ਮੂੰਹ ‘ਤੇ ਥੱਪੜ ਮਾਰਦੇ ਹੋਏ ਨਜ਼ਰ ਆ ਰਹੇ ਸਨ।
ਜਦੋਂ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਚੌਕੀ ਇੰਚਾਰਜ ਅਸ਼ਵਨੀ ਕੁਮਾਰ ਨੇ ਵੀ ਵਰਦੀ ਪਹਿਨੀ ਔਰਤ ‘ਤੇ ਹੱਥ ਚੁੱਕਿਆ ਸੀ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਉਸ ਖਿਲਾਫ ਕਾਰਵਾਈ ਕੀਤੀ।
ਏਐੱਸਆਈ ਨੇ ਮਹਿਲਾ ‘ਤੇ ਲਗਾਏ ਇਲਜ਼ਾਮ
ਦੂਜੇ ਪਾਸੇ ਏ.ਐਸ.ਆਈ (ASI) ਅਸ਼ਵਨੀ ਕੁਮਾਰ ਨੇ ਉਕਤ ਔਰਤ ‘ਤੇ ਦੋਸ਼ ਲਗਾਇਆ ਸੀ ਕਿ ਉਹ ਕਿਸੇ ਜਗ੍ਹਾ ਛਾਪਾ ਮਾਰ ਕੇ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਕੁੱਝ ਲੋਕ ਆਪਸ ਵਿਚ ਬਹਿਸ ਕਰ ਰਹੇ ਸਨ। ਜਦੋਂ ਉਸ ਨੇ ਝਗੜੇ ਦਾ ਕਾਰਨ ਪੁੱਛਿਆ ਤਾਂ ਉੱਥੇ ਮੌਜੂਦ ਇੱਕ ਔਰਤ ਨੇ ਉਸ ਨਾਲ ਭੱਦੀ ਭਾਸ਼ਾ ਵਰਤੀ। ਇਸ ਦੇ ਨਾਲ ਹੀ ਮਹਿਲਾ ਨੇ ਕਿਹਾ ਕਿ ਚੌਕੀ ਇੰਚਾਰਜ ਨੇ ਉਸ ਨਾਲ ਕੁੱਟਮਾਰ ਕੀਤੀ।


