Shweta Bachchan: ਸ਼ਵੇਤਾ ਬੱਚਨ ਦੀ ਜਨਮਦਿਨ ਪਾਰਟੀ ‘ਚ ਸਿਧਾਰਥ-ਕਿਆਰਾ ਨੇ ਲੁੱਟ ਲਈ ਮਹਫਿਲ
Bollywood: ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਜੋੜੀ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਲਗਾਤਾਰ ਸੁਰਖੀਆਂ ਬਟੋਰਦੇ ਹਨ। ਉਨ੍ਹਾਂ ਨੂੰ ਜਿੱਥੇ ਵੀ ਦੇਖਿਆ ਜਾਂਦਾ ਹੈ, ਸਾਰੇ ਕੈਮਰੇ ਉਨ੍ਹਾਂ ਵੱਲ ਮੁੜ ਜਾਂਦੇ ਹਨ। ਵਿਆਹ ਤੋਂ ਬਾਅਦ ਇਹ ਜੋੜਾ ਹੋਰ ਵੀ ਖੂਬਸੂਰਤ ਹੋ ਗਿਆ ਹੈ।

ਸ਼ਵੇਤਾ ਬੱਚਨ ਦੀ ਜਨਮਦਿਨ ਪਾਰਟੀ ‘ਚ ਸਿਧਾਰਥ-ਕਿਆਰਾ ਨੇ ਲੁੱਟ ਲਈ ਮਹਫਿਲ।
Bollywood News: ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਜੋੜੀ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ (Kiara Advani and Siddharth Malhotra) ਲਗਾਤਾਰ ਸੁਰਖੀਆਂ ਬਟੋਰਦੇ ਹਨ। ਉਨ੍ਹਾਂ ਨੂੰ ਜਿੱਥੇ ਵੀ ਦੇਖਿਆ ਜਾਂਦਾ ਹੈ, ਸਾਰੇ ਕੈਮਰੇ ਉਨ੍ਹਾਂ ਵੱਲ ਮੁੜ ਜਾਂਦੇ ਹਨ। ਵਿਆਹ ਤੋਂ ਬਾਅਦ ਇਹ ਜੋੜਾ ਹੋਰ ਵੀ ਖੂਬਸੂਰਤ ਹੋ ਗਿਆ ਹੈ। ਜਿੱਥੇ ਸਿਧਾਰਥ ਮਲਹੋਤਰਾ ਵਿਆਹ ਤੋਂ ਬਾਅਦ ਕਾਫੀ ਖੁਸ਼ ਨਜ਼ਰ ਆ ਰਹੇ ਹਨ, ਉੱਥੇ ਹੀ ਕਿਆਰਾ ਦੇ ਚਿਹਰੇ ਦੀ ਚਮਕ ਵੀ ਪਹਿਲਾਂ ਨਾਲੋਂ ਵੱਧ ਗਈ ਹੈ। ਅਜਿਹਾ ਹੀ ਇੱਕ ਮੌਕਾ ਬੀਤੇ ਦਿਨ ਦੇਖਣ ਨੂੰ ਮਿਲਿਆ ਜਦੋਂ ਬਾਲੀਵੁੱਡ ਮੈਗਾਸਟਾਰ ਅਮਿਤਾਭ ਬੱਚਨ ਦੀ ਬੇਟੀ ਸ਼ਵੇਤਾ ਬੱਚਨ ਨੇ ਆਪਣਾ 49ਵਾਂ ਜਨਮਦਿਨ ਮਨਾਇਆ। ਇਸ ਖਾਸ ਮੌਕੇ ‘ਤੇ ਉਨ੍ਹਾਂ ਨੇ ਬੀਤੀ ਰਾਤ ਘਰ ‘ਚ ਪਾਰਟੀ ਦਾ ਆਯੋਜਨ ਕੀਤਾ, ਜਿਸ ‘ਚ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਪਾਰਟੀ ‘ਚ ਬਾਲੀਵੁੱਡ ਦੀਆਂ ਕਈ ਮਸ਼ਹੂਰ ਹਸਤੀਆਂ ਪਹੁੰਚੀਆਂ ਸਨ ਪਰ ਸਭ ਤੋਂ ਖੂਬਸੂਰਤ ਜੋੜੀ ਸਿਧਾਰਥ ਅਤੇ ਕਿਆਰਾ ਸੀ। ਜਿਸ ਕਾਰਨ ਪਾਰਟੀ ‘ਚ ਮੌਜੂਦ ਸਾਰੇ ਸਿਤਾਰੇ ਉਨ੍ਹਾਂ ਦੀ ਤਾਰੀਫ ਕਰਦੇ ਨਜ਼ਰ ਆਏ।