ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Pakistan Crisis: ਰਮਜ਼ਾਨ ‘ਚ ਰੋਟੀ ਦੇ ਪੈਣਗੇ ਲਾਲੇ, ਹੁਣ ਆਟਾ ਮਿੱਲ ਮਾਲਕਾਂ ਨੇ ਵਧਾਈ ਸ਼ਾਹਬਾਜ਼ ਸਰਕਾਰ ਦੀ ਟੈਨਸ਼ਨ

Pakistan Economic Condition: ਹੁਣ ਤੱਕ ਦੇ ਸਭ ਤੋਂ ਮਾੜੇ ਦੌਰ 'ਚੋਂ ਗੁਜ਼ਰ ਰਹੇ ਪਾਕਿਸਤਾਨ ਦੀ ਹਾਲਤ ਇਹ ਹੋ ਗਈ ਹੈ ਕਿ ਇੱਥੇ ਇਕ ਲੀਟਰ ਦੁੱਧ ਦੀ ਕੀਮਤ 200 ਰੁਪਏ ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਹੀ ਪੰਜ ਕਿਲੋ ਆਟੇ ਦੀ ਕੀਮਤ ਵੀ ਅਸਮਾਨ ਛੂਹ ਰਹੀ ਹੈ। ਇਸ ਦੌਰਾਨ ਆਟਾ ਮਿੱਲ ਮਾਲਕਾਂ ਨੇ ਇਹ ਅਲਟੀਮੇਟਮ ਦਿੱਤਾ ਹੈ।

Pakistan Crisis: ਰਮਜ਼ਾਨ ‘ਚ ਰੋਟੀ ਦੇ ਪੈਣਗੇ ਲਾਲੇ, ਹੁਣ ਆਟਾ ਮਿੱਲ ਮਾਲਕਾਂ ਨੇ ਵਧਾਈ ਸ਼ਾਹਬਾਜ਼ ਸਰਕਾਰ ਦੀ ਟੈਨਸ਼ਨ
Sharif
Follow Us
tv9-punjabi
| Published: 14 Apr 2023 12:06 PM

Pakistan Economic Crisis: ਪਾਕਿਸਤਾਨ ‘ਚ ਇਕ ਪਾਸੇ ਜਿੱਥੇ ਰਮਜ਼ਾਨ ‘ਚ ਲੋਕਾਂ ਨੂੰ ਮੁਫਤ ‘ਚ ਆਟਾ ਵੰਡਿਆ ਜਾ ਰਿਹਾ ਹੈ, ਉਥੇ ਹੀ ਦੂਜੇ ਪਾਸੇ ਕਰਾਚੀ ‘ਚ ਆਟਾ ਮਿੱਲ ਮਾਲਕਾਂ ਨੇ ਸਰਕਾਰ ਨੂੰ 48 ਘੰਟਿਆਂ ਦਾ ਅਲਟੀਮੇਟਮ (Ultimatum) ਦਿੱਤਾ ਹੈ। ਅਜਿਹੇ ‘ਚ ਜੇਕਰ ਸਿੰਧ ਸਰਕਾਰ ਨੇ ਅੱਜ ਉਨ੍ਹਾਂ ਦੀ ਮੰਗ ਨਾ ਮੰਨੀ ਤਾਂ ਆਟਾ ਮਿੱਲ ਮਾਲਕ ਅੱਜ ਰਾਤ ਤੋਂ ਹੜਤਾਲ ‘ਤੇ ਚਲੇ ਜਾਣਗੇ।

ਆਟਾ ਮਿੱਲ ਐਸੋਸੀਏਸ਼ਨ ਦੇ ਪ੍ਰਧਾਨ ਆਮਿਰ ਚੌਧਰੀ ਨੇ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਖੁਰਾਕ ਵਿਭਾਗ ਦੀ ਜ਼ਬਰਦਸਤੀ ਵਸੂਲੀ ਕਾਰਨ ਕਰਾਚੀ ਵਿੱਚ ਕਣਕ ਦਾ ਗੰਭੀਰ ਸੰਕਟ ਪੈਦਾ ਹੋ ਗਿਆ ਹੈ। ਮਿੱਲ ਮਾਲਕਾਂ ਕੋਲ ਕਣਕ ਦਾ ਸਟਾਕ ਖਤਮ ਹੋ ਗਿਆ ਹੈ ਅਤੇ ਆਟਾ ਮਿੱਲਾਂ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਕਰੀਬ 30 ਲੱਖ ਦੀ ਆਬਾਦੀ ਵਾਲੇ ਕਰਾਚੀ ਸ਼ਹਿਰ (Karachi) ਵਿੱਚ ਕਣਕ ਦੀ ਪੈਦਾਵਾਰ ਦਾ ਕੋਈ ਸਾਧਨ ਨਹੀਂ ਹੈ। ਸਿੰਧ ਅਤੇ ਪੰਜਾਬ ਤੋਂ ਇੱਥੇ ਲੋੜ ਅਨੁਸਾਰ ਕਣਕ ਆਉਂਦੀ ਹੈ ਪਰ ਸਿੰਧ ਅਤੇ ਕਰਾਚੀ ਨੂੰ ਜਾਣ ਵਾਲੇ ਰਸਤੇ ਵਿੱਚ 13 ਚੈੱਕ ਪੋਸਟਾਂ ਬਣਾਈਆਂ ਗਈਆਂ ਹਨ। ਜਿਸ ਕਾਰਨ ਕਣਕ ਦੀ ਸਪਲਾਈ ਵਿੱਚ ਦਿੱਕਤਾਂ ਆ ਰਹੀਆਂ ਹਨ।

48 ਘੰਟਿਆਂ ਦਾ ਅਲਟੀਮੇਟਮ ਦਿੱਤਾ

ਐਸੋਸੀਏਸ਼ਨ ਨੇ ਕਿਹਾ ਕਿ ਉਹ ਸਿੰਧ ਸਰਕਾਰ ਨੂੰ ਕਣਕ ਦੀ ਸਪੁਰਦਗੀ ‘ਤੇ ਲੱਗੀ ਪਾਬੰਦੀ ਹਟਾਉਣ ਲਈ 48 ਘੰਟੇ ਦਾ ਸਮਾਂ ਦਿੰਦੇ ਹਨ। ਅਜਿਹੇ ‘ਚ ਜੇਕਰ ਸਿੰਧ ਸਰਕਾਰ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਤਾਂ ਸ਼ੁੱਕਰਵਾਰ ਰਾਤ ਤੋਂ ਕਰਾਚੀ ਦੀਆਂ ਆਟਾ ਮਿੱਲਾਂ ‘ਚ ਕੰਮ ਬੰਦ ਕਰ ਦਿੱਤਾ ਜਾਵੇਗਾ।

ਮੁਫਤ ‘ਚ ਵੰਡਿਆ ਜਾ ਰਿਹਾ ਆਟਾ

ਜ਼ਿਕਰਯੋਗ ਹੈ ਕਿ ਆਜ਼ਾਦੀ ਤੋਂ ਬਾਅਦ ਪਾਕਿਸਤਾਨ ਆਪਣੇ ਸਭ ਤੋਂ ਮਾੜੇ ਦੌਰ ‘ਚੋਂ ਗੁਜ਼ਰ ਰਿਹਾ ਹੈ। ਆਰਥਿਕ ਗਰੀਬੀ ਕਾਰਨ ਪਾਕਿਸਤਾਨ ਵਿੱਚ ਭਾਰੀ ਮਹਿੰਗਾਈ ਦੇਖਣ ਨੂੰ ਮਿਲੀ ਹੈ। ਰਮਜ਼ਾਨ (Ramadan) ਦੇ ਮਹੀਨੇ ‘ਚ ਸਰਕਾਰ ਵੱਲੋਂ ਵੱਖ-ਵੱਖ ਥਾਵਾਂ ‘ਤੇ ਕੇਂਦਰ ਬਣਾ ਕੇ ਲੋਕਾਂ ਨੂੰ ਮੁਫਤ ਆਟਾ ਵੰਡਿਆ ਜਾ ਰਿਹਾ ਹੈ। ਕਈ ਥਾਵਾਂ ‘ਤੇ ਆਟੇ ਦੀ ਲੁੱਟ ਵੀ ਦੇਖਣ ਨੂੰ ਮਿਲੀ। ਕੇਂਦਰ ‘ਤੇ ਪਹੁੰਚਣ ਤੋਂ ਪਹਿਲਾਂ ਹੀ ਕਈ ਵਾਹਨਾਂ ‘ਤੇ ਲੱਦੇ ਆਟੇ ਦੇ ਪੈਕੇਟ ਲੁੱਟ ਲਏ ਗਏ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਵਿਰੁੱਧ ਕਾਨੂੰਨ, ਕੀ ਹੈ ਪੂਰਾ ਮਾਮਲਾ?
ਪੰਜਾਬ ਵਿਧਾਨ ਸਭਾ ਵਿੱਚ ਬੇਅਦਬੀ ਵਿਰੁੱਧ ਕਾਨੂੰਨ, ਕੀ ਹੈ ਪੂਰਾ ਮਾਮਲਾ?...
AAP ਆਗੂਆਂ ਖਿਲਾਫ ਸਿਆਸੀ ਬਦਲਾਖੋਰੀ ਕਾਰਨ ਦਰਜ ਕਰਵਾਈ FIR- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ
AAP ਆਗੂਆਂ ਖਿਲਾਫ ਸਿਆਸੀ ਬਦਲਾਖੋਰੀ ਕਾਰਨ ਦਰਜ ਕਰਵਾਈ FIR- ਵਿੱਤ ਮੰਤਰੀ ਹਰਪਾਲ ਸਿੰਘ ਚੀਮਾ...
ਗੁਰੂਗ੍ਰਾਮ ਵਿੱਚ ਅੰਤਰਰਾਸ਼ਟਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦਾ ਪਿਤਾ ਨੇ ਕਿਉਂ ਕੀਤਾ ਕਤਲ?
ਗੁਰੂਗ੍ਰਾਮ ਵਿੱਚ ਅੰਤਰਰਾਸ਼ਟਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦਾ ਪਿਤਾ ਨੇ ਕਿਉਂ ਕੀਤਾ ਕਤਲ?...
ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ, ਹਰਜੀਤ ਸਿੰਘ ਲਾਡੀ ਨੇ ਲਈ ਜ਼ਿੰਮੇਵਾਰੀ
ਕੈਨੇਡਾ ਵਿੱਚ ਕਪਿਲ ਸ਼ਰਮਾ ਦੇ ਕੈਫੇ ਵਿੱਚ ਹੋਈ ਗੋਲੀਬਾਰੀ, ਹਰਜੀਤ ਸਿੰਘ ਲਾਡੀ ਨੇ ਲਈ ਜ਼ਿੰਮੇਵਾਰੀ...
Indian GDP Growth: ਭਾਰਤ ਦੀ Economic Growth ਮਜ਼ਬੂਤ, ਕ੍ਰਿਸਿਲ ਦਾ ਅਨੁਮਾਨ 6.5%
Indian GDP Growth: ਭਾਰਤ ਦੀ Economic Growth ਮਜ਼ਬੂਤ, ਕ੍ਰਿਸਿਲ ਦਾ ਅਨੁਮਾਨ 6.5%...
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !
ਪੰਜਾਬ ਵਿਧਾਨ ਸਭਾ ਦਾ Special Session, ਬੇਅਦਬੀ ਨੂੰ ਲੈ ਕੇ ਕਾਨੂੰਨ ਲਿਆ ਸਕਦੀ ਹੈ AAP ਸਰਕਾਰ !...
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ
ਬਾਈਕ ਸਵਾਰ ਦੋ ਵਿਅਕਤੀਆਂ ਨੇ ਡਿਵਾਈਡਰ ਤੇ ਬੋਰੀ 'ਚ ਸੁੱਟੀ ਲਾਸ਼, ਲੋਕਾਂ ਨੇ ਬਣਾਈ ਵੀਡੀਓ...
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ
ਜੰਮੂ-ਕਸ਼ਮੀਰ ਦੇ ਅਨੰਤਨਾਗ ਵਿੱਚ ਬੱਦਲ ਫਟਣ ਨਾਲ ਭਾਰੀ ਤਬਾਹੀ...
ਪੰਜਾਬ ਦੇ ਸਾਰੇ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਸੁਣੋ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ
ਪੰਜਾਬ ਦੇ ਸਾਰੇ ਲੋਕਾਂ ਲਈ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ, ਸੁਣੋ ਕੀ ਬੋਲੇ ਸਿਹਤ ਮੰਤਰੀ ਬਲਬੀਰ ਸਿੰਘ...