Economic Crisis: ਗੰਭੀਰ ਆਰਥਿਕ ਸੰਕਟ ਵਿੱਚ ਫਸਿਆ ਪਾਕਿਸਤਾਨ, ਤੇਲ ਨਹੀਂ ਬਚਣ ਕਾਰਨ ਫੌਜ ਨੇ ਸਾਰੇ ਯੁੱਧ ਅਭਿਆਸ ਕੀਤੇ ਕੈਂਸਲ, ਵਿਦੇਸ਼ੀ ਕਰਜ਼ਾ ਵੀ ਵਧਿਆ
ਪਾਕਿਸਤਾਨ 'ਤੇ ਆਰਥਿਕ ਸੰਕਟ ਵੱਧਦਾ ਦਾ ਰਿਹਾ ਹੈ। ਤੇ ਵਿਦੇਸ਼ੀ ਕਰਜ਼ਾ ਵਧਣ ਕਾਰਨ ਹਾਲਤਾ ਹੋਰ ਖਰਾਬ ਹੋ ਗਏ ਨੇ। ਸਥਿਤੀ ਇਹ ਹੈ ਕਿ ਦੇਸ਼ ਵਿੱਚ ਮਿੱਟੀ ਦਾ ਤੇਲ ਪ੍ਰਤੀ ਲੀਟਰ 162 ਅਤੇ ਪੈਟਰੋਲ 262 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। ਆਰਥਿਕ ਸੰਕਟ ਦੇ ਕਾਰਨ ਪਾਕਿਸਤਾਨ ਦੀ ਫੌਜ ਵੀ ਪ੍ਰਭਾਵਿਤ ਹੋ ਰਹੀ ਹੈ।
ਪਾਕਿਸਤਾਨ। ਪਾਕਿਸਤਾਨ ਪਹਿਲਾਂ ਹੀ ਆਰਥਿਕ ਸੰਕਟ ਵਿੱਚ ਫਸਿਆ ਹੋਇਆ ਹੈ ਅਤੇ ਉਸ ਦਾ ਵਿਦੇਸ਼ੀ ਕਰਜ਼ਾ ਵੀ ਵਧਦਾ ਜਾ ਰਿਹਾ ਹੈ। ਇਸ ਵਿਚਾਲੇ ਅਜਿਹੀਆਂ ਖਬਰਾਂ ਆ ਰਹੀਆਂ ਹਨ ਜੋ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ (Shahbaz Sharif) ਅਤੇ ਫੌਜ ਮੁਖੀ ਜਨਰਲ ਆਸਿਮ ਮੁਨੀਰ ਦੀਆਂ ਮੁਸ਼ਕਲਾਂ ਵਧਾ ਸਕਦੀਆਂ ਹਨ। ਯੂਰੇਸ਼ੀਅਨ ਟਾਈਮਜ਼ ਨੇ ਦੱਸਿਆ ਹੈ ਕਿ ਪਾਕਿਸਤਾਨ ਦੀ ਫੌਜ ਨੇ ਈਂਧਨ ਦੀ ਕਮੀ ਕਾਰਨ ਇਸ ਸਾਲ ਦਸੰਬਰ ਤੱਕ ਦੀਆਂ ਸਾਰੀਆਂ ਫੌਜੀ ਅਭਿਆਸਾਂ ਨੂੰ ਰੱਦ ਕਰ ਦਿੱਤਾ ਹੈ। ਵੈੱਬਸਾਈਟ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਫੌਜ ਦੇ ਸੈਨਿਕ ਸਿਖਲਾਈ ਦੇ ਡਾਇਰੈਕਟਰ ਜਨਰਲ ਨੇ ਸਾਰੇ ਖੇਤਰੀ ਫਾਰਮੇਸ਼ਨਾਂ ਅਤੇ ਹੈੱਡਕੁਆਰਟਰਾਂ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਦਸੰਬਰ ਤੱਕ ਸਾਰੀਆਂ ਯੁੱਧ ਅਭਿਆਸ ਕੈਂਸਲ ਕਰਨ ਦੀ ਗੱਲ ਆਖੀ ਗਈ ਹੈ।
ਇਸ ਵਿੱਚ ਦੱਸੇ ਗਏ ਪਹਿਲੇ ਕਾਰਨ ਅਨੁਸਾਰ ਰਿਜ਼ਰਵ ਈਂਧਨ ਅਤੇ ਜ਼ਰੂਰੀ ਉਪਕਰਨਾਂ ਦੀ ਘਾਟ ਹੈ। ਪਾਕਿਸਤਾਨ ਫੌਜੀ (Pakistan Army) ਵੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ। ਮਾਹਿਰਾਂ ਮੁਤਾਬਿਕ ਪਾਕਿਸਤਾਨ ਫੌਜ ਕੋਲ ਉਨ੍ਹਾਂ ਚੀਜਾਂ ਦੀ ਘਾਟ ਹੈ ਜਿਸ ਨਾਲ ਯੁੱਧ ਅਭਿਆਸ ਕੀਤੇ ਜਾਣ। ਸਾਧਨਾ ਦੀ ਘਾਟ ਦੇ ਕਾਰਨ ਹੀ ਫੌਜ ਦੇ ਸਾਰੇ ਯੁੱਧ ਅਭਿਆਸਾਂ ਨੂੰ ਰੋਕ ਦਿੱਤਾ ਗਿਆ ਹੈ। ਹੈ।


