ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Poonch Terror Attack: ਪਾਕਿਸਤਾਨ ਦੀ ਸ਼ਾਹਬਾਜ਼ ਸਰਕਾਰ ਨੇ ਕਰਵਾਇਆ ਅੱਤਵਾਦੀ ਹਮਲਾ, ISI ਨਾਲ ਮਿਲ ਕੇ ਰਚੀ ਸਾਜ਼ਿਸ਼

Poonch Terror Attack: ਪਾਕਿਸਤਾਨ ਵੱਲੋਂ SCO ਮੀਟਿੰਗ ਵਿੱਚ ਸ਼ਾਮਲ ਹੋਣ ਦੇ ਫੈਸਲੇ ਨੂੰ ਇਸ ਸਾਜ਼ਿਸ਼ ਦਾ ਹਿੱਸਾ ਦੱਸਿਆ ਜਾ ਰਿਹਾ ਹੈ। ਪਾਕਿਸਤਾਨ ਇਸ ਪਲੇਟਫਾਰਮ ਦੀ ਵਰਤੋਂ ਦੁਨੀਆ ਨੂੰ ਕਸ਼ਮੀਰ ਨੂੰ ਅਸਥਿਰ ਦਿਖਾਉਣ ਲਈ ਕਰਨਾ ਚਾਹੁੰਦਾ ਹੈ। ਪੜ੍ਹੋ, ਐਕਸਕਲੂਸਿਵ ਰਿਪੋਰਟ...

Poonch Terror Attack: ਪਾਕਿਸਤਾਨ ਦੀ ਸ਼ਾਹਬਾਜ਼ ਸਰਕਾਰ ਨੇ ਕਰਵਾਇਆ ਅੱਤਵਾਦੀ ਹਮਲਾ, ISI ਨਾਲ ਮਿਲ ਕੇ ਰਚੀ ਸਾਜ਼ਿਸ਼
Follow Us
tv9-punjabi
| Published: 21 Apr 2023 12:57 PM

Poonch Terror Attack: ਜੰਮੂ-ਕਸ਼ਮੀਰ ਦੇ ਪੁੰਛ ‘ਚ ਹੋਏ ਅੱਤਵਾਦੀ ਹਮਲੇ ਨੂੰ ਲੈ ਕੇ ਵੱਡੇ ਖੁਲਾਸੇ ਹੋ ਰਹੇ ਹਨ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਹਮਲੇ ਦੀ ਸਾਜ਼ਿਸ਼ ਪਾਕਿਸਤਾਨ ਵਿੱਚ ਰਚੀ ਗਈ ਸੀ। ਸੂਤਰਾਂ ਮੁਤਾਬਕ ਸ਼ਾਹਬਾਜ਼ ਸ਼ਰੀਫ ਸਰਕਾਰ ਨੇ ਪਾਕਿਸਤਾਨ ‘ਚ ਚੋਣਾਂ ਨੂੰ ਰੋਕਣ ਲਈ ਪੁੰਛ ‘ਚ ਅੱਤਵਾਦੀ ਹਮਲਾ ਕਰਵਾਇਆ ਹੈ। ਉਸ ਦੀ ਸਰਕਾਰ ਦੀ ਫੌਜ ਅਤੇ ਆਈਐਸਆਈ ਨਾਲ ਮਿਲ ਕੇ ਇੱਕ ਵੱਡੀ ਸਾਜ਼ਿਸ਼ ਰਚੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਕਸ਼ਮੀਰ ‘ਚ ਜਿਨਾਹ ਦਾ ਮੁਲਕ ਹਾਲੇ ਹੋਰ ਸਪਾਂਸਰਡ ਹਮਲਿਆਂ ਦੀ ਕੋਸ਼ਿਸ਼ ਕਰ ਸਕਦਾ ਹੈ।

ਦੋ ਦਿਨ ਪਹਿਲਾਂ ਪਾਕਿਸਤਾਨ ਸਰਕਾਰ ਨੇ ਅਦਾਲਤ ਵਿੱਚ ਕਿਹਾ ਸੀ ਕਿ ਭਾਰਤ ਵੱਲੋ ਮਈ ਮਹੀਨੇ ਵਿੱਚ ਪਾਕਿਸਤਾਨ ਨਾਲ ਸਬੰਧ ਤਣਾਅਪੂਰਨ ਰਹਿਣਗੇ ਅਤੇ ਅਕਤੂਬਰ ਵਿੱਚ ਆਮ ਵਾਂਗ ਹੋ ਜਾਣਗੇ। ਸ਼੍ਰੀਨਗਰ ‘ਚ ਹੋ ਰਹੀ ਜੀ-20 ਦੇਸ਼ਾਂ ਦੇ ਸੈਰ-ਸਪਾਟਾ ਪ੍ਰਤੀਨਿਧੀਆਂ ਦੇ ਕਾਰਜ ਸਮੂਹ ਦੀ ਬੈਠਕ ਤੋਂ ਪਾਕਿਸਤਾਨ ਬੌਖਲਾਇਆ ਹੋਇਆ ਹੈ। ਦਰਅਸਲ ਇਹ ਮੀਟਿੰਗ 22 ਤੋਂ 24 ਮਈ ਤੱਕ ਹੋਣੀ ਹੈ।

ਸੂਤਰਾਂ ਮੁਤਾਬਕ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ 27 ਤੋਂ 29 ਅਪ੍ਰੈਲ ਤੱਕ ਭਾਰਤ ‘ਚ SCO ਰੱਖਿਆ ਮੰਤਰੀਆਂ ਦੀ ਬੈਠਕ ‘ਚ ਸ਼ਿਰਕਤ ਕਰਨਗੇ। ਹਾਲਾਂਕਿ, ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਮਈ ਵਿੱਚ ਗੋਆ ਵਿੱਚ ਐਸਸੀਓ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਵਿੱਚ ਨਿੱਜੀ ਤੌਰ ‘ਤੇ ਸ਼ਾਮਲ ਹੋਣਗੇ।

ਇਹ ਵੀ ਪੜ੍ਹੋ- ਅੱਤਵਾਦੀਆਂ ਨੇ ਜੀ-20 ਬੈਠਕ ਤੋਂ ਪਹਿਲਾਂ ਜੰਮੂ-ਕਸ਼ਮੀਰ ‘ਚ ਕੀਤਾ ਹਮਲਾ

ਪਾਕਿਸਤਾਨ ਵੱਲੋਂ ਐਸਸੀਓ ਮੀਟਿੰਗ (SCO Meeting) ਵਿੱਚ ਸ਼ਾਮਲ ਹੋਣ ਦਾ ਫੈਸਲਾ ਇਸੇ ਸਾਜ਼ਿਸ਼ ਦਾ ਹਿੱਸਾ ਦੱਸਿਆ ਜਾ ਰਿਹਾ ਹੈ। ਪਾਕਿਸਤਾਨ ਇਸ ਪਲੇਟਫਾਰਮ ਦੀ ਵਰਤੋਂ ਕਸ਼ਮੀਰ ਨੂੰ ਦੁਨੀਆ ਨੂੰ ਅਸਥਿਰ ਦਿਖਾਉਣ ਲਈ ਕਰਨਾ ਚਾਹੁੰਦਾ ਹੈ ਅਤੇ ਇਸ ਤੋਂ ਪਹਿਲਾਂ ਅੱਤਵਾਦੀ ਹਮਲੇ ਕਰਨ ਦੀ ਯੋਜਨਾ ਪਾਕਿਸਤਾਨ ਦੇ ਇਸ ਡਿਜ਼ਾਈਨ ਦਾ ਹਿੱਸਾ ਹੈ।

ਅੱਤਵਾਦੀ ਹਮਲੇ ‘ਚ ਫੌਜ ਦੇ 5 ਜਵਾਨ ਸ਼ਹੀਦ

ਬੀਤੇ ਦਿਨ ਅੱਤਵਾਦੀਆਂ ਨੇ ਪੁੰਛ ‘ਚ ਫੌਜ ਦੇ ਟਰੱਕ ‘ਤੇ ਗ੍ਰਨੇਡ ਨਾਲ ਹਮਲਾ ਕੀਤਾ ਸੀ। ਇਸ ਹਮਲੇ ‘ਚ 5 ਜਵਾਨ ਸ਼ਹੀਦ ਹੋ ਗਏ ਅਤੇ ਇਕ ਗੰਭੀਰ ਜ਼ਖਮੀ ਹੋ ਗਿਆ, ਜਿਸ ਦਾ ਇਲਾਜ ਚੱਲ ਰਿਹਾ ਹੈ। ਹਮਲੇ ਤੋਂ ਬਾਅਦ ਰਾਜੌਰੀ ਅਤੇ ਪੁੰਛ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਤਲਾਸ਼ੀ ਮੁਹਿੰਮ ਜਾਰੀ ਹੈ। ਡਰੋਨ ਰਾਹੀਂ ਵੀ ਲੁਕੇ ਹੋਏ ਅੱਤਵਾਦੀਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪੁੰਛ ਹਮਲਾ: ਪਾਕਿਸਤਾਨ ‘ਚ ਕਿਵੇਂ ਰਚੀ ਗਈ ਸਾਜ਼ਿਸ਼, ਚੀਨ ਵੀ ਸ਼ਾਮਲ

ਦੱਸਿਆ ਜਾ ਰਿਹਾ ਹੈ ਕਿ ਇਸ ਹਮਲੇ ‘ਚ 4 ਅੱਤਵਾਦੀ ਸ਼ਾਮਲ ਸਨ। ਬਾਟਾ-ਡੋਰੀਆ ‘ਤੇ ਹਮਲੇ ਵਾਲੀ ਥਾਂ ਨੂੰ ਘੇਰ ਲਿਆ ਗਿਆ ਹੈ। ਹਮਲੇ ਦੀ ਜਾਂਚ ਲਈ ਬੰਬ ਨਿਰੋਧਕ ਦਸਤਾ ਵੀ ਪਹੁੰਚ ਗਿਆ ਹੈ ਅਤੇ ਸਪੈਸ਼ਲ ਆਪ੍ਰੇਸ਼ਨ ਗਰੁੱਪ (SOG) ਵੀ ਮੌਕੇ ‘ਤੇ ਮੌਜੂਦ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਜੈਸ਼ ਸਮਰਥਿਤ ਅੱਤਵਾਦੀ ਸਮੂਹ ਪੀਪਲਜ਼ ਐਂਟੀ ਫਾਸੀਸਿਟ ਫਰੰਟ ਨੇ ਲਈ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ

Punjab: ਨਵਾਂਸ਼ਹਿਰ ਨੂੰ ਸਕੂਲ ਆਫ਼ ਐਮੀਨੈਂਸ ਮਿਲਣ 'ਤੇ ਵਿਦਿਆਰਥੀਆਂ ਦੀ ਕੀ ਹੈ ਰਾਏ?
Punjab: ਨਵਾਂਸ਼ਹਿਰ ਨੂੰ ਸਕੂਲ ਆਫ਼ ਐਮੀਨੈਂਸ ਮਿਲਣ 'ਤੇ ਵਿਦਿਆਰਥੀਆਂ ਦੀ ਕੀ ਹੈ ਰਾਏ?...
ਜਗਜੀਤ ਸਿੰਘ ਡੱਲੇਵਾਲ ਨੇ ਖਤਮ ਕੀਤਾ ਆਪਣਾ ਮਰਨ ਵਰਤ, ਹੁਣ ਉਨ੍ਹਾਂ ਦੀ ਕੀ ਯੋਜਨਾ ਹੈ? ਦੇਖੋ ਵੀਡੀਓ
ਜਗਜੀਤ ਸਿੰਘ ਡੱਲੇਵਾਲ ਨੇ ਖਤਮ ਕੀਤਾ ਆਪਣਾ ਮਰਨ ਵਰਤ, ਹੁਣ ਉਨ੍ਹਾਂ ਦੀ ਕੀ ਯੋਜਨਾ ਹੈ? ਦੇਖੋ ਵੀਡੀਓ...
PM ਮੋਦੀ ਨੇ ਰਾਮ ਸੇਤੂ ਦਾ ਵੀਡੀਓ ਕੀਤਾ ਸ਼ੇਅਰ, ਵੇਖੋ ਸ਼ਾਨਦਾਰ ਦ੍ਰਿਸ਼
PM ਮੋਦੀ ਨੇ ਰਾਮ ਸੇਤੂ ਦਾ ਵੀਡੀਓ ਕੀਤਾ ਸ਼ੇਅਰ, ਵੇਖੋ ਸ਼ਾਨਦਾਰ ਦ੍ਰਿਸ਼...
ਆਪ' ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਪਹੁੰਚੇ ਨਾਰੀ ਨਿਕੇਤਨ, ਦੇਖੋ Video
ਆਪ' ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਪਹੁੰਚੇ ਨਾਰੀ ਨਿਕੇਤਨ, ਦੇਖੋ Video...
ਟਰੰਪ ਦੇ ਟੈਰਿਫ ਤੇ ਰਾਘਵ ਚੱਢਾ ਨੇ ਘੇਰੀ ਮੋਦੀ ਸਰਕਾਰ, ਲੁਧਿਆਣੇ ਦਾ ਵੀ ਕੀਤਾ ਜ਼ਿਕਰ
ਟਰੰਪ ਦੇ ਟੈਰਿਫ ਤੇ ਰਾਘਵ ਚੱਢਾ ਨੇ ਘੇਰੀ ਮੋਦੀ ਸਰਕਾਰ, ਲੁਧਿਆਣੇ ਦਾ ਵੀ ਕੀਤਾ ਜ਼ਿਕਰ...
ਬਠਿੰਡਾ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਫੜੀ ਗਈ ਮਹਿਲਾ ਕਾਂਸਟੇਬਲ, ਲਗਜ਼ਰੀ ਜ਼ਿੰਦਗੀ ਦੀ ਹੈ ਸ਼ੌਕੀਨ!
ਬਠਿੰਡਾ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਫੜੀ ਗਈ ਮਹਿਲਾ ਕਾਂਸਟੇਬਲ, ਲਗਜ਼ਰੀ ਜ਼ਿੰਦਗੀ ਦੀ ਹੈ ਸ਼ੌਕੀਨ!...
Donald Trump On Tariff: ਟੈਰਿਫ War ਦਾ ਐਲਾਨ, ਦੁਨੀਆ ਦੇ 60 ਦੇਸ਼ਾਂ ਵਿੱਚ ਹੰਗਾਮਾ
Donald Trump On Tariff: ਟੈਰਿਫ War ਦਾ ਐਲਾਨ, ਦੁਨੀਆ ਦੇ 60 ਦੇਸ਼ਾਂ ਵਿੱਚ ਹੰਗਾਮਾ...
ਵਕਫ਼ ਸੋਧ ਬਿੱਲ ਨੂੰ ਲੈ ਕੇ ਸਰਕਾਰ 'ਤੇ ਵਰ੍ਹੇ ਸੋਨੀਆ ਗਾਂਧੀ, ਕਿਹਾ- ਧਰੁਵੀਕਰਨ ਨੂੰ ਹੁਲਾਰਾ
ਵਕਫ਼ ਸੋਧ ਬਿੱਲ ਨੂੰ ਲੈ ਕੇ ਸਰਕਾਰ 'ਤੇ ਵਰ੍ਹੇ ਸੋਨੀਆ ਗਾਂਧੀ, ਕਿਹਾ- ਧਰੁਵੀਕਰਨ ਨੂੰ ਹੁਲਾਰਾ...
Waqf Amendment Bill Passed: ਵਕਫ਼ ਬਿੱਲ ਦੇ ਹੱਕ ਵਿੱਚ ਅਤੇ ਵਿਰੋਧ ਵਿੱਚ ਕਿੰਨੀਆਂ ਵੋਟਾਂ ਪਈਆਂ?
Waqf Amendment Bill Passed: ਵਕਫ਼ ਬਿੱਲ ਦੇ ਹੱਕ ਵਿੱਚ ਅਤੇ ਵਿਰੋਧ ਵਿੱਚ ਕਿੰਨੀਆਂ ਵੋਟਾਂ ਪਈਆਂ?...