ਚੀਨ-ਪਾਕਿ ਦੀ ਹਰ ਕਾਰਵਾਈ ‘ਤੇ ਨਜ਼ਰ! 10 ਹਜ਼ਾਰ ਕਰੋੜ ਤੋਂ ਵੱਧ ਦੇ 97 ਮੇਡ-ਇਨ-ਇੰਡੀਆ ਡ੍ਰੋਨ ਖਰੀਦੇਗਾ ਭਾਰਤ

Updated On: 

02 Aug 2023 14:04 PM

ਭਾਰਤੀ ਹਵਾਈ ਸੈਨਾ 10 ਹਜ਼ਾਰ ਕਰੋੜ ਤੋਂ ਵੱਧ ਦੀ ਲਾਗਤ ਨਾਲ ਇਨ੍ਹਾਂ ਡਰੋਨਾਂ ਨੂੰ ਖਰੀਦਣ ਜਾ ਰਹੀ ਹੈ। ਇਸ ਵਿੱਚ ਮਾਨਵ ਰਹਿਤ ਹਵਾਈ ਵਾਹਨ ਹੋਣਗੇ ਜੋ 30 ਘੰਟੇ ਲਗਾਤਾਰ ਉਡਾਣ ਭਰ ਸਕਣਗੇ।

ਚੀਨ-ਪਾਕਿ ਦੀ ਹਰ ਕਾਰਵਾਈ ਤੇ ਨਜ਼ਰ! 10 ਹਜ਼ਾਰ ਕਰੋੜ ਤੋਂ ਵੱਧ ਦੇ 97 ਮੇਡ-ਇਨ-ਇੰਡੀਆ ਡ੍ਰੋਨ ਖਰੀਦੇਗਾ ਭਾਰਤ
Follow Us On

ਭਾਰਤੀ ਸੁਰੱਖਿਆ ਬਲ (Indian Security Forces) ਚੀਨ ਅਤੇ ਪਾਕਿਸਤਾਨ ਦੀਆਂ ਸਰਹੱਦਾਂ ‘ਤੇ ਨਿਗਰਾਨੀ ਲਈ 97 ‘ਮੇਡ-ਇਨ-ਇੰਡੀਆ’ ਡ੍ਰੋਨ (Made in India Drone) ਖਰੀਦਣ ਲਈ ਤਿਆਰ ਹਨ। ਅਮਰੀਕਾ ਤੋਂ 31 ਪ੍ਰੀਡੇਟਰ ਡ੍ਰੋਨ ਖਰੀਦਣ ਦੇ ਫੈਸਲੇ ਤੋਂ ਬਾਅਦ, ਭਾਰਤ ਹੁਣ ‘ਮੇਕ-ਇਨ-ਇੰਡੀਆ’ ਪ੍ਰੋਜੈਕਟ ਦੇ ਤਹਿਤ 97 ਉੱਚ ਸਮਰੱਥਾ ਵਾਲੇ ਡ੍ਰੋਨ ਖਰੀਦਣ ਵੱਲ ਵਧ ਰਿਹਾ ਹੈ। ਸਰਕਾਰੀ ਸੂਤਰਾਂ ਨੇ ਏਐਨਆਈ ਨੂੰ ਦੱਸਿਆ, “ਰੱਖਿਆ ਬਲਾਂ ਨੇ ਸਾਂਝੇ ਤੌਰ ‘ਤੇ ਇੱਕ ਵਿਗਿਆਨਕ ਅਧਿਐਨ ਕੀਤਾ। ਇਸ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਕਿ ਜ਼ਮੀਨ ਅਤੇ ਸਮੁੰਦਰ ਦੋਹਾਂ ‘ਤੇ ਨਜ਼ਰ ਰੱਖਣ ਲਈ 97 ਮੱਧਮ ਉਚਾਈ ਵਾਲੇ ਡ੍ਰੋਨਾਂ ਦੀ ਲੋੜ ਹੋਵੇਗੀ।

ਮੀਡੀਆ ਰਿਪੋਰਟਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤੀ ਹਵਾਈ ਸੈਨਾ (Indian Airforce) 10 ਹਜ਼ਾਰ ਕਰੋੜ ਤੋਂ ਵੱਧ ਦੀ ਲਾਗਤ ਨਾਲ ਇਨ੍ਹਾਂ ਡ੍ਰੋਨਾਂ ਨੂੰ ਖਰੀਦਣ ਜਾ ਰਹੀ ਹੈ। ਇਸ ਵਿਚ ਸਭ ਤੋਂ ਵੱਧ ਮਾਨਵ ਰਹਿਤ ਹਵਾਈ ਵਾਹਨ ਹੋਣਗੇ ਜੋ 30 ਘੰਟੇ ਲਗਾਤਾਰ ਉਡਾਣ ਭਰ ਸਕਣਗੇ।

10 ਹਜ਼ਾਰ ਕਰੋੜ ਤੋਂ ਵੱਧ ਦੀ ਹੈ ਲਾਗਤ

ਦੱਸ ਦੇਈਏ ਕਿ ਦਸ ਹਜ਼ਾਰ ਕਰੋੜ ਤੋਂ ਵੱਧ ਦੀ ਲਾਗਤ ਨਾਲ ਖਰੀਦੇ ਜਾਣ ਵਾਲੇ ਇਹ ਡ੍ਰੋਨ ਪਿਛਲੇ ਕੁਝ ਸਾਲਾਂ ਵਿੱਚ ਤਿੰਨਾਂ ਸੈਨਾਵਾਂ ਦੇ ਬੇੜੇ ਵਿੱਚ ਸ਼ਾਮਲ ਕੀਤੇ ਗਏ 46 ਤੋਂ ਵੱਧ ਹੇਰੋਨ ਯੂਏਵੀ ਤੋਂ ਵੱਖਰੇ ਹੋਣਗੇ। ਜਾਣਕਾਰੀ ਮੁਤਾਬਕ ਹਿੰਦੁਸਤਾਨ ਐਰੋਨਾਟਿਕਸ ਲਿਮਟਿਡ (HAL) ਅਤੇ ਅਸਲੀ ਉਪਕਰਨ ਨਿਰਮਾਤਾ ਮਿਲ ਕੇ ‘ਮੇਕ-ਇਨ-ਇੰਡੀਆ’ ਰਾਹੀਂ ਪੁਰਾਣੇ ਡ੍ਰੋਨਾਂ ਨੂੰ ਅਪਗ੍ਰੇਡ ਕਰ ਰਹੇ ਹਨ।

31 ਪ੍ਰੀਡੇਟਰ ਡਰੋਨ ਖਰੀਦਣ ਦਾ ਫੈਸਲਾ

ਇਸ ਦੀ ਖਾਸ ਗੱਲ ਇਹ ਹੈ ਕਿ ਇਸ ਡ੍ਰੋਨ ਨੂੰ 60 ਫੀਸਦੀ ਤੋਂ ਜ਼ਿਆਦਾ ਭਾਰਤੀ ਸਮੱਗਰੀ ਦੀ ਵਰਤੋਂ ਕਰਕੇ ਦੇਸ਼ ਦੇ ਅੰਦਰ ਆਪਣੀ ਸਮਰੱਥਾ ਵਧਾਉਣੀ ਹੋਵੇਗੀ। ਮੀਡੀਆ ਰਿਪੋਰਟਾਂ ਮੁਤਾਬਕ, ਭਾਰਤ ਨੇ ਹਾਲ ਹੀ ਵਿੱਚ 31 ਪ੍ਰੀਡੇਟਰ ਡ੍ਰੋਨ ਖਰੀਦਣ ਦਾ ਫੈਸਲਾ ਕੀਤਾ ਹੈ। ਇਹ ਡ੍ਰੋਨ ਹਾਈ ਅਲਟੀਟਿਊਡ ਲੌਂਗ ਐਂਡੋਰੈਂਸ ਸ਼੍ਰੇਣੀ ਨਾਲ ਸਬੰਧਤ ਹਨ। ਜ਼ਿਆਦਾਤਰ ਇਹ ਡ੍ਰੋਨ ਭਾਰਤ ਦੇ ਵਿਸ਼ਾਲ ਖੇਤਰਾਂ ਦੀ ਨਿਗਰਾਨੀ ਕਰਨ ਲਈ ਵਰਤੇ ਜਾਣਗੇ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ