ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Vijay Diwas: ਕਾਰਗਿਲ ‘ਚ ਭਾਰਤੀ ਜਵਾਨਾਂ ਨੇ ਦੁਸ਼ਮਣ ਨੂੰ ਕਿਵੇਂ ਦਿੱਤਾ ਮੂੰਹ ਤੋੜ ਜਵਾਬ, ਪੜ੍ਹੋ 85 ਦਿਨਾਂ ਤੱਕ ਚੱਲੇ ਆਪ੍ਰੇਸ਼ਨ ਵਿਜੇ ਦੀ ਕਹਾਣੀ

Vijay Diwas: 85 ਦਿਨਾਂ ਤੱਕ ਚੱਲੀ ਕਾਰਗਿਲ ਜੰਗ ਨੂੰ ਆਪਰੇਸ਼ਨ ਵਿਜੇ ਦਾ ਨਾਂ ਦਿੱਤਾ ਗਿਆ। ਜੰਮੂ-ਕਸ਼ਮੀਰ ਦੇ ਕਾਰਗਿਲ ਜ਼ਿਲ੍ਹੇ ਦੀ ਪਹਾੜੀ 'ਤੇ ਦੇਸ਼ ਦੀ ਰੱਖਿਆ ਕਰਦੇ ਹੋਏ 500 ਤੋਂ ਵੱਧ ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਅੱਜ ਕਾਰਗਿਲ ਜੰਗ ਦੇ 24 ਸਾਲ ਪੂਰੇ ਹੋ ਗਏ ਹਨ। ਜਾਣੋ ਅਪਰੇਸ਼ਨ ਵਿਜੇ ਦੀ ਪੂਰੀ ਕਹਾਣੀ।

Vijay Diwas: ਕਾਰਗਿਲ ‘ਚ ਭਾਰਤੀ ਜਵਾਨਾਂ ਨੇ ਦੁਸ਼ਮਣ ਨੂੰ ਕਿਵੇਂ ਦਿੱਤਾ ਮੂੰਹ ਤੋੜ ਜਵਾਬ, ਪੜ੍ਹੋ 85 ਦਿਨਾਂ ਤੱਕ ਚੱਲੇ ਆਪ੍ਰੇਸ਼ਨ ਵਿਜੇ ਦੀ ਕਹਾਣੀ
Follow Us
tv9-punjabi
| Updated On: 26 Jul 2023 13:37 PM
26 ਜੁਲਾਈ, 1999, ਉਹ ਤਾਰੀਖ ਜਦੋਂ ਭਾਰਤੀ ਸੈਨਿਕਾਂ ਨੇ ਪਾਕਿਸਤਾਨੀ ਸੈਨਿਕਾਂ ਅਤੇ ਅੱਤਵਾਦੀਆਂ ਨੂੰ ਢੁੱਕਵਾਂ ਜਵਾਬ ਦੇ ਕੇ ਜਿੱਤ ਪ੍ਰਾਪਤ ਕੀਤੀ ਸੀ। ਉਨ੍ਹਾਂ ਦੀਆਂ ਯੋਜਨਾਵਾਂ ਨੂੰ ਨਾਕਾਮ ਕਰ ਦਿੱਤਾ। 85 ਦਿਨਾਂ ਤੱਕ ਚੱਲੀ ਇਸ ਜੰਗ ਨੂੰ ਆਪਰੇਸ਼ਨ ਵਿਜੇ ਦਾ ਨਾਂ ਦਿੱਤਾ ਗਿਆ। ਜੰਮੂ-ਕਸ਼ਮੀਰ (Jammu Kashmir) ਦੇ ਕਾਰਗਿਲ ਜ਼ਿਲ੍ਹੇ ਦੀ ਪਹਾੜੀ ‘ਤੇ ਦੇਸ਼ ਦੀ ਰੱਖਿਆ ਕਰਦੇ ਹੋਏ 500 ਤੋਂ ਵੱਧ ਭਾਰਤੀ ਜਵਾਨ ਸ਼ਹੀਦ ਹੋ ਗਏ ਸਨ। ਅੱਜ ਕਾਰਗਿਲ ਜੰਗ ਦੇ 24 ਸਾਲ ਪੂਰੇ ਹੋ ਗਏ ਹਨ। ਜਾਣੋ ਅਪਰੇਸ਼ਨ ਵਿਜੇ ਦੀ ਪੂਰੀ ਕਹਾਣੀ।

85 ਦਿਨਾਂ ਤੱਕ ਚੱਲੀ ਜੰਗ

ਇਹ ਉਦੋਂ ਸ਼ੁਰੂ ਹੋਇਆ ਜਦੋਂ ਪਾਕਿਸਤਾਨੀ ਸੈਨਿਕ ਅਤੇ ਅੱਤਵਾਦੀ (Terrorist) ਕੰਟਰੋਲ ਰੇਖਾ ਪਾਰ ਕਰਕੇ ਭਾਰਤ ਵਿੱਚ ਘੁਸਪੈਠ ਕਰਨ ਲੱਗੇ। ਕਾਰਗਿਲ ਦੇ ਪਹਾੜੀ ਇਲਾਕੇ ਤੋਂ ਭਾਰਤ ‘ਤੇ ਹਮਲਾ ਕਰਨ ਦੀ ਯੋਜਨਾ ਬਣਾਈ। ਘੁਸਪੈਠ 3 ਮਈ ਨੂੰ ਸ਼ੁਰੂ ਹੋਈ ਅਤੇ ਯੁੱਧ 26 ਜੁਲਾਈ ਨੂੰ ਖਤਮ ਹੋਇਆ। 85 ਦਿਨ ਦੋਵੇਂ ਦੇਸ਼ ਆਹਮੋ-ਸਾਹਮਣੇ ਰਹੇ ਅਤੇ 60 ਦਿਨ ਲਗਾਤਾਰ ਜੰਗ ਚੱਲਦੀ ਰਹੀ।

ਕਦੋਂ ਕੀ ਹੋਇਆ, ਪੜ੍ਹੋ ਅਪਰੇਸ਼ਨ ਵਿਜੇ ਦੀ ਪੂਰੀ ਕਹਾਣੀ

  1. 3 ਮਈ 1999: ਇਹ ਉਹ ਤਾਰੀਖ ਹੈ ਜਦੋਂ ਕਾਰਗਿਲ ਦੀ ਪਹਾੜੀ ‘ਤੇ ਇਕ ਚਰਵਾਹੇ ਨੇ ਪਹਿਲੀ ਵਾਰ ਪਾਕਿਸਤਾਨੀ ਫੌਜੀਆਂ ਦੇ ਅੱਤਵਾਦੀਆਂ ਨੂੰ ਦੇਖਿਆ। ਉਸ ਨੇ ਇਸ ਬਾਰੇ ਭਾਰਤੀ ਫੌਜ ਦੇ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ।
  2. 5 ਮਈ : ਘੁਸਪੈਠ ਦੀ ਖਬਰ ਤੋਂ ਬਾਅਦ ਭਾਰਤੀ ਫੌਜ ਨੂੰ ਚੌਕਸ ਕਰ ਦਿੱਤਾ ਗਿਆ ਅਤੇ ਦੁਸ਼ਮਣਾਂ ਨੂੰ ਜਵਾਬ ਦੇਣ ਲਈ ਭਾਰਤੀ ਫੌਜ ਦੇ ਜਵਾਨਾਂ ਨੂੰ ਉਸ ਥਾਂ ‘ਤੇ ਭੇਜਿਆ ਗਿਆ ਹੈ, ਜਿੱਥੋਂ ਘੁਸਪੈਠ ਹੋਈ ਸੀ। ਦੋਵਾਂ ਦੇਸ਼ਾਂ ਦੇ ਫੌਜੀ ਆਹਮੋ-ਸਾਹਮਣੇ ਆ ਗਏ ਅਤੇ 5 ਭਾਰਤੀ ਜਵਾਨ ਸ਼ਹੀਦ ਹੋ ਗਏ।
  3. 9 ਮਈ: ਪਾਕਿਸਤਾਨੀ ਫ਼ੌਜਾਂ ਨੇ ਕਾਰਗਿਲ ਪਹਾੜੀ ਦੇ ਅੰਦਰ ਦਾਖ਼ਲ ਹੋ ਕੇ ਭਾਰਤੀ ਫ਼ੌਜੀਆਂ ਦੇ ਗੋਲਾ ਬਾਰੂਦ ਦੇ ਡੰਪ ਨੂੰ ਨਿਸ਼ਾਨਾ ਬਣਾਇਆ ਅਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
  4. 10 ਮਈ: ਪਾਕਿਸਤਾਨੀ ਸੈਨਿਕ ਗੋਲਾਬਾਰੀ ਤੋਂ ਬਾਅਦ ਐਲਓਸੀ ਪਾਰ ਕਰ ਗਏ। ਦਰਾਸ ਅਤੇ ਕੱਸਰ ਸੈਕਟਰਾਂ ਨੂੰ ਪਾਰ ਕਰਦੇ ਹੋਏ ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ ਵਿਚ ਪਹੁੰਚ ਗਏ। ਇਸ ਦਿਨ ਭਾਰਤੀ ਫੌਜ ਨੇ ਆਪਰੇਸ਼ਨ ਵਿਜੇ ਦਾ ਐਲਾਨ ਕੀਤਾ ਅਤੇ ਕਸ਼ਮੀਰ ਤੋਂ ਫੌਜਾਂ ਨੂੰ ਕਾਰਗਿਲ ਭੇਜਿਆ ਗਿਆ।
  5. 26 ਮਈ: ਭਾਰਤੀ ਹਵਾਈ ਸੈਨਾ ਨੇ ਵੀ ਕਮਾਂਡ ਸੰਭਾਲੀ। ਪਾਕਿਸਤਾਨੀ ਸੈਨਿਕਾਂ ਦੇ ਹਮਲੇ ਦੇ ਜਵਾਬ ‘ਚ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਇਸ ਕਾਰਵਾਈ ਵਿੱਚ ਕਈ ਪਾਕਿਸਤਾਨੀ ਘੁਸਪੈਠੀਆਂ ਨੂੰ ਖਤਮ ਕਰ ਦਿੱਤਾ ਗਿਆ।
  6. 1 ਜੂਨ: ਪਾਕਿਸਤਾਨ ਨੇ ਹਮਲੇ ਤੇਜ਼ ਕਰਦੇ ਹੋਏ ਨੈਸ਼ਨਲ ਹਾਈਵੇ-1 ਨੂੰ ਆਪਣਾ ਨਿਸ਼ਾਨਾ ਬਣਾਇਆ। ਇਹ ਉਹ ਸਮਾਂ ਸੀ ਜਦੋਂ ਦੁਨੀਆ ਦੇ ਸਾਰੇ ਦੇਸ਼ ਭਾਰਤ ਦੇ ਨਾਲ ਸਨ ਅਤੇ ਪਾਕਿਸਤਾਨ ਦੀ ਆਲੋਚਨਾ ਕਰ ਰਹੇ ਸਨ। ਫਰਾਂਸ ਅਤੇ ਅਮਰੀਕਾ ਨੇ ਇਨ੍ਹਾਂ ਹਮਲਿਆਂ ਲਈ ਸਿੱਧੇ ਤੌਰ ‘ਤੇ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
  7. 5 ਜੂਨ: ਭਾਰਤ ਸਰਕਾਰ ਨੇ ਕਈ ਦਸਤਾਵੇਜ਼ ਜਾਰੀ ਕੀਤੇ ਜਿਨ੍ਹਾਂ ਤੋਂ ਇਸ ਹਮਲੇ ਵਿੱਚ ਪਾਕਿਸਤਾਨੀ ਫ਼ੌਜ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ।
  8. 9 ਜੂਨ: ਭਾਰਤੀ ਫੌਜ ਦੇ ਜਵਾਨਾਂ ਨੇ ਆਪਣੀ ਬਹਾਦਰੀ ਦਾ ਪ੍ਰਦਰਸ਼ਨ ਕਰਦੇ ਹੋਏ ਜੰਮੂ-ਕਸ਼ਮੀਰ ਦੇ ਬਟਾਲਿਕ ਸੈਕਟਰ ‘ਚ ਵੱਡੀ ਜਿੱਤ ਹਾਸਲ ਕੀਤੀ। ਇੱਥੇ ਦੋ ਪ੍ਰਮੁੱਖ ਸਥਾਨਾਂ ‘ਤੇ ਕਬਜ਼ਾ ਕਰ ਲਿਆ।
  9. 13 ਜੂਨ: ਜਦੋਂ ਭਾਰਤੀ ਫ਼ੌਜਾਂ ਨੇ ਤੋਲੋਲਿੰਗ ਚੋਟੀ ‘ਤੇ ਕਬਜ਼ਾ ਕਰ ਲਿਆ ਤਾਂ ਪਾਕਿਸਤਾਨ ਲਈ ਇਹ ਵੱਡਾ ਝਟਕਾ ਸੀ। ਇਸ ਦੌਰਾਨ ਦੇਸ਼ ਦੇ ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਖੁਦ ਕਾਰਗਿਲ ਪਹੁੰਚੇ ਸਨ।
  10. 20 ਜੂਨ: ਭਾਰਤੀ ਸੇਨ ਨੇ ਟਾਈਗਰ ਹਿੱਲ ਦੇ ਨੇੜੇ ਇਕ ਤੋਂ ਬਾਅਦ ਇਕ ਕਈ ਸਥਾਨਾਂ ‘ਤੇ ਕਬਜ਼ਾ ਕਰ ਲਿਆ ਅਤੇ ਪਾਕਿਸਤਾਨੀ ਫੌਜਾਂ ਨੂੰ ਹਰਾਇਆ।
  11. 4 ਜੁਲਾਈ: ਇਹ ਦਿਨ ਭਾਰਤੀ ਫੌਜ ਲਈ ਮਹੱਤਵਪੂਰਨ ਸੀ ਕਿਉਂਕਿ ਸੈਨਿਕਾਂ ਨੇ ਟਾਈਗਰ ਹਿੱਲ ‘ਤੇ ਕਬਜ਼ਾ ਕਰ ਲਿਆ ਸੀ।
  12. 5 ਜੁਲਾਈ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਵਧਦੇ ਅੰਤਰਰਾਸ਼ਟਰੀ ਦਬਾਅ ਅਤੇ ਪਾਕਿ ਸੈਨਿਕਾਂ ਦੀ ਲਗਾਤਾਰ ਹਾਰ ਤੋਂ ਬਾਅਦ ਕਾਰਗਿਲ ਤੋਂ ਫੌਜ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ।
  13. 12 ਜੁਲਾਈ: ਭਾਰਤੀ ਸੈਨਿਕਾਂ ਨੇ ਪਾਕਿਸਤਾਨੀ ਸੈਨਿਕਾਂ ਨੂੰ ਪਿੱਛੇ ਹਟਣ ਲਈ ਮਜ਼ਬੂਰ ਕੀਤਾ ਅਤੇ ਇਹ ਉਹ ਸਮਾਂ ਸੀ ਜਦੋਂ ਉਨ੍ਹਾਂ ਨੇ ਹਾਰ ਮੰਨਣੀ ਸ਼ੁਰੂ ਕਰ ਦਿੱਤੀ।
  14. 14 ਜੁਲਾਈ: ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਭਾਰਤੀ ਫੌਜ ਦੇ ਆਪਰੇਸ਼ਨ ਵਿਜੇ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਦਾ ਐਲਾਨ ਕੀਤਾ।
  15. 26 ਜੁਲਾਈ: ਭਾਰਤੀ ਫੌਜ ਨੇ ਪਾਕਿਸਤਾਨੀ ਫੌਜ ਦੇ ਕਬਜ਼ੇ ਵਾਲੇ ਸਾਰੇ ਹਿੱਸੇ ਮੁੜ ਹਾਸਲ ਕਰ ਲਏ ਅਤੇ ਕਾਰਗਿਲ ਯੁੱਧ ਦਾ ਅੰਤ ਹੋ ਗਿਆ। ਇਸ ਜੰਗ ਵਿੱਚ 3 ਹਜ਼ਾਰ ਤੋਂ ਵੱਧ ਪਾਕਿਸਤਾਨੀ ਫ਼ੌਜੀ ਜ਼ਖ਼ਮੀ ਹੋਏ ਸਨ ਅਤੇ 500 ਤੋਂ ਵੱਧ ਭਾਰਤੀ ਫ਼ੌਜੀਆਂ ਨੇ ਆਪਣੀਆਂ ਜਾਨਾਂ ਦਿੱਤੀਆਂ ਸਨ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

ਚੰਡੀਗੜ੍ਹ ਦੀ ਕੁੜੀ ਨਾਲ ਦੂਜਾ ਵਿਆਹ ਕਰਵਾਉਣ ਜਾ ਰਹੇ ਹਿਮਾਚਲ ਦੇ ਮੰਤਰੀ ਵਿਕਰਮਾਦਿਤਿਆ ਸਿੰਘ, ਜਾਣੋ...ਕੌਣ ਹੈ ਹੋਣ ਵਾਲੀ ਲਾੜੀ?
ਚੰਡੀਗੜ੍ਹ ਦੀ ਕੁੜੀ ਨਾਲ ਦੂਜਾ ਵਿਆਹ ਕਰਵਾਉਣ ਜਾ ਰਹੇ ਹਿਮਾਚਲ ਦੇ ਮੰਤਰੀ ਵਿਕਰਮਾਦਿਤਿਆ ਸਿੰਘ, ਜਾਣੋ...ਕੌਣ ਹੈ ਹੋਣ ਵਾਲੀ ਲਾੜੀ?...
Shubanshu Shukla: ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ
Shubanshu Shukla: ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ...
ਭਾਰੀ ਮੀਂਹ ਨਾਲ ਪੰਜਾਬ 'ਚ ਹੜ੍ਹ ਵਰਗ੍ਹੇ ਹਾਲਾਤ, ਕੀ ਹੈ ਤਾਜ਼ਾ ਸਥਿਤੀ? ਜਾਣੋ...
ਭਾਰੀ ਮੀਂਹ ਨਾਲ ਪੰਜਾਬ 'ਚ ਹੜ੍ਹ ਵਰਗ੍ਹੇ ਹਾਲਾਤ, ਕੀ ਹੈ ਤਾਜ਼ਾ ਸਥਿਤੀ? ਜਾਣੋ......
FASTag Annual Pass: ਕਿਵੇਂ ਕੰਮ ਕਰੇਗਾ NHAI ਦਾ FASTag ਐਨੁਅਲ ਪਾਸ ?
FASTag Annual Pass: ਕਿਵੇਂ ਕੰਮ ਕਰੇਗਾ NHAI ਦਾ FASTag ਐਨੁਅਲ ਪਾਸ ?...
ਏਅਰ ਇੰਡੀਆ ਦੀ ਉਡਾਣ ਵਿੱਚ ਮੁੜ ਤਕਨੀਕੀ ਖਰਾਬੀ, ਯਾਤਰੀਆਂ ਵਿੱਚ ਗੁੱਸਾ
ਏਅਰ ਇੰਡੀਆ ਦੀ ਉਡਾਣ ਵਿੱਚ ਮੁੜ ਤਕਨੀਕੀ ਖਰਾਬੀ, ਯਾਤਰੀਆਂ ਵਿੱਚ ਗੁੱਸਾ...
79th Independence Day: ਲਾਲ ਕਿਲ੍ਹੇ ਤੋਂ ਪੀਐਮ ਮੋਦੀ ਨੇ ਕੀਤਾ ਵੱਡਾ ਐਲਾਨ, ਆਪਣਾ ਸਪੇਸ ਸਟੇਸ਼ਨ ਬਣਾਉਣ ਦੀ ਤਿਆਰੀ
79th Independence Day: ਲਾਲ ਕਿਲ੍ਹੇ ਤੋਂ ਪੀਐਮ ਮੋਦੀ ਨੇ ਕੀਤਾ ਵੱਡਾ ਐਲਾਨ, ਆਪਣਾ ਸਪੇਸ ਸਟੇਸ਼ਨ ਬਣਾਉਣ ਦੀ ਤਿਆਰੀ...
PM Modis Independence Day 2025 Speech: ਅਸੀਂ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ
PM Modis Independence Day 2025 Speech: ਅਸੀਂ ਦੁਸ਼ਮਣਾਂ ਨੂੰ ਉਨ੍ਹਾਂ ਦੀ ਕਲਪਨਾ ਤੋਂ ਪਰੇ ਸਜ਼ਾ ਦਿੱਤੀ ਹੈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ...
YouTuber Armaan Malik ਨੂੰ ਹੋਵੇਗੀ ਜੇਲ੍ਹ? 2 ਵੱਡੇ ਮਾਮਲਿਆਂ ਵਿੱਚ ਫਸੇ
YouTuber Armaan Malik ਨੂੰ ਹੋਵੇਗੀ ਜੇਲ੍ਹ? 2 ਵੱਡੇ ਮਾਮਲਿਆਂ ਵਿੱਚ ਫਸੇ...
Independence Day 2025: India- PAK ਵੰਡ ਦੇ ਚਸ਼ਮਦੀਦ ਗਵਾਹ ਨੂੰ ਸੁਣ ਕੇ ਰਹਿ ਜਾਓਗੇ ਹੈਰਾਨ!
Independence Day 2025: India- PAK ਵੰਡ ਦੇ ਚਸ਼ਮਦੀਦ ਗਵਾਹ ਨੂੰ ਸੁਣ ਕੇ ਰਹਿ ਜਾਓਗੇ ਹੈਰਾਨ!...