ਗੈਂਗਸਟਰਸ ਅਤੇ ਅੱਤਵਾਦੀਆਂ ਨੇ ਬਣਾਇਆ ਗਠਜੋੜ, ਪੰਜਾਬ ਤੋਂ ਜੁਟਾ ਰਹੇ ਫੰਡ ਨਾਲ ਕਰ ਰਹੇ ਨੌਜਵਾਨਾਂ ਦੀ ਭਰਤੀ, NIA ਦੀ ਚਾਰਜਸ਼ੀਟ ‘ਚ ਖੁਲਾਸਾ
ਪੰਜਾਬ ਵਿੱਚ ਕਈ ਥਾਵਾਂ 'ਤੇ ਪੰਜਾਬ ਪੁਲਿਸ ਨੇ ਗੈਂਗਸਟਰਾਂ, ਅੱਤਵਾਦੀਆਂ ਤੇ ਨਸ਼ਾ ਤਸਕਰਾਂ ਦੇ ਠਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਹੈ। ਇਸ ਤੋਂ ਪਹਿਲਾਂ ਵੀ NIA ਨੇ ਆਪਣੀ ਮੋਸਟ ਵਾਂਟੇਡ ਲਿਸਟ ਵਿੱਚ ਤਕਰੀਬਨ 21 ਅੱਤਵਾਦੀਆਂ ਦੇ ਨਾਂ ਦਰਜ ਕੀਤੇ ਸਨ।

FILE PHOTO
ਬੱਬਰ ਖਾਲਸਾ ਇੰਟਰਨੈਸ਼ਨਲ (BKI) ਅਤੇ ਖਾਲਿਸਤਾਨ ਟਾਈਗਰ ਫੋਰਸ (KTF) ਪੰਜਾਬ ਦੇ ਨੌਜਵਾਨਾਂ ਨੂੰ ਭੜਕਾਉਣ ਲਈ ਫੰਡ ਇਕੱਠਾ ਕਰ ਰਹੇ ਹਨ। ਇਸ ਵਿੱਚ ਪੰਜਾਬ ਦੇ ਗੈਂਗਸਟਰ ਉਨ੍ਹਾਂ ਦਾ ਸਾਥ ਦੇ ਰਹੇ ਹਨ। ਪੰਜਾਬ ਤੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਤੋਂ ਬਾਅਦ ਇਕੱਠਾ ਹੋਇਆ ਪੈਸਾ ਪਾਕਿਸਤਾਨ, ਕੈਨੇਡਾ ਅਤੇ ਅਮਰੀਕਾ ਜਾ ਰਿਹਾ ਹੈ।
ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਵੱਲੋਂ ਗੈਂਗਸਟਰ-ਅੱਤਵਾਦੀ ਗਠਜੋੜ ਮਾਮਲੇ ਵਿੱਚ ਪਾਬੰਦੀਸ਼ੁਦਾ ਸੰਗਠਨਾਂ BKI ਅਤੇ KTF ਨਾਲ ਸਬੰਧਤ 3 ‘ਖਾਲਿਸਤਾਨੀ ਅੱਤਵਾਦੀਆਂ’ ਸਮੇਤ 9 ਵਿਰੁੱਧ ਦਾਇਰ ਚਾਰਜਸ਼ੀਟ ਵਿੱਚ ਇਹ ਖੁਲਾਸਾ ਹੋਇਆ ਹੈ। ਇਹ 3 ਅੱਤਵਾਦੀ ਬੀਕੇਆਈ ਦੇ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ, ਕੇਟੀਐਫ ਦੇ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਅਤੇ ਬੀਕੇਆਈ ਦੇ ਲਖਬੀਰ ਸਿੰਘ ਸੰਧੂ ਉਰਫ ਲੰਡਾ ਹਨ।
NIA ਨੇ ਕਿਹਾ ਕਿ ਜਾਂਚ ‘ਚ ਏਜੰਸੀ ਨੂੰ BKI ਅਤੇ KTF ਲਈ ਫੰਡ ਜੁਟਾਉਣ ਦਾ ਨੈੱਟਵਰਕ ਵੀ ਮਿਲਿਆ ਹੈ। ਇਨ੍ਹਾਂ ਦੋਸ਼ੀਆਂ ਨੂੰ ਭਾਰਤ ਤੋਂ ਰਸਮੀ ਅਤੇ ਗੈਰ ਰਸਮੀ ਚੈਨਲਾਂ ਰਾਹੀਂ ਫੰਡ ਭੇਜੇ ਜਾ ਰਹੇ ਸਨ। ਫੰਡ ਭੇਜਣ ਵਾਲੇ ਅਤੇ ਪ੍ਰਾਪਤ ਕਰਨ ਵਾਲੇ ਦੀ ਪਛਾਣ ਛੁਪਾਉਣ ਲਈ MTSS (ਮਨੀ ਟ੍ਰਾਂਸਫਰ ਸਰਵਿਸ ਸਕੀਮ) ਜਾਂ ਹੋਰ ਸਾਧਨ ਵਰਤੇ ਜਾ ਰਹੇ ਸਨ। ਐਨਆਈਏ ਨੇ BKI ਅਤੇ KTF ਨਾਲ ਜੁੜੇ 16 ਹੋਰ ਫਰਾਰ ਅਤੇ ਗ੍ਰਿਫਤਾਰ ਮੁਲਜ਼ਮਾਂ ਦੇ ਸਬੰਧਾਂ ਦੀ ਵੀ ਜਾਂਚ ਕੀਤੀ ਹੈ।
NIA FILES CHARGESHEET AGAINST RINDA, DALA, LANDA & 6 OTHER BKI & KTF TERRORISTS pic.twitter.com/yLtQ0K5yxh
— NIA India (@NIA_India) July 24, 2023ਇਹ ਵੀ ਪੜ੍ਹੋ