NIA ਦਾ ਅੱਤਵਾਦੀਆਂ ਤੇ ਗੈਂਗਸਟਰਾਂ ‘ਤੇ ਸਿਕੰਜ਼ਾ, 8 ਗੈਂਗਸਟਰਾਂ ‘ਤੇ ਰੱਖਿਆ ਇਨਾਮ
ਐਨਆਈਏ ਵੱਲੋਂ ਅੱਤਵਾਦੀਆਂ ਤੇ ਗੈਂਗਸਟਰਾਂ ਨੂੰ ਫੜਨ ਲਈ 1 ਤੋਂ 5 ਲੱਖ ਰੁਪਏ ਦਾ ਇਨਾਮ ਰੱਖਿਆ ਹੈ। NIA ਨੇ ਲੱਕੀ ਪਟਿਆਲ ਅਤੇ ਅਤੱਵਾਦੀ ਅਰਸ਼ਦੀਪ ਡਾਲਾ 'ਤੇ 5 ਲੱਖ ਰੁਪਏ ਦਾ ਇਨਾਮ ਰੱਖਿਆ ਹੈ।
ਪੰਜਾਬ ‘ਚ ਅੱਤਵਾਦੀ ਹਮਲੇ ਦਾ ਅਲਰਟ, NIA ਨੇ ਪੰਜਾਬ ਪੁਲਿਸ ਨੂੰ ਭੇਜੀ ਰਿਪੋਰਟ
NIA Action: NIA ਵੱਲੋਂ ਪੰਜਾਬ ਅਤੇ ਹਰਿਆਣਾ ਦੇ 8 ਗੈਂਗਸਟਰਾਂ ਨੂੰ ਭਗੋੜਾ ਐਲਾਨਿਆ ਹੈ। ਐਨਆਈਏ ਵੱਲੋਂ ਅੱਤਵਾਦੀਆਂ ਤੇ ਗੈਂਗਸਟਰਾਂ ਨੂੰ ਫੜਨ ਲਈ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਇਨ੍ਹਾਂ ਅੱਤਵਾਦੀਆਂ ਤੇ ਗੈਂਗਸਟਰਾਂ (Gangsters) ਨੂੰ ‘ਤੇ NIA ਨੇ 1 ਤੋਂ 5 ਲੱਖ ਰੁਪਏ ਦਾ ਇਨਾਮ ਰੱਖਿਆ ਹੈ। ਇਸ ਲਿਸਟ ਵਿੱਚ ਵਿਦੇਸ਼ ਤੋਂ ਬੰਬੀਹਾ ਗਰੁੱਪ ਨੂੰ ਆਪਰੇਟ ਕਰ ਰਹੇ ਲੱਕੀ ਪਟਿਆਲ ਅਤੇ ਅਤੱਵਾਦੀ ਅਰਸ਼ਦੀਪ ਡਾਲਾ ‘ਤੇ 5 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ।


