NIA BIG ACTION: ਐਨਆਈਏ ਵੱਲੋਂ ਖਾਲਿਸਤਾਨੀ ਸਮਰਥਕ ਲੱਕੀ ਗ੍ਰਿਫਤਾਰ, ਬਿਸ਼ਨੋਈ ਗੈਂਗ ਦੇ ਮੈਂਬਰਾਂ ਸਮੇਤ 6 ਗ੍ਰਿਫਤਾਰ
NIA RAID IN 8 STATES : ਨੈਸ਼ਨਲ ਇਨਵੈਸਟੀਗੇਸ਼ਨ (NIA) ਏਜੰਸੀ ਨੇ ਦੇਸ਼ ਵਿੱਚ ਗੈਂਗਸਟਰਾਂ ਦੇ ਸਿੰਡੀਕੇਟ ਨੂੰ ਤੋੜਨ ਲਈ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ 8 ਰਾਜਾਂ ਵਿੱਚ ਇੱਕੋ ਸਮੇਂ ਛਾਪੇਮਾਰੀ ਕੀਤੀ ਸੀ। ਇਸ ਦੌਰਾਨ ਏਜੰਸੀ ਨੇ ਇਕ ਖਾਲਿਸਤਾਨੀ ਸਾਥੀ ਸਮੇਤ ਛੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਬਿਸ਼ਨੋਈ-ਬੰਬੀਹਾ ਗੈਂਗ ਦੇ ਠਿਕਾਣਿਆਂ ‘ਤੇ ਰੇਡ, 3 ਸੂਬਿਆਂ ‘ਚ 6 ਜਾਇਦਾਦਾਂ ਹੋਣਗੀਆਂ ਸੀਲ।
ਗੈਂਗਸਟਰਾਂ ਦੇ ਸਿੰਡੀਕੇਟ ਨੂੰ ਤੋੜਨ ਲਈ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਆਪਣੀ ਛਾਪੇਮਾਰੀ ਵਿੱਚ ਇੱਕ ਖਾਲਿਸਤਾਨੀ ਸਮਰਥਕ ਲੱਕੀ ਖੋਖਰ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਲਾਰੈਂਸ ਬਿਸ਼ਨੋਈ ਗੈਂਗ ਦਾ ਇੱਕ ਸਾਥੀ ਹੈ। ਮੰਗਲਵਾਰ ਨੂੰ ਰਾਸ਼ਟਰੀ ਜਾਂਚ ਏਜੰਸੀ ਨੇ ਦੇਸ਼ ਦੇ 8 ਰਾਜਾਂ ਦੇ ਕੁੱਲ 76 ਟਿਕਾਣਿਆਂ ‘ਤੇ ਇੱਕੋ ਸਮੇਂ ਛਾਪੇਮਾਰੀ ਕੀਤੀ।


