ਪਾਕਿਸਤਾਨ ‘ਤੇ ਈਰਾਨ ਦੇ ਹਵਾਈ ਹਮਲਾ ਤੋਂ ਬਾਅਦ ਭਾਰਤ ਨੂੰ ਲੈ ਕੇ ਕੀਤਾ ਜਾ ਰਿਹਾ ਇਹ ਦਾਅਵਾ? ਜਾਣੋ ਸੋਸ਼ਲ ਮੀਡੀਆ ‘ਤੇ ਹੋ ਰਹੀ ਚਰਚਾ ਦਾ ਸੱਚ

Updated On: 

17 Jan 2024 23:48 PM

ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੋ ਦਿਨਾਂ ਲਈ ਈਰਾਨ ਦੌਰੇ 'ਤੇ ਸੀ। ਉਨ੍ਹਾਂ ਨੇ ਸੋਮਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਨਾਲ ਮੀਟਿੰਗ ਕੀਤੀ ਸੀ ਅਤੇ ਇਸ ਤੋਂ ਇੱਕ ਦਿਨ ਬਾਅਦ ਈਰਾਨ ਨੇ ਪਾਕਿਸਤਾਨ ਤੇ ਹਮਲਾ ਕੀਤਾ। ਇਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚਾ ਹੋ ਰਹੀ ਹੈ ਕਿ ਐਸ ਜੈਸ਼ੰਕਰ ਦੇ ਦੌਰੇ ਤੋਂ ਬਾਅਦ ਹੀ ਈਰਾਨ ਨੇ ਬਲੂਚਿਸਤਾਨ ਸਥਿਤ ਅੱਤਵਾਦੀ ਟਿਕਾਣਿਆ ਤੇ ਹਮਲਾ ਕੀਤਾ। ਅਸਲੀਅਤ ਇਹ ਹੈ ਕਿ ਈਰਾਨ ਦੀ ਏਅਰ ਸਟ੍ਰਾਈਕ ਦੇ ਪਿੱਛੇ ਭਾਰਤ ਦਾ ਕੋਈ ਹੱਥ ਨਹੀਂ ਹੈ।

ਪਾਕਿਸਤਾਨ ਤੇ ਈਰਾਨ ਦੇ ਹਵਾਈ ਹਮਲਾ ਤੋਂ ਬਾਅਦ ਭਾਰਤ ਨੂੰ ਲੈ ਕੇ ਕੀਤਾ ਜਾ ਰਿਹਾ ਇਹ ਦਾਅਵਾ? ਜਾਣੋ ਸੋਸ਼ਲ ਮੀਡੀਆ ਤੇ ਹੋ ਰਹੀ ਚਰਚਾ ਦਾ ਸੱਚ

ਕੀ ਪਾਕਿਸਤਾਨ 'ਤੇ ਈਰਾਨ ਦੇ ਹਵਾਈ ਹਮਲੇ ਪਿੱਛੇ ਭਾਰਤ ਦਾ ਹੈ ਹੱਥ? ਸੋਸ਼ਲ ਮੀਡੀਆ 'ਤੇ ਹੋ ਰਹੀ ਹੈ ਚਰਚਾ (Pic Credit:Tv9hindi.com)

Follow Us On

ਦੁਨੀਆ ‘ਚ ਜਿੱਥੇ ਰੂਸ-ਯੂਕਰੇਨ ਅਤੇ ਇਜ਼ਰਾਈਲ-ਹਮਾਸ ਦੀ ਜੰਗ ਚੱਲ ਰਹੀ ਹੈ, ਉੱਥੇ ਹੀ ਇਸੇ ਵਿਚਕਾਰ ਈਰਾਨ ਨੇ ਪਾਕਿਸਤਾਨ ‘ਤੇ ਹਮਲਾ ਕਰ ਦਿੱਤਾ ਹੈ। ਈਰਾਨ ਦੀ ਪਾਕਿਸਤਾਨ ‘ਤੇ ਏਅਰ ਸਟ੍ਰਾਈਕ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਅਲੱਗ-ਅਲੱਗ ਤਰ੍ਹਾਂ ਦੀ ਚਰਚਾ ਹੋ ਰਹੀ ਹੈ। ਕਈਆਂ ਦਾ ਕਹਿਣਾ ਹੈ ਕਿ ਪਾਕਿਸਤਾਨ ‘ਤੇ ਈਰਾਨ ਵੱਲੋਂ ਏਅਰ ਸਟ੍ਰਾਈਕ ਦੇ ਪਿੱਛੇ ਭਾਰਤ ਦਾ ਹੱਥ ਹੈ। ਆਓ ਜਾਣਦੇ ਹੈ ਕਿ ਕਿਉਂ ਇਸ ਹਮਲੇ ਦੇ ਪਿੱਛੇ ਭਾਰਤ ਦਾ ਨਾਮ ਆ ਰਿਹਾ ਹੈ।

ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੋ ਦਿਨਾਂ ਲਈ ਈਰਾਨ ਦੌਰੇ ‘ਤੇ ਸੀ। ਉਨ੍ਹਾਂ ਨੇ ਸੋਮਵਾਰ ਨੂੰ ਈਰਾਨ ਦੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਨਾਲ ਮੀਟਿੰਗ ਕੀਤੀ ਸੀ ਅਤੇ ਇਸ ਤੋਂ ਇੱਕ ਦਿਨ ਬਾਅਦ ਈਰਾਨ ਨੇ ਪਾਕਿਸਤਾਨ ਤੇ ਹਮਲਾ ਕੀਤਾ। ਇਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਚਰਚਾ ਹੋ ਰਹੀ ਹੈ ਕਿ ਐਸ ਜੈਸ਼ੰਕਰ ਦੇ ਦੌਰੇ ਤੋਂ ਬਾਅਦ ਹੀ ਈਰਾਨ ਨੇ ਬਲੂਚਿਸਤਾਨ ਸਥਿਤ ਅੱਤਵਾਦੀ ਟਿਕਾਣਿਆ ਤੇ ਹਮਲਾ ਕੀਤਾ।

ਤੁਹਨੂੰ ਦੱਸ ਦੇਈਏ ਕਿ ਇਹ ਸਿਰਫ਼ ਸੋਸ਼ਲ ਮੀਡੀਆ ‘ਤੇ ਹੀ ਚਰਚਾ ਹੈ ਕਿ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਦੌਰੇ ਤੋਂ ਬਾਅਦ ਈਰਾਨ ਨੇ ਹਵਾਈ ਹਮਲਾ ਕੀਤਾ ਅਤੇ ਬਲੂਚਿਸਤਾਨ ਤੇ ਮਿਜ਼ਾਈਲ ਹਮਲਾ ਕੀਤਾ। ਅਸਲੀਅਤ ਇਹ ਹੈ ਕਿ ਈਰਾਨ ਦੀ ਏਅਰ ਸਟ੍ਰਾਈਕ ਦੇ ਪਿੱਛੇ ਭਾਰਤ ਦਾ ਕੋਈ ਹੱਥ ਨਹੀਂ ਹੈ। ਇਸ ਨੂੰ ਲੈ ਕੇ ਭਾਰਤ ਨੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ।

ਪਾਕਿਸਤਾਨ ਅੱਤਵਾਦੀਆਂ ਨੂੰ ਪਨਾਹ ਦਿੰਦਾ ਆਇਆ ਹੈ ਅਤੇ ਇਸ਼ ਕਰਕੇ ਉਸ ਨੂੰ ਵਾਰ-ਵਾਰ ਅਜਿਹੀਆਂ ਘਟਨਾਵਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਈਰਾਨ ਦੀ ਇਸ ਕਾਰਵਾਈ ਪਿੱਛੇ ਸਿਰਫ਼ ਅੱਤਵਾਦ ਹੈ। ਈਰਾਨ ਨੇ ਅੱਤਵਾਦੀ ਸਮੂਹ ਜੈਸ਼ ਅਲ-ਅਦਲ ਦੀ ਟਿਕਾਣਿਆ ‘ਤੇ ਹਮਲਾ ਕੀਤਾ ਸੀ। ਇਸ਼ ਹਮਲੇ ‘ਚ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ ਅਤੇ ਤਿੰਨ ਕੁੜੀਆਂ ਗੰਭੀਰ ਰੂਪ ਨਾਲ ਜਖ਼ਮੀ ਹੋ ਗਈਆ ਸਨ। ਇਸ ਦੀ ਪੁਸ਼ਟੀ ਖ਼ੁਦ ਪਾਕਿਸਤਾਨ ਨੇ ਕੀਤੀ ਹੈ।