ਬਲੂਚਿਸਤਾਨ ‘ਚ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, 5 ਜਵਾਨ ਸ਼ਹੀਦ, 3 ਅੱਤਵਾਦੀ ਹਲਾਕ

Updated On: 

14 Jan 2024 12:28 PM

ਪਾਕਿਸਤਾਨ ਦੇ ਬਲੂਚਿਸਤਾਨ ਸੂਬੇ 'ਚ ਫੌਜ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ 'ਚ 5 ਪਾਕਿਸਤਾਨੀ ਫੌਜੀਆਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਜਵਾਬੀ ਕਾਰਵਾਈ ਕਰਦੇ ਹੋਏ 3 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਸਾਰੇ ਜਵਾਨਾਂ ਦੀ ਉਮਰ 23-25 ​​ਸਾਲ ਦੇ ਵਿਚਕਾਰ ਹੈ।

ਬਲੂਚਿਸਤਾਨ ਚ ਫੌਜ ਅਤੇ ਅੱਤਵਾਦੀਆਂ ਵਿਚਾਲੇ ਮੁਕਾਬਲਾ, 5 ਜਵਾਨ ਸ਼ਹੀਦ, 3 ਅੱਤਵਾਦੀ ਹਲਾਕ

ਪਾਕਿਸਤਾਨ 'ਚ ਅੱਤਵਾਦੀ ਹਮਲਾ

Follow Us On

ਪਾਕਿਸਤਾਨ (Pakistan) ਦੇ ਬਲੂਚਿਸਤਾਨ ਸੂਬੇ ‘ਚ ਫੌਜ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ‘ਚ 5 ਪਾਕਿਸਤਾਨੀ ਫੌਜੀਆਂ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਜਵਾਬੀ ਕਾਰਵਾਈ ਕਰਦੇ ਹੋਏ ਤਿੰਨ ਅੱਤਵਾਦੀਆਂ ਨੂੰ ਮਾਰ ਦਿੱਤਾ। ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ (ISPR) ਨੇ ਇਹ ਜਾਣਕਾਰੀ ਦਿੱਤੀ ਹੈ। ਆਈਐਸਪੀਆਰ ਨੇ ਦੱਸਿਆ ਕਿ ਕੇਚ ਜ਼ਿਲ੍ਹੇ ਦੇ ਬੁਲੇਦਾ ਇਲਾਕੇ ਵਿੱਚ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਦੇ ਇੱਕ ਵਾਹਨ ਉੱਤੇ ਆਈਈਡੀ ਨਾਲ ਧਮਾਕਾ ਕੀਤਾ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਜਵਾਬੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਦੌਰਾਨ ਤਿੰਨ ਅੱਤਵਾਦੀ ਮਾਰੇ ਗਏ।

ਹਮਲੇ ਦੌਰਾਨ ਮਾਰੇ ਗਏ ਜਵਾਨਾਂ ਦੀ ਪਛਾਣ ਕਾਂਸਟੇਬਲ ਟੀਪੂ ਰਜ਼ਾਕ (23), ਕਾਂਸਟੇਬਲ ਸੰਨੀ ਸ਼ੌਕਤ (24), ਕਾਂਸਟੇਬਲ ਸ਼ਫੀ ਉੱਲਾ (23), ਲਾਂਸ ਨਾਇਕ ਤਾਰਿਕ ਅਲੀ (25) ਅਤੇ ਕਾਂਸਟੇਬਲ ਮੁਹੰਮਦ ਤਾਰਿਕ ਖਾਨ (25) ਵਜੋਂ ਹੋਈ ਹੈ। ਦੱਸ ਦੇਈਏ ਕਿ ਰਜ਼ਾਕ ਸਾਹੀਵਾਲ ਦਾ ਰਹਿਣ ਵਾਲਾ ਹੈ। ਸੰਨੀ ਸ਼ੌਕਤ ਕਰਾਚੀ, ਸ਼ਫੀ ਉੱਲਾ ਲਾਸਬੇਲਾ, ਤਾਰਿਕ ਅਲੀ ਓਰਕਜ਼ਈ ਅਤੇ ਤਾਰਿਕ ਖਾਨ ਮੀਆਂਵਾਲੀ ਦੇ ਰਹਿਣ ਵਾਲੇ ਹਨ।

ਖੈਬਰ ਪਖਤੂਨਖਵਾ-ਬਲੂਚਿਸਤਾਨ ‘ਚ ਅੱਤਵਾਦੀ ਹਮਲੇ

ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਦੇ ਮਹੀਨਿਆਂ ‘ਚ ਪਾਕਿਸਤਾਨ ਖਾਸ ਕਰਕੇ ਖੈਬਰ ਪਖਤੂਨਖਵਾ ਅਤੇ ਬਲੂਚਿਸਤਾਨ ‘ਚ ਅੱਤਵਾਦੀ ਗਤੀਵਿਧੀਆਂ ‘ਚ ਵਾਧਾ ਹੋਇਆ ਹੈ। ਚਾਰ ਦਿਨ ਪਹਿਲਾਂ ਯਾਨੀ ਕਿ ਬੀਤੇ ਬੁੱਧਵਾਰ ਨੂੰ ਖੈਬਰ ਪਖਤੂਨਖਵਾ ‘ਚ ਅੱਤਵਾਦੀਆਂ ਨਾਲ ਮੁਕਾਬਲੇ ‘ਚ ਪਾਕਿਸਤਾਨੀ ਫੌਜ ਦੇ ਦੋ ਜਵਾਨ ਸ਼ਹੀਦ ਹੋ ਗਏ ਸਨ। ਇਕ ਰਿਪੋਰਟ ਮੁਤਾਬਕ 2023 ਵਿਚ ਪਾਕਿਸਤਾਨ ਵਿਚ 789 ਅੱਤਵਾਦੀ ਹਮਲੇ ਹੋਏ। ਇਸ ‘ਚ 1524 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 1463 ਲੋਕ ਜ਼ਖਮੀ ਹੋਏ ਸਨ। ਇਹ 6 ਸਾਲਾਂ ਵਿੱਚ ਰਿਕਾਰਡ ਕੀਤਾ ਗਿਆ ਸਭ ਤੋਂ ਉੱਚਾ ਪੱਧਰ ਹੈ। ਸਭ ਤੋਂ ਵੱਧ ਮੌਤਾਂ ਖੈਬਰ ਪਖਤੂਨਖਵਾ ਅਤੇ ਬਲੂਚਿਸਤਾਨ ਸੂਬਿਆਂ ਵਿੱਚ ਹੋਈਆਂ ਹਨ।