ਭਾਰਤ ਦੀ ਅੰਜੂ ਅਤੇ ਪਾਕਿਸਤਾਨ ਦੀ ਨਸਰੁੱਲਾ ਨੇ ਕਰਵਾਇਆ ਨਿਕਾਹ? ਇਸਲਾਮ ਕਬੂਲ ਕਰਨ ਦੀ ਵੀ ਚਰਚਾ

Published: 

25 Jul 2023 18:03 PM

ਭਾਰਤ ਦੀ ਅੰਜੂ ਅਤੇ ਪਾਕਿਸਤਾਨ ਦੇ ਰਹਿਣ ਵਾਲੇ ਨਸਰੁੱਲਾ ਦੇ ਵਿਆਹ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਪਾਕਿਸਤਾਨੀ ਮੀਡੀਆ ਵਿੱਚ ਅਜਿਹੇ ਦਾਅਵੇ ਕੀਤੇ ਜਾ ਰਹੇ ਹਨ। ਆਓ ਜਾਣਦੇ ਹਾਂ ਇਸ ਦੀ ਸੱਚਾਈ ਕੀ ਹੈ।

ਭਾਰਤ ਦੀ ਅੰਜੂ ਅਤੇ ਪਾਕਿਸਤਾਨ ਦੀ ਨਸਰੁੱਲਾ ਨੇ ਕਰਵਾਇਆ ਨਿਕਾਹ? ਇਸਲਾਮ ਕਬੂਲ ਕਰਨ ਦੀ ਵੀ ਚਰਚਾ
Follow Us On

ਪਾਕਿਸਤਾਨ ਪਹੁੰਚੀ ਭਾਰਤੀ ਮਹਿਲਾ ਅੰਜੂ (Anju) ਦੇ ਗੁਆਂਢੀ ਦੇਸ਼ ਦੇ ਨਸਰੁੱਲਾ (Nasrullah) ਨਾਲ ਵਿਆਹ ਦੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨੀ ਮੀਡੀਆ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ 35 ਸਾਲਾ ਅੰਜੂ ਨੇ ਦੀਰ ਦੇ ਰਹਿਣ ਵਾਲੇ ਨਸਰੁੱਲਾ ਨਾਲ ਕੋਰਟ ਮੈਰਿਜ ਕੀਤੀ ਹੈ। ਇਸ ਤੋਂ ਬਾਅਦ ਅੰਜੂ ਨੇ ਇਸਲਾਮ ਕਬੂਲ ਕਰ ਲਿਆ ਅਤੇ ਆਪਣਾ ਨਾਂ ਬਦਲ ਕੇ ਫਾਤਿਮਾ ਰੱਖ ਲਿਆ। ਹਾਲਾਂਕਿ ਟੀਵੀ9 ਭਾਰਤਵਰਸ਼ ਨਾਲ ਗੱਲ ਕਰਦੇ ਹੋਏ ਅੰਜੂ ਨੇ ਆਪਣੇ ਵਿਆਹ ਦੀਆਂ ਖਬਰਾਂ ਨੂੰ ਫਰਜ਼ੀ ਦੱਸਿਆ ਹੈ। ਉਸ ਦਾ ਕਹਿਣਾ ਹੈ ਕਿ ਨਿਕਾਹ ਦੀਆਂ ਖਬਰਾਂ ਪੂਰੀ ਤਰ੍ਹਾਂ ਨਾਲ ਗਲਤ ਹਨ।

ਦਰਅਸਲ ਅੰਜੂ ਅਤੇ ਨਸਰੁੱਲਾ ਫੇਸਬੁੱਕ ਰਾਹੀਂ ਦੋਸਤ ਬਣੇ ਸਨ। ਪਹਿਲਾਂ ਦੋਵੇਂ ਫੇਸਬੁੱਕ ‘ਤੇ ਹੀ ਗੱਲਬਾਤ ਕਰਦੇ ਸਨ ਪਰ ਹੌਲੀ-ਹੌਲੀ ਉਨ੍ਹਾਂ ਦੀ ਦੋਸਤੀ ਨੇ ਪਿਆਰ ਦਾ ਰੂਪ ਲੈ ਲਿਆ। ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਅੰਜੂ ਆਪਣੇ ਪਤੀ ਅਤੇ ਦੋ ਬੱਚਿਆਂ ਨਾਲ ਰਾਜਸਥਾਨ ਦੇ ਭਿਵਾੜੀ ਵਿੱਚ ਰਹਿ ਰਹੀ ਸੀ। ਹਾਲ ਹੀ ਵਿੱਚ, ਉਹ ਆਪਣੇ ਪਰਿਵਾਰ ਨੂੰ ਪਿੱਛੇ ਛੱਡ ਕੇ ਗੁਆਂਢੀ ਦੇਸ਼ ਵਿੱਚ ਰਹਿਣ ਵਾਲੇ ਨਸਰੁੱਲਾ ਨੂੰ ਮਿਲਣ ਲਈ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਚਲੀ ਗਈ। ਅੰਜੂ ਫਿਲਹਾਲ ਪਾਕਿਸਤਾਨ ਦੇ ਖੈਬਰ ਪਖਤੂਨਖਵਾ ‘ਚ ਰਹਿ ਰਹੀ ਹੈ।

ਕਿਵੇਂ ਉੱਡੀ ਨਿਕਾਹ ਦੀ ਅਫਵਾਹ ?

ਨਸਰੁੱਲਾ ਨੇ ਕੁਝ ਦਿਨ ਪਹਿਲਾਂ ਪਾਕਿਸਤਾਨੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਸੀ ਕਿ ਅੰਜੂ ਅਤੇ ਉਹ ਕੁਝ ਦਿਨਾਂ ਵਿਚ ਮੰਗਣੀ ਕਰਨ ਵਾਲੇ ਹਨ। ਉਸ ਨੇ ਦੱਸਿਆ ਕਿ ਦੋਵੇਂ ਜਲਦੀ ਹੀ ਵਿਆਹ ਕਰਨ ਜਾ ਰਹੇ ਹਨ। ਇਸ ਦੇ ਨਾਲ ਹੀ ਪਾਕਿਸਤਾਨੀ ਮੀਡੀਆ ‘ਚ ਦਾਅਵਾ ਕੀਤਾ ਗਿਆ ਸੀ ਕਿ ਅੰਜੂ ਅਤੇ ਨਸਰੁੱਲਾ ਦਾ ਵਿਆਹ ਹੋ ਗਿਆ ਹੈ। ਇਸ ਦੀ ਸ਼ੁਰੂਆਤ ਇਸ ਤਰ੍ਹਾਂ ਹੋਈ ਕਿ ਸੁਮਾਇਰਾ ਖਾਨ ਨਾਮ ਦੀ ਪਾਕਿਸਤਾਨੀ ਪੱਤਰਕਾਰ ਨੇ ਅੰਜੂ ਅਤੇ ਨਸਰੁੱਲਾ ਦਾ ਇੱਕ ਵੀਡੀਓ ਸਾਂਝਾ ਕੀਤਾ।

ਵੀਡੀਓ ‘ਚ ਦੋਵੇਂ ਰੋਮਾਂਟਿਕ ਅੰਦਾਜ਼ ‘ਚ ਨਜ਼ਰ ਆ ਰਹੇ ਹਨ। ਅੰਜੂ ਅਤੇ ਨਸਰੁੱਲਾ ਖੈਬਰ ਪਖਤੂਨਖਵਾ ਦੇ ਨਜ਼ਾਰਿਆਂ ਦਾ ਆਨੰਦ ਲੈਂਦੇ ਨਜ਼ਰ ਆਏ। ਵੀਡੀਓ ਦੇ ਕੈਪਸ਼ਨ ‘ਚ ਪਾਕਿਸਤਾਨੀ ਪੱਤਰਕਾਰ ਨੇ ਦਾਅਵਾ ਕੀਤਾ ਕਿ ਦੋਵਾਂ ਨੇ ਨਿਕਾਹ ਕਰ ਲਿਆ ਹੈ। ਫਿਰ ਪਾਕਿਸਤਾਨ ਦੇ ਕਈ ਮੀਡੀਆ ਆਉਟਲੈਟਸ ਨੇ ਅੰਜੂ ਅਤੇ ਨਸਰੁੱਲਾ ਦੇ ਵਿਆਹ ਦੀਆਂ ਖਬਰਾਂ ਵੀ ਛਾਪੀਆਂ। ਦੋਵਾਂ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗੀਆਂ।

ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਅੰਜੂ ਅਤੇ ਨਸਰੁੱਲਾ ਅਦਾਲਤ ਦੇ ਕੰਪਲੈਕਸ ਤੋਂ ਬਾਹਰ ਆਉਂਦੇ ਹੋਏ ਦਿਖਾਈ ਦੇ ਰਹੇ ਹਨ। ਇਸ ਨਾਲ ਉਨ੍ਹਾਂ ਦੇ ਨਿਕਾਹ ਦੀਆਂ ਖਬਰਾਂ ਨੂੰ ਹੋਰ ਮਜ਼ਬੂਤ ​​ਕਰਨ ਦਾ ਕੰਮ ਕੀਤਾ। ਕਿਹਾ ਜਾ ਰਿਹਾ ਸੀ ਕਿ ਦੋਵਾਂ ਨੇ ਕੋਰਟ ਮੈਰਿਜ ਕਰ ਲਈ ਹੈ। ਇਹ ਦਾਅਵਾ ਵੀ ਕੀਤਾ ਗਿਆ ਸੀ ਕਿ ਅੰਜੂ ਨੇ ਇਸਲਾਮ ਕਬੂਲ ਕਰ ਲਿਆ ਹੈ ਅਤੇ ਆਪਣਾ ਨਾਂ ਬਦਲ ਕੇ ਫਾਤਿਮਾ ਰੱਖ ਲਿਆ ਹੈ।

ਕੀ ਹੈ ਸੱਚ ?

ਪਾਕਿਸਤਾਨੀ ਅਤੇ ਭਾਰਤੀ ਮੀਡੀਆ ‘ਚ ਜਿਵੇਂ ਹੀ ਅੰਜੂ ਅਤੇ ਨਸਰੁੱਲਾ ਦੇ ਨਿਕਾਹ ਦੀਆਂ ਖਬਰਾਂ ਆਉਣੀਆਂ ਸ਼ੁਰੂ ਹੋਈਆਂ ਤਾਂ ਹਲਚਲ ਮਚ ਗਈ। ਟੀਵੀ9 ਭਾਰਤਵਰਸ਼ ਨਾਲ ਗੱਲ ਕਰਦੇ ਹੋਏ ਅੰਜੂ ਨੇ ਸਪੱਸ਼ਟ ਕੀਤਾ ਕਿ ਉਸਨੇ ਨਾ ਤਾਂ ਵਿਆਹ ਕੀਤਾ ਹੈ ਅਤੇ ਨਾ ਹੀ ਉਸਨੇ ਇਸਲਾਮ ਕਬੂਲ ਕੀਤਾ ਹੈ। ਨਸਰੁੱਲਾ ਨੇ ਵੀ TV9 ਨਾਲ ਗੱਲਬਾਤ ਕਰਦੇ ਹੋਏ ਇਹੀ ਗੱਲਾਂ ਕਹੀਆਂ। ਉਨ੍ਹਾਂ ਕਿਹਾ ਕਿ ਸਾਡਾ ਨਿਕਾਹ ਨਹੀਂ ਹੋਇਆ ਹੈ। ਜੋ ਵੀ ਖਬਰਾਂ ਸਾਹਮਣੇ ਆਈਆਂ ਹਨ ਉਹ ਪੂਰੀ ਤਰ੍ਹਾਂ ਫਰਜ਼ੀ ਹਨ। ਅਸੀਂ ਸੁਰੱਖਿਆ ਕਾਰਨ ਅਦਾਲਤ ਵਿੱਚ ਗਏ ਸੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ