Temple In Karachi: ਹਿੰਦੂਆਂ ਨੂੰ ਪਾਕਿਸਤਾਨ ਦੇ ਲੋਕਾਂ ਨੇ ਮੁੜ ਦਿੱਤਾ ‘ਦਰਦ’ ਮਾਲ ਬਣਾਉਣ ਲਈ 150 ਸਾਲ ਪੁਰਾਣਾ ਮੰਦਿਰ ਤੋੜਿਆ
Hindu Temple In Karachi: ਪਾਕਿਸਤਾਨ ਦੇ ਕਰਾਚੀ ਦੇ ਸੋਲਜਰ ਬਾਜ਼ਾਰ 'ਚ ਸਥਿਤ ਮਾਤਾ ਮੰਦਿਰ ਨੂੰ ਭਾਰੀ ਪੁਲਸ ਫੋਰਸ ਦੀ ਮੌਜੂਦਗੀ 'ਚ ਬੁਲਡੋਜ਼ਰ ਦੀ ਮਦਦ ਨਾਲ ਢਾਹ ਦਿੱਤਾ ਗਿਆ। ਮੰਦਿਰ ਢਾਹੇ ਜਾਣ ਤੋਂ ਬਾਅਦ ਇਲਾਕੇ 'ਚ ਰਹਿਣ ਵਾਲੇ ਹਿੰਦੂ ਭਾਈਚਾਰੇ ਦੇ ਲੋਕ ਦਹਿਸ਼ਤ 'ਚ ਹਨ। ਇਹ ਮੰਦਿਰ ਕਰੀਬ 150 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ।
ਸੰਕੇਤਕ ਤਸਵੀਰ
Hindu In Pakistan: ਪਾਕਿਸਤਾਨੀ ਮਹਿਲਾ ਸੀਮਾ ਹੈਦਰ (Seema Haider) ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ ਵਿੱਚ ਆਪਣੇ ਬੁਆਏਫ੍ਰੈਂਡ ਸਚਿਨ ਮੀਨਾ ਨਾਲ ਰਹਿ ਰਹੀ ਹੈ। ਉਸਨੂੰ ਦੇਖ ਕੇ ਪਾਕਿਸਤਾਨ ਦੇ ਕੁਝ ਲੋਕ ਬੋਖਲਾ ਗਏ ਹਨ। ਸੀਮਾ ਨੇ ਕਿਹਾ ਹੈ ਕਿ ਉਹ ਆਪਣੇ ਪ੍ਰੇਮੀ ਸਚਿਨ ਲਈ ਮੁਸਲਿਮ ਧਰਮ ਛੱਡ ਕੇ ਹਿੰਦੂ ਬਣ ਗਈ ਹੈ ਪਰ ਗੁਆਂਢੀ ਦੇਸ਼ ‘ਚ ਬੈਠੇ ਕੁਝ ਲੋਕਾਂ ਨੂੰ ਇਹ ਗੱਲ ਪਸੰਦ ਨਹੀਂ ਆ ਰਹੀ ਹੈ। ਉਹ ਇੰਨੇ ਗੁੱਸੇ ਵਿਚ ਹਨ ਕਿ ਉਹ ਹਿੰਦੂ ਮੰਦਿਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਇਸਦੇ ਤਹਿਤ ਲੋਕਾਂ ਨੇ ਪਾਕਿਸਤਾਨ (Pakistan) ਦੇ ਸਿੰਧ ਸੂਬੇ ਦੀ ਰਾਜਧਾਨੀ ਕਰਾਚੀ ਵਿੱਚ ਇੱਕ 150 ਸਾਲ ਪੁਰਾਣੇ ਹਿੰਦੂ ਮੰਦਿਰ ਨੂੰ ਪੁਲਿਸ ਬਲ ਦੀ ਮੌਜੂਦਗੀ ਵਿੱਚ ਜੇਸੀਬੀ ਦੀ ਮਦਦ ਨਾਲ ਢਾਹ ਦਿੱਤਾ ਗਿਆ। ਤੇ ਇੱਥੇ ਹੁਣ ਮਾਲ ਬਣਾਇਆ ਜਾਵੇਗਾ। ਇਲਾਕੇ ਦੇ ਹਿੰਦੂ ਮੰਦਿਰਾਂ ਦੇ ਕੇਅਰਟੇਕਰ ਰਾਮਨਾਥ ਮਿਸ਼ਰਾ ਨੇ ਕਿਹਾ ਕਿ ਅਧਿਕਾਰੀਆਂ ਨੇ ਮੰਦਿਰ ਨੂੰ ਢਾਹ ਦਿੱਤਾ ਅਤੇ ਸਾਨੂੰ ਨਹੀਂ ਪਤਾ ਸੀ ਕਿ ਅਜਿਹਾ ਹੋਣ ਵਾਲਾ ਹੈ।


