ਸਾਊਦੀ ਅਰਬ ‘ਚ ਗ੍ਰਿਫਤਾਰ PAK ਦੇ 4 ਹਜ਼ਾਰ ਭਿਖਾਰੀਆਂ ‘ਤੇ ਸ਼ਾਹਬਾਜ਼ ਸਰਕਾਰ ਦਾ ਐਕਸ਼ਨ, ਵਿਦੇਸ਼ ਯਾਤਰਾ ‘ਤੇ ਲਗਾਇਆ ਬੈਨ
Pakistani Beggars in Saudi: ਪਾਕਿਸਤਾਨ ਤੋਂ ਭੀਖ ਮੰਗਣ ਲਈ ਸਾਊਦੀ ਆਉਣ ਵਾਲਿਆਂ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਸਾਊਦੀ ਸਰਕਾਰ ਨੇ 4 ਹਜ਼ਾਰ ਪਾਕਿਸਤਾਨੀ ਭਿਖਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਹੁਣ ਇਨ੍ਹਾਂ ਦੇ ਪਾਸਪੋਰਟ 'ਤੇ ਪਾਕਿਸਤਾਨੀ ਸਰਕਾਰ ਨੇ ਵੀ ਬੈਨ ਲਗਾ ਦਿੱਤਾ ਹੈ।
ਪਾਕਿਸਤਾਨ ਨੂੰ ਬਦਨਾਮ ਕਰਨ ਵਾਲੇ 4 ਹਜ਼ਾਰ ਪਾਕਿਸਤਾਨੀ ਨਾਗਰਿਕਾਂ ਦੇ ਪਾਸਪੋਰਟਾਂ ‘ਤੇ ਪਾਕਿਸਤਾਨ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਸਾਊਦੀ ਅਰਬ ‘ਚ ਭੀਖ ਮੰਗਣ ਦੇ ਜੁਰਮ ‘ਚ ਫੜੇ ਗਏ 4 ਹਜ਼ਾਰ ਨਾਗਰਿਕਾਂ ‘ਤੇ 7 ਸਾਲਾਂ ਲਈ ਵਿਦੇਸ਼ ਯਾਤਰਾ ‘ਤੇ ਪਾਬੰਦੀ ਲਗਾ ਦਿੱਤੀ ਹੈ। ਗ੍ਰਿਫਤਾਰ ਕੀਤੇ ਗਏ 60 ਫੀਸਦੀ ਲੋਕ ਪਾਕਿਸਤਾਨ ਦੇ ਪੰਜਾਬ ਅਤੇ ਖੈਬਰ ਪਖਤੂਨਖਵਾ ਸੂਬਿਆਂ ਤੋਂ ਹਨ।
ਰਿਪੋਰਟਾਂ ਮੁਤਾਬਕ ਪਾਕਿਸਤਾਨ ਸਰਕਾਰ ਸਾਊਦੀ ਅਰਬ ‘ਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਜ਼ਰੂਰੀ ਦਸਤਾਵੇਜ਼ ਤਿਆਰ ਕਰ ਰਹੀ ਹੈ। ਸਾਊਦੀ ਤੋਂ ਵਾਪਸ ਲਿਆਉਣ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਗ੍ਰਿਫਤਾਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਸਾਊਦੀ ਅਰਬ ‘ਚ ਵੱਡੀ ਗਿਣਤੀ ‘ਚ ਪਾਕਿਸਤਾਨੀ ਭਿਖਾਰੀ ਮਿਲਣ ਕਾਰਨ ਪੂਰੀ ਦੁਨੀਆ ‘ਚ ਪਾਕਿਸਤਾਨ ਨੂੰ ਵੱਡੀ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਾਊਦੀ ਦੀ ਧਮਕੀ ਦਾ ਅਸਰ
ਪਾਕਿਸਤਾਨੀ ਭਿਖਾਰੀਆਂ ਦੀ ਵਧਦੀ ਗਿਣਤੀ ਤੋਂ ਬਾਅਦ ਸਾਊਦੀ ਅਰਬ ਨੇ ਪਾਕਿਸਤਾਨ ਨੂੰ ਸਖ਼ਤ ਤਾੜਨਾ ਕੀਤੀ ਸੀ। ਸਾਊਦੀ ਨੇ ਕਿਹਾ ਸੀ ਕਿ ਉਮਰਾਹ ਵੀਜ਼ਾ ‘ਤੇ ਭੀਖ ਮੰਗਣ ਲਈ ਸਾਊਦੀ ਅਰਬ ਆਉਣ ਵਾਲੇ ਲੋਕਾਂ ਤੇ ਪਾਕਿਸਤਾਨ ਲਗਾਮ ਕੱਸੇ।
ਪਾਕਿਸਤਾਨੀ ਅਖਬਾਰ ਐਕਸਪ੍ਰੈਸ ਟ੍ਰਿਬਿਊਨ ਨੇ ਪਾਕਿਸਤਾਨ ਦੇ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਸਾਊਦੀ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਬੇਕਾਬੂ ਸਥਿਤੀ ਦਾ ਪਾਕਿਸਤਾਨੀ ਉਮਰਾਹ ਅਤੇ ਹੱਜ ਯਾਤਰੀਆਂ ‘ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।
ਭੀਖ ਮੰਗਣ ਕਿਵੇਂ ਗਏ ਸਾਊਦੀ?
ਪਾਕਿਸਤਾਨ ਤੋਂ ਹਰ ਸਾਲ ਹਜ਼ਾਰਾਂ ਲੋਕ ਉਮਰਾਹ ਅਤੇ ਹਜ ਕਰਨ ਲਈ ਸਾਊਦੀ ਅਰਬ ਜਾਂਦੇ ਹਨ। ਸਾਊਦੀ ਅਰਬ ਲਈ ਉਮਰਾਹ ਵੀਜ਼ਾ ਆਸਾਨੀ ਨਾਲ ਮਿਲ ਜਾਂਦਾ ਹੈ, ਕਈ ਪਾਕਿਸਤਾਨੀ ਉਮਰਾਹ ਵੀਜ਼ੇ ‘ਤੇ ਇੱਥੇ ਆਉਂਦੇ ਹਨ ਅਤੇ ਇੱਥੇ ਭੀਖ ਮੰਗਣ ਲੱਗਦੇ ਹਨ।
ਇਹ ਵੀ ਪੜ੍ਹੋ
ਸਾਊਦੀ ਅਰਬ ਇੱਕ ਅਮੀਰ ਦੇਸ਼ ਹੈ ਅਤੇ ਇੱਥੇ ਭਿਖਾਰੀਆਂ ਨੂੰ ਚੰਗੀ ਭੀਖ ਦੀ ਉਮੀਦ ਹੁੰਦੀ ਹਨ। ਇਸ ਕਾਰਨ ਕਈ ਪਾਕਿਸਤਾਨੀ ਲੋਕ ਭੀਖ ਮੰਗਣ ਦੇ ਮਕਸਦ ਨਾਲ ਹੀ ਸਾਊਦੀ ਅਰਬ ਜਾਂਦੇ ਹਨ। ਪਾਕਿਸਤਾਨ ਤੋਂ ਸਾਊਦੀ ਅਰਬ ਵਿਚ ਭੀਖ ਮੰਗਣ ਆਉਣ ਵਾਲੇ ਲੋਕਾਂ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਸਾਊਦੀ ਸਰਕਾਰ ਨੇ 4 ਹਜ਼ਾਰ ਪਾਕਿਸਤਾਨੀ ਭਿਖਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ।