ਕਿੰਨੀ ਦੀ ਹੈ ਨਵੀਂ Tata Sierra? ਜਾਣੋ ਨਵੇਂ ਵੇਰੀਐਂਟ ਦੀਆਂ ਕੀਮਤਾਂ

07-12- 2025

TV9 Punjabi

Author: Ramandeep Singh

ਕੀਮਤਾਂ ਜਾਰੀ

ਟਾਟਾ ਮੋਟਰਜ਼ ਨੇ 25 ਨਵੰਬਰ, 2025 ਨੂੰ Tata Sierra SUV ਦੀਆਂ ਸ਼ੁਰੂਆਤੀ ਕੀਮਤਾਂ ਦਾ ਐਲਾਨ ਕੀਤਾ। ਇਸ ਦੇ ਜ਼ਿਆਦਾਤਰ ਵੇਰੀਐਂਟਾਂ ਲਈ ਕੀਮਤ ਸੂਚੀਆਂ ਵੀ ਜਾਰੀ ਕਰ ਦਿੱਤੀਆਂ ਗਈਆਂ ਹਨ, ਜਿਨ੍ਹਾਂ 'ਚ ਐਡਵੈਂਚਰ, ਐਡਵੈਂਚਰ+, ਐਕਮਪਲਿਸ਼ਡ ਤੇ ਐਕਮਪਲਿਸ਼ਡ+ ਵਰਗੇ ਟ੍ਰਿਮ ਸ਼ਾਮਲ ਹਨ।

ਐਂਟਰੀ-ਲੈਵਲ ਸਮਾਰਟ+ ਵੇਰੀਐਂਟ, ਜੋ ਕਿ ਨੈਚੁਰਲੀ ਐਸਪੀਰੇਟਿਡ ਪੈਟਰੋਲ ਤੇ ਡੀਜ਼ਲ ਇੰਜਣ ਵਿਕਲਪਾਂ ਦੇ ਨਾਲ ਆਉਂਦਾ ਹੈ, ਦੀ ਕੀਮਤ ਕ੍ਰਮਵਾਰ 11.49 ਲੱਖ ਰੁਪਏ ਤੇ 12.99 ਰੁਪਏ ਲੱਖ ਹੈ।

11.49 ਲੱਖ ਤੋਂ ਸ਼ੁਰੂ

ਪਿਓਰ ਟ੍ਰਿਮ 1.5-ਲੀਟਰ ਨੈਚੁਰਲੀ ਐਸਪੀਰੇਟਿਡ ਪੈਟਰੋਲ ਤੇ 1.5 ਲੀਟਰ ਡੀਜ਼ਲ ਇੰਜਣਾਂ ਦੁਆਰਾ ਸੰਚਾਲਿਤ ਹੈ, ਜਿਸ ਦੀ ਕੀਮਤ 12.99 ਲੱਖ ਰੁਪਏ ਤੋਂ 15.99 ਲੱਖ ਰੁਪਏ ਦੇ ਵਿਚਕਾਰ ਹੈ।

ਡੀਜ਼ਲ ਇੰਜਣ

ਪਿਓਰ+ ਵੇਰੀਐਂਟ 14.49 ਲੱਖ ਰੁਪਏ ਤੋਂ 17.49 ਲੱਖ ਰੁਪਏ ਦੇ ਵਿਚਕਾਰ ਉਪਲਬਧ ਹੈ। ਇਹ ਕੀਮਤਾਂ ਸ਼ੁਰੂਆਤੀ ਐਕਸ-ਸ਼ੋਰੂਮ ਹਨ। ਕੰਪਨੀ ਆਉਣ ਵਾਲੇ ਹਫ਼ਤਿਆਂ 'ਚ ਟਾਪ ਟ੍ਰਿਮਸ ਲਈ ਕੀਮਤਾਂ ਦਾ ਐਲਾਨ ਵੀ ਕਰ ਸਕਦੀ ਹੈ।

ਟਾਪ ਮਾਡਲ

Sierra ਲਾਈਨਅੱਪ ਨੂੰ ਟਾਟਾ ਛੇ ਰੰਗਾਂ 'ਚ ਪੇਸ਼ ਕਰਦਾ ਹੈ: ਕੂਰਗ ਕਲਾਉਡ, ਪ੍ਰਿਸਟੀਨ ਵ੍ਹਾਈਟ, ਮੁੰਨਾਰ ਮਿਸਟ, ਪਿਓਰ ਗ੍ਰੇ, ਅੰਡੇਮਾਨ ਐਡਵੈਂਚਰ ਤੇ ਬੰਗਾਲ ਰੂਜ।

ਕਲਰ ਆਪਸ਼ਨ

ਇਹ SUV ਤਿੰਨ ਇੰਜਣ ਵਿਕਲਪਾਂ ਦੇ ਨਾਲ ਆਉਂਦੀ ਹੈ: ਇੱਕ 1.5L ਨੈਚੁਰਲੀ ਐਸਪੀਰੇਟਿਡ ਪੈਟਰੋਲ, ਇੱਕ 1.5L ਲੀਟਰ ਚਾਰ-ਸਿਲੰਡਰ ਡਾਇਰੈਕਟ ਇੰਜੈਕਸ਼ਨ ਟਰਬੋ ਪੈਟਰੋਲ ਤੇ ਇੱਕ 1.5L ਟਰਬੋ ਡੀਜ਼ਲ ਇੰਜਣ।

ਇੰਜਣ ਵਿਕਲਪ

ਰਿਪੋਰਟਾਂ ਦੇ ਅਨੁਸਾਰ, ਟਾਟਾ ਭਵਿੱਖ 'ਚ ਇੱਕ AWD (ਆਲ-ਵ੍ਹੀਲ ਡਰਾਈਵ) ਵੇਰੀਐਂਟ ਤੇ ਸੀਅਰਾ ਦਾ 7-ਸੀਟਰ ਸੰਸਕਰਣ ਵੀ ਪੇਸ਼ ਕਰ ਸਕਦਾ ਹੈ। ਨਵਾਂ ARGOS ਆਰਕੀਟੈਕਚਰ ਕਈ ਬਾਡੀ ਸਟਾਈਲ, ਵੱਖ-ਵੱਖ ਪਾਵਰਟ੍ਰੇਨ ਤੇ ਡਰਾਈਵਟ੍ਰੇਨ ਸੰਰਚਨਾਵਾਂ ਸਪੋਟ ਕਰਨ ਦੇ ਸਮਰੱਥ ਹੈ।

ਆਲ-ਵ੍ਹੀਲ ਡਰਾਈਵ

ਇਹ ਮੰਨਿਆ ਜਾ ਰਿਹਾ ਹੈ ਕਿ 2026 'ਚ ਇੱਕ AWD Tata Sierra ਮਾਡਲ ਪੇਸ਼ ਕੀਤਾ ਜਾ ਸਕਦਾ ਹੈ। ਕੰਪਨੀ ਭਵਿੱਖ 'ਚ CNG ਜਾਂ ਹਾਈਬ੍ਰਿਡ ਪਾਵਰਟ੍ਰੇਨ ਵਿਕਲਪਾਂ 'ਤੇ ਵੀ ਵਿਚਾਰ ਕਰ ਰਹੀ ਹੈ।

ਹਾਈਬ੍ਰਿਡ Tata Sierra