AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Happy New Year: ਦੁਨੀਆ ਭਰ ਵਿੱਚ ਨਵੇਂ ਸਾਲ ਦੇ ਜਸ਼ਨ ਸ਼ੁਰੂ: ਭਾਰਤ ਤੋਂ 9 ਘੰਟੇ ਪਹਿਲਾਂ ਇਨ੍ਹਾਂ 2 ਦੇਸ਼ਾਂ ਵਿੱਚ 2026 ਦਾ ਆਗਾਜ

Happy New Year 2026: ਜਦੋਂ ਕਿ ਦੁਨੀਆ ਦੇ ਜ਼ਿਆਦਾਤਰ ਦੇਸ਼ ਨਵੇਂ ਸਾਲ ਦਾ ਸਵਾਗਤ ਕਰਨ ਲਈ ਇੰਤਜ਼ਾਰ ਕਰ ਰਹੇ ਹਨ, ਤਾਂ ਭਾਰਤ ਤੋਂ ਲਗਭਗ 9 ਘੰਟੇ ਪਹਿਲਾਂ ਕਿਰੀਬਾਤੀ ਦੇ ਕਿਰੀਤਿਮਾਤੀ ਟਾਪੂ ਅਤੇ ਨਿਊਜ਼ੀਲੈਂਡ ਦੇ ਚੈਥਮ ਆਈਲੈਂਡ ਤੇ 2026 ਦੀ ਸ਼ੁਰੂਆਤ ਹੋ ਚੁੱਕੀ ਹੈ। ਇਹ ਪ੍ਰਸ਼ਾਂਤ ਮਹਾਸਾਗਰ ਖੇਤਰ ਦੁਨੀਆਂ ਵਿੱਚ ਹਰ ਸਾਲ ਸਭਤੋਂ ਪਹਿਲਾਂ ਨਵੇਂ ਸਾਲ ਦਾ ਸਵਾਗਤ ਕਰਦੇ ਹਨ।

Happy New Year: ਦੁਨੀਆ ਭਰ ਵਿੱਚ ਨਵੇਂ ਸਾਲ ਦੇ ਜਸ਼ਨ ਸ਼ੁਰੂ: ਭਾਰਤ ਤੋਂ 9 ਘੰਟੇ ਪਹਿਲਾਂ ਇਨ੍ਹਾਂ 2 ਦੇਸ਼ਾਂ ਵਿੱਚ 2026 ਦਾ ਆਗਾਜ
tv9-punjabi
| Updated On: 31 Dec 2025 17:34 PM IST
Share

ਜਦੋਂ ਕਿ ਜ਼ਿਆਦਾਤਰ ਦੇਸ਼ ਅਜੇ ਵੀ ਅੱਧੀ ਰਾਤ ਨੂੰ ਘੜੀ ਵੱਜਣ ਦੀ ਉਡੀਕ ਕਰ ਰਹੇ ਹਨ, ਪ੍ਰਸ਼ਾਂਤ ਮਹਾਸਾਗਰ ਦੇ ਦੋ ਦੂਰ-ਦੁਰਾਡੇ ਖੇਤਰਾਂ ਵਿੱਚ ਨਵੇਂ ਸਾਲ ਦੇ ਜਸ਼ਨ ਪਹਿਲਾਂ ਹੀ ਸ਼ੁਰੂ ਹੋ ਚੁੱਕੇ ਹਨ। ਭਾਰਤ ਤੋਂ ਲਗਭਗ 9 ਘੰਟੇ ਪਹਿਲਾਂ ਇੱਥੇ 2026 ਨੇ ਦਸਤੱਕ ਦੇ ਦਿੱਤੀ ਹੈ।

ਨਵਾਂ ਸਾਲ 2026 ਦੁਨੀਆ ਵਿੱਚ ਸਭ ਤੋਂ ਪਹਿਲਾਂ ਕਿਰੀਬਾਤੀ ਦੇ ਛੋਟੇ ਟਾਪੂ ‘ਤੇ ਪਹੁੰਚਿਆ, ਜਿੱਥੇ ਜਸ਼ਨ ਅੱਧੀ ਰਾਤ ਨੂੰ ਸ਼ੁਰੂ ਹੋਏ ਸਨ। ਥੋੜ੍ਹੀ ਦੇਰ ਬਾਅਦ, ਲੋਕਾਂ ਨੇ ਨਿਊਜ਼ੀਲੈਂਡ ਦੇ ਚੈਥਮ ਟਾਪੂ ਵਿੱਚ ਵੀ ਨਵੇਂ ਸਾਲ ਦਾ ਸਵਾਗਤ ਕੀਤਾ।

ਕਿਰੀਬਾਤੀ ਕਿੱਥੇ ਹੈ?

ਕਿਰੀਬਾਤੀ ਪ੍ਰਸ਼ਾਂਤ ਮਹਾਸਾਗਰ ਵਿੱਚ ਇੱਕ ਟਾਪੂ ਦੇਸ਼ ਹੈ, ਜੋ ਹਵਾਈ ਦੇ ਦੱਖਣ ਵਿੱਚ ਅਤੇ ਆਸਟ੍ਰੇਲੀਆ ਦੇ ਉੱਤਰ-ਪੂਰਬ ਵਿੱਚ ਸਥਿਤ ਹੈ। ਇਹ ਦੇਸ਼ 33 ਛੋਟੇ ਅਤੇ ਵੱਡੇ ਐਟੋਲm (ਕੋਰਲ ਨਾਲ ਬਣੇ ਟਾਪੂ) ਤੋਂ ਮਿਲਾ ਕੇ ਬਣਿਆ ਹੈ ਅਤੇ ਲਗਭਗ 4,000 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ।

ਕਿਰੀਬਾਤੀ ਨੇ 1979 ਵਿੱਚ ਬ੍ਰਿਟੇਨ ਤੋਂ ਆਜ਼ਾਦੀ ਪ੍ਰਾਪਤ ਕੀਤੀ ਅਤੇ ਇਸਦੀ ਆਬਾਦੀ ਲਗਭਗ 116,000 ਹੈ। ਦਿਲਚਸਪ ਗੱਲ ਇਹ ਹੈ ਕਿ ਭਾਵੇਂ ਕਿਰੀਬਾਤੀ ਭੂਗੋਲਿਕ ਤੌਰ ‘ਤੇ ਹਵਾਈ ਦੇ ਨੇੜੇ ਹੈ, ਇਹ ਨਵੇਂ ਸਾਲ ਦਾ ਦਿਨ ਇੱਕ ਪੂਰਾ ਦਿਨ ਪਹਿਲਾਂ ਮਨਾਉਂਦਾ ਹੈ। ਇਸ ਦੀ ਵਜ੍ਹਾ 1994 ਵਿੱਚ ਕੀਤਾ ਗਿਆ ਟਾਈਮ ਜੋਨ ਦਾ ਬਦਲਾਅ ਹੈ, ਜਿਸ ਨਾਲ ਸਾਰੇ ਟਾਪੂਆਂ ‘ਤੇ ਇੱਕੋ ਤਾਰੀਖ ਯਕੀਨੀ ਬਣਾਈ ਜਾ ਸਕੇ। ਕਿਰੀਬਾਤੀ ਨੂੰ ਦੁਨੀਆ ਦਾ ਪਹਿਲਾ ਨਵਾਂ ਸਾਲ ਮਣਾਉਣ ਵਾਲਾ ਇਲਾਕਾ ਕਿਹਾ ਜਾਂਦਾ ਹੈ।

ਸਮੁੰਦਰ ਨਾਲ ਘਿਰਿਆ, ਪਰ ਖ਼ਤਰੇ ਹੇਠ

ਕਿਰੀਬਾਤੀ ਦੇ ਕਈ ਦੱਵੀਪ ਬਹੁਤ ਘੱਟ ਉਚਾਈ ‘ਤੇ ਵੱਸੇ ਹੋਏ ਹਨ ਅਤੇ ਸਮੁੰਦਰ ਦੇ ਵਧਦੇ ਪੱਧਰ ਕਾਰਨ ਖ਼ਤਰੇ ਵਿੱਚ ਹਨ। ਇਸ ਦੇ ਬਾਵਜੂਦ, ਇੱਥੇ ਨਵਾਂ ਸਾਲ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਖੇਤਰ ਨੂੰ ਦੱਖਣੀ ਪ੍ਰਸ਼ਾਂਤ ਵਿੱਚ ਸਭ ਤੋਂ ਵੱਡਾ ਮਰੀਨ ਰਿਜ਼ਰਵ ਵੀ ਮੰਨਿਆ ਜਾਂਦਾ ਹੈ।

ਨਿਊਜ਼ੀਲੈਂਡ ਵਿੱਚ ਵੀ ਜਲਦੀ ਆਈ 2026 ਦੀ ਸਵੇਰ

ਕਿਰੀਬਾਤੀ ਤੋਂ ਬਾਅਦ, ਨਿਊਜ਼ੀਲੈਂਡ ਦੇ ਚੈਥਮ ਆਈਲੈਂਡ ਵਿੱਚ ਵੀ ਨਵਾਂ ਸਾਲ ਪਹੁੰਚ ਗਿਆ। ਇੱਥੇ ਸਿਰਫ਼ 600 ਲੋਕ ਰਹਿੰਦੇ ਹਨ। ਸਥਾਨਕ ਲੋਕ ਹੋਟਲ ਚੈਥਮ ਦੇ ਬਾਰ ਵਿੱਚ 2025 ਦੇ ਆਖਰੀ ਪਲ ਇਕੱਠੇ ਬਿਤਾ ਰਹੇ ਸਨ। ਹੋਟਲ ਮਾਲਕ ਟੋਨੀ ਕਰੂਨ ਦੇ ਅਨੁਸਾਰ, ਨੌਜਵਾਨ ਦੇਰ ਤੱਕ ਜਾਗਣਗੇ, ਪਰ ਬੁਜੁਰਗ ਪਹਿਲਾਂ ਹੀ ਸੌਂ ਜਾਣ। ਟੋਨੀ ਕਹਿੰਦੀ ਹੈ ਕਿ ਲੋਕਾਂ ਦਾ ਇਸ ਜਗ੍ਹਾ ਨਾਲ ਇੱਕ ਖਾਸ ਲਗਾਅ ਹੈ। ਇੱਥੇ 2026 ਦਾ ਸਵਾਗਤ ਕਰਨਾ ਸੱਚਮੁੱਚ ਖਾਸ ਹੈ, ਕਿਉਂਕਿ ਅਸੀਂ ਦੁਨੀਆ ਤੋਂ ਕੱਟੇ ਹੋਏ ਹਾਂ, ਪਰ ਇੱਕ ਦੂਜੇ ਨਾਲ ਜੁੜੇ ਹੋਏ ਹਾਂ।

Follow Us
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ...
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ...
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ...
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ...
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ...
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ...
ਤੁਸ਼ਾਰ ਕਪੂਰ ਨੂੰ ਫੋਨ 'ਤੇ ਮਿਲੀ ਧਮਕੀ, ਕੀਤੀ ਕਰੋੜਾਂ ਰੁਪਏ ਦੀ ਮੰਗ
ਤੁਸ਼ਾਰ ਕਪੂਰ ਨੂੰ ਫੋਨ 'ਤੇ ਮਿਲੀ ਧਮਕੀ, ਕੀਤੀ ਕਰੋੜਾਂ ਰੁਪਏ ਦੀ ਮੰਗ...
ਨੇਪਾਲ 'ਚ ਖੌਫਨਾਕ ਹਾਦਸਾ, 2 ਹੈਲਕਾਪਟਰਾਂ ਦੇ ਰੋਟਰ ਆਪਸ 'ਚ ਟਕਰਾਏ, 1 ਦੀ ਮੌਤ
ਨੇਪਾਲ 'ਚ ਖੌਫਨਾਕ ਹਾਦਸਾ, 2 ਹੈਲਕਾਪਟਰਾਂ ਦੇ ਰੋਟਰ ਆਪਸ 'ਚ ਟਕਰਾਏ, 1 ਦੀ ਮੌਤ...
ਪਰਾਲੀ ਸਾੜਨ 'ਤੇ ਕਿਧਰੇ ਜੁਰਮਾਨਾ ਤਾਂ ਕਿਧਰੇ ਪਰਚੇ, ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਦਰਜ
ਪਰਾਲੀ ਸਾੜਨ 'ਤੇ ਕਿਧਰੇ ਜੁਰਮਾਨਾ ਤਾਂ ਕਿਧਰੇ ਪਰਚੇ, ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਦਰਜ...