ਪੰਜਾਬ ‘ਚ BJP-SAD ਵਿਚਾਲੇ ਹੋਈ ਸੀਟਾਂ ਦੀ ਵੰਡ! ਜਾਣੋ ਕਿਹੜੀ ਪਾਰਟੀ ਕਿੱਥੋਂ ਤੇ ਕਿੰਨੀਆਂ ਸੀਟਾਂ ‘ਤੇ ਲੜੇਗੀ ਚੋਣ
ਪੰਜਾਬ ਵਿੱਚ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਐੱਨ.ਡੀ.ਏ. (NDA) ਦੇ ਅੰਦਰ ਸੀਟਾਂ ਦੀ ਵੰਡ ਨੂੰ ਲੈ ਕੇ ਸਿਆਸੀ ਗੱਲਬਾਤ ਦਾ ਦੌਰ ਤੇਜ਼ ਹੋ ਗਿਆ ਹੈ। ਸਿਆਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸ਼੍ਰੋਮਣੀ ਅਕਾਲੀ ਦਲ (SAD) ਵਿਚਕਾਰ ਸੀਟਾਂ ਦੇ ਤਾਲਮੇਲ 'ਤੇ ਜਲਦ ਹੀ ਅੰਤਿਮ ਸਹਿਮਤੀ ਬਣਨ ਦੀ ਉਮੀਦ ਜਤਾਈ ਜਾ ਰਹੀ ਹੈ।
ਪੰਜਾਬ ਵਿੱਚ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਐੱਨ.ਡੀ.ਏ. (NDA) ਦੇ ਅੰਦਰ ਸੀਟਾਂ ਦੀ ਵੰਡ ਨੂੰ ਲੈ ਕੇ ਸਿਆਸੀ ਗੱਲਬਾਤ ਦਾ ਦੌਰ ਤੇਜ਼ ਹੋ ਗਿਆ ਹੈ। ਸਿਆਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਸ਼੍ਰੋਮਣੀ ਅਕਾਲੀ ਦਲ (SAD) ਵਿਚਕਾਰ ਸੀਟਾਂ ਦੇ ਤਾਲਮੇਲ ‘ਤੇ ਜਲਦ ਹੀ ਅੰਤਿਮ ਸਹਿਮਤੀ ਬਣਨ ਦੀ ਉਮੀਦ ਜਤਾਈ ਜਾ ਰਹੀ ਹੈ।
ਖ਼ਬਰਾਂ ਅਨੁਸਾਰ, ਦੋਵਾਂ ਪਾਰਟੀਆਂ ਵਿਚਕਾਰ ਬਣ ਰਹੇ ਸੰਭਾਵੀ ਸਮਝੌਤੇ ਤਹਿਤ ਸ਼੍ਰੋਮਣੀ ਅਕਾਲੀ ਦਲ 65 ਤੋਂ 70 ਵਿਧਾਨ ਸਭਾ ਸੀਟਾਂ ‘ਤੇ ਆਪਣੇ ਉਮੀਦਵਾਰ ਉਤਾਰ ਸਕਦਾ ਹੈ, ਜਦਕਿ ਭਾਜਪਾ 45 ਤੋਂ 50 ਸੀਟਾਂ ‘ਤੇ ਚੋਣ ਲੜ ਸਕਦੀ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਲੋਕ ਸਭਾ ਚੋਣਾਂ ਦੇ ਰੁਝਾਨ, ਭਾਜਪਾ ਦਾ ਸੂਬੇ ਵਿੱਚ ਵਧਿਆ ਜਥੇਬੰਦਕ ਵਿਸਥਾਰ ਅਤੇ ਪਾਰਟੀ ਦੀ ਚੋਣ ਮੁਹਿੰਮ ਦਾ ਸਰੂਪ ਇਸ ਸੀਟ ਸਮਝੌਤੇ ਦੇ ਮੁੱਖ ਆਧਾਰ ਬਣੇ ਹਨ। ਅੰਕੜਿਆਂ ਮੁਤਾਬਕ, ਪਿਛਲੀਆਂ ਚੋਣਾਂ ਦੇ ਰੁਝਾਨਾਂ ਵਿੱਚ 23 ਵਿਧਾਨ ਸਭਾ ਹਲਕਿਆਂ ‘ਤੇ ਭਾਜਪਾ ਪਹਿਲੇ ਸਥਾਨ ‘ਤੇ ਰਹੀ ਸੀ ਅਤੇ 8 ਸੀਟਾਂ ‘ਤੇ ਦੂਜੇ ਸਥਾਨ ‘ਤੇ ਰਹੀ ਸੀ। ਇਸ ਤੋਂ ਇਲਾਵਾ ਕੁੱਲ 45 ਅਜਿਹੀਆਂ ਸੀਟਾਂ ਸਨ, ਜਿੱਥੇ ਭਾਜਪਾ ਦਾ ਪ੍ਰਦਰਸ਼ਨ ਅਕਾਲੀ ਦਲ ਨਾਲੋਂ ਬਿਹਤਰ ਰਿਹਾ ਸੀ। ਇਸ ਲਿਹਾਜ਼ ਨਾਲ ਘੱਟੋ-ਘੱਟ 45 ਸੀਟਾਂ ਭਾਜਪਾ ਦੇ ਹਿੱਸੇ ਆਉਣੀਆਂ ਤੈਅ ਮੰਨੀਆਂ ਜਾ ਰਹੀਆਂ ਹਨ, ਜੋ ਕਿ ਪਿਛਲੇ ਗਠਜੋੜ ਦੌਰਾਨ ਮਿਲੀਆਂ ਸੀਟਾਂ ਦੇ ਮੁਕਾਬਲੇ ਲਗਭਗ ਦੁੱਗਣੇ ਤੋਂ ਵੀ ਵੱਧ ਹੋਣਗੀਆਂ।
ਕਿਹੜੀਆਂ ਸੀਟਾਂ ‘ਤੇ ਹੈ ਭਾਜਪਾ ਦੀ ਮਜ਼ਬੂਤ ਦਾਅਵੇਦਾਰੀ?
ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ, ਪਟਿਆਲਾ ਸ਼ਹਿਰੀ, ਰਾਜਪੁਰਾ, ਡੇਰਾਬੱਸੀ, ਸਨੌਰ, ਪਟਿਆਲਾ, ਸਮਾਣਾ ਅਤੇ ਜਲੰਧਰ ਖੇਤਰ ਦੇ ਖਾਸ ਤੌਰ ‘ਤੇ ਆਦਮਪੁਰ, ਜਲੰਧਰ ਵੈਸਟ, ਸੈਂਟਰਲ, ਨੌਰਥ ਅਤੇ ਕੈਂਟ ਹਲਕਿਆਂ ਸਮੇਤ ਜਲੰਧਰ ਦੀਆਂ 9 ਵਿੱਚੋਂ 5 ਸੀਟਾਂ ‘ਤੇ ਭਾਜਪਾ ਦੀ ਮਜ਼ਬੂਤ ਦਾਅਵੇਦਾਰੀ ਮੰਨੀ ਜਾ ਰਹੀ ਹੈ।
ਇਸੇ ਤਰ੍ਹਾਂ ਅੰਮ੍ਰਿਤਸਰ ਲੋਕ ਸਭਾ ਹਲਕੇ ਅਧੀਨ ਆਉਂਦੀਆਂ 9 ਵਿਧਾਨ ਸਭਾ ਸੀਟਾਂ ਵਿੱਚੋਂ 3 ਤੋਂ 4 ਸੀਟਾਂ ਭਾਜਪਾ ਦੇ ਖਾਤੇ ਵਿੱਚ ਜਾ ਸਕਦੀਆਂ ਹਨ, ਜਦਕਿ ਸੰਗਰੂਰ ਦੀਆਂ 9 ਵਿੱਚੋਂ 3 ਸੀਟਾਂ ‘ਤੇ ਭਾਜਪਾ ਚੋਣ ਲੜ ਸਕਦੀ ਹੈ। ਲੁਧਿਆਣਾ ਦੀਆਂ 9 ਵਿੱਚੋਂ 5 ਸੀਟਾਂ—ਖਾਸ ਕਰਕੇ ਸੈਂਟਰਲ, ਵੈਸਟ, ਸਾਊਥ, ਨੌਰਥ ਅਤੇ ਈਸਟ ਹਲਕਿਆਂ ‘ਤੇ ਭਾਜਪਾ ਦੀ ਨਜ਼ਰ ਹੈ, ਜਿੱਥੇ ਬਿਹਾਰ ਅਤੇ ਉੱਤਰ ਭਾਰਤ ਤੋਂ ਆਏ ਪਰਵਾਸੀ ਭਾਈਚਾਰੇ ਦੀ ਚੰਗੀ-ਖਾਸੀ ਆਬਾਦੀ ਹੈ। ਇਸ ਤੋਂ ਇਲਾਵਾ ਫਿਰੋਜ਼ਪੁਰ ਵਿੱਚ 4 ਸੀਟਾਂ ਅਤੇ ਸ੍ਰੀ ਆਨੰਦਪੁਰ ਸਾਹਿਬ ਹਲਕੇ ਅਧੀਨ ਆਉਂਦੀਆਂ 3 ਸੀਟਾਂ ‘ਤੇ ਵੀ ਭਾਜਪਾ ਦੀ ਦਾਅਵੇਦਾਰੀ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ
ਇਨ੍ਹਾਂ ਹਲਕਿਆਂ ਵਿੱਚ ਮਜ਼ਬੂਤ ਸਥਿਤੀ ਵਿੱਚ ਹੈ SAD
ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ (SAD) ਵੀ ਸੂਬੇ ਦੇ ਕਈ ਖੇਤਰਾਂ ਵਿੱਚ ਮਜ਼ਬੂਤ ਸਥਿਤੀ ਵਿੱਚ ਦੱਸਿਆ ਜਾ ਰਿਹਾ ਹੈ। ਸੂਤਰਾਂ ਮੁਤਾਬਕ ਅਕਾਲੀ ਦਲ ਬਠਿੰਡਾ ਲੋਕ ਸਭਾ ਖੇਤਰ ਦੀਆਂ 9 ਵਿੱਚੋਂ 7 ਵਿਧਾਨ ਸਭਾ ਸੀਟਾਂ ਦੇ ਨਾਲ-ਨਾਲ ਨਾਭਾ ਅਤੇ ਪਟਿਆਲਾ ਦਿਹਾਤੀ (ਰੂਰਲ) ਸੀਟਾਂ ‘ਤੇ ਚੋਣ ਲੜ ਸਕਦਾ ਹੈ।
ਇਸ ਤੋਂ ਇਲਾਵਾ ਜਲੰਧਰ ਦੀਆਂ ਲਗਭਗ 4 ਸੀਟਾਂ, ਅੰਮ੍ਰਿਤਸਰ ਦੀਆਂ 5 ਸੀਟਾਂ ਅਤੇ ਸੰਗਰੂਰ ਦੀਆਂ 6 ਸੀਟਾਂ ਅਕਾਲੀ ਦਲ ਦੇ ਹਿੱਸੇ ਆਉਣ ਦੀ ਉਮੀਦ ਹੈ। ਲੁਧਿਆਣਾ ਵਿੱਚ 4 ਸੀਟਾਂ, ਫਿਰੋਜ਼ਪੁਰ ਵਿੱਚ 5 ਸੀਟਾਂ ਅਤੇ ਸ੍ਰੀ ਆਨੰਦਪੁਰ ਸਾਹਿਬ ਖੇਤਰ ਦੀਆਂ 6 ਵਿਧਾਨ ਸਭਾ ਸੀਟਾਂ ‘ਤੇ ਅਕਾਲੀ ਦਲ ਚੋਣ ਮੈਦਾਨ ਵਿੱਚ ਉਤਰ ਸਕਦਾ ਹੈ। ਸੂਤਰਾਂ ਅਨੁਸਾਰ ਇਨ੍ਹਾਂ ਪ੍ਰਮੁੱਖ ਸੀਟਾਂ ਤੋਂ ਇਲਾਵਾ ਸੂਬੇ ਦੀਆਂ ਬਾਕੀ ਰਹਿੰਦੀਆਂ ਸੀਟਾਂ ਨੂੰ ਲੈ ਕੇ ਵੀ ਦੋਵਾਂ ਧਿਰਾਂ ਵਿਚਕਾਰ ਲਗਾਤਾਰ ਵਿਚਾਰ-ਵਟਾਂਦਰਾ ਜਾਰੀ ਹੈ।
ਹਰਿਆਣਾ ਦੇ ਸਮਾਲਖਾ ਵਿੱਚ ਹੋਵੇਗੀ BJP ਦੀ ਦੋ ਦਿਨਾ ਅਹਿਮ ਬੈਠਕ
ਇਸ ਸਿਆਸੀ ਸਰਗਰਮੀ ਦਰਮਿਆਨ ਭਾਰਤੀ ਜਨਤਾ ਪਾਰਟੀ ਦੇ ਕੌਮੀ ਅਹੁਦੇਦਾਰਾਂ ਦੀ ਇੱਕ ਦੋ ਦਿਨਾ ਅਹਿਮ ਬੈਠਕ ਹਰਿਆਣਾ ਦੇ ਸਮਾਲਖਾ ਵਿਖੇ ਹੋਣ ਜਾ ਰਹੀ ਹੈ। ਇਹ ਬੈਠਕ 27 ਅਤੇ 28 ਨਵੰਬਰ ਨੂੰ ਸਮਾਲਖਾ ਸਥਿਤ ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਖੇਤਰੀ ਦਫ਼ਤਰ ਵਿੱਚ ਆਯੋਜਿਤ ਕੀਤੀ ਜਾਵੇਗੀ। ਜਾਣਕਾਰੀ ਅਨੁਸਾਰ, ਇਸ ਮੀਟਿੰਗ ਵਿੱਚ ਭਾਜਪਾ ਦੇ ਕੌਮੀ ਅਹੁਦੇਦਾਰਾਂ ਤੋਂ ਇਲਾਵਾ ਦੇਸ਼ ਭਰ ਦੇ ਸਾਰੇ ਸੂਬਾ ਪ੍ਰਧਾਨਾਂ ਅਤੇ ਜਥੇਬੰਦਕ ਸਕੱਤਰਾਂ (ਸੰਗਠਨ ਮੰਤਰੀਆਂ) ਨੂੰ ਵੀ ਵਿਸ਼ੇਸ਼ ਤੌਰ ‘ਤੇ ਸੱਦਿਆ ਗਿਆ ਹੈ।


